ਨਗਰ ਕੌਂਸਲ ਪ੍ਰਧਾਨ ਹਰੇਕ ਕਾਰਜ ''ਤੇ ਰੱਖ ਰਹੇ ਨੇ ਤਿਰਛੀ ਨਜ਼ਰ

Monday, Feb 12, 2018 - 12:59 AM (IST)

ਨਗਰ ਕੌਂਸਲ ਪ੍ਰਧਾਨ ਹਰੇਕ ਕਾਰਜ ''ਤੇ ਰੱਖ ਰਹੇ ਨੇ ਤਿਰਛੀ ਨਜ਼ਰ

ਬਾਘਾਪੁਰਾਣਾ,   (ਚਟਾਨੀ)-  ਵਿਧਾਇਕ ਦਰਸ਼ਨ ਸਿੰਘ ਬਰਾੜ ਦੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਸ਼ਹਿਰ ਦੇ ਪਿਛਲੇ ਲੰਮੇ ਸਮੇਂ ਤੋਂ ਅੱਖੋਂ-ਪਰੋਖੇ ਹੋਏ ਕਾਰਜਾਂ ਦੀ ਪੂਰਤੀ ਲਈ ਕੌਂਸਲ ਪ੍ਰਧਾਨ ਅਨੂੰ ਮਿੱਤਲ ਦੀ ਸਮੁੱਚੀ ਟੀਮ ਆਪੋ-ਆਪਣੇ ਵਾਰਡਾਂ 'ਚ ਸਰਗਰਮ ਹੈ, ਜਦਕਿ ਸਮੁੱਚੇ ਕਾਰਜ ਦੀ ਦੇਖ-ਰੇਖ ਪ੍ਰਧਾਨ ਵੱਲੋਂ ਖੁਦ ਕੀਤੀ ਜਾ ਰਹੀ ਹੈ। ਸਟਰੀਟ ਲਾਈਟਾਂ ਦੀ ਮੰਦਹਾਲੀ ਨੂੰ ਸੁਧਾਰਨ ਸਬੰਧੀ ਕੌਂਸਲ ਪ੍ਰਧਾਨ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਬੰਦ ਪਈਆਂ ਟਿਊਬਾਂ ਤੇ ਬਲਬਾਂ ਦੇ ਨੁਕਸਾਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਦੇ ਪੁਖਤਾ ਹੱਲ ਲਈ ਉਮਰ ਹੰਢਾਅ ਚੁੱਕੀਆਂ ਤਾਰਾਂ ਅਤੇ ਹੋਰ ਉਪਕਰਨਾਂ ਨੂੰ ਬਦਲਿਆ ਜਾ ਸਕੇ। ਪ੍ਰਧਾਨ ਮਿੱਤਲ ਨੇ ਦੱਸਿਆ ਕਿ ਸਟਰੀਟ ਲਾਈਟਾਂ ਦੇ ਕਾਰਜਾਂ 'ਚ ਜੁਟੀ ਟੀਮ ਦੇ ਕਾਮੇ ਭਾਵੇਂ ਥੋੜ੍ਹੇ ਹੀ ਹਨ ਪਰ ਉਹ ਸਵੇਰ ਤੋਂ ਦੇਰ ਰਾਤ ਤੱਕ ਨਿਰੰਤਰ ਕਾਰਜਸ਼ੀਲ ਰਹਿੰਦੇ ਹਨ।   ਸ਼੍ਰੀਮਤੀ ਮਿੱਤਲ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਟੀਮ ਹਰੇਕ ਕੰਮ 'ਤੇ ਖੁਦ ਤਿਰਛੀ ਨਜ਼ਰ ਰੱਖ ਰਹੀ ਹੈ ਅਤੇ ਉਹ ਆਪਣੇ ਢੰਗ ਨਾਲ ਸਾਰੇ ਕਾਰਜਾਂ ਦੀ ਰੂਪ-ਰੇਖਾ ਉਲੀਕਦੇ ਹਨ। 


Related News