ਮੋਟਰਸਾਈਕਲ ਚੋਰ ਗਿਰੋਹ ਬੇਪਰਦ, 4 ਗ੍ਰਿਫਤਾਰ

Thursday, Apr 05, 2018 - 05:14 AM (IST)

ਮੋਟਰਸਾਈਕਲ ਚੋਰ ਗਿਰੋਹ ਬੇਪਰਦ, 4 ਗ੍ਰਿਫਤਾਰ

ਅੰਮ੍ਰਿਤਸਰ,  (ਅਰੁਣ)-  ਜ਼ਿਲਾ ਪੁਲਸ ਨੇ ਵੱਖ-ਵੱਖ ਥਾਈਂ ਨਾਕੇਬੰਦੀ ਦੌਰਾਨ ਮੋਟਰਸਾਈਕਲ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ। ਸੀ. ਆਈ. ਏ. ਸਟਾਫ ਦੀ ਪੁਲਸ ਨੇ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਤੇ ਇਕ ਐਕਟਿਵਾ ਸਮੇਤ ਮੁਲਜ਼ਮ ਸਾਰਜ ਸਿੰਘ ਨਿਹੰਗ ਪੁੱਤਰ ਦਾਰਾ ਸਿੰਘ ਵਾਸੀ ਇੰਦਰਾ ਕਾਲੋਨੀ ਛੇਹਰਟਾ ਨੂੰ ਕਾਬੂ ਕਰ ਕੇ ਥਾਣਾ ਗੇਟ ਹਕੀਮਾਂ ਵਿਖੇ, ਪਲੈਟਿਨਾ ਮੋਟਰਸਾਈਕਲ ਸਮੇਤ ਵਰਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਸੁਲਤਾਨਵਿੰਡ ਤੇ ਹਰਵਿੰਦਰ ਸਿੰਘ ਲਾਲੀ ਪੁੱਤਰ ਪ੍ਰੇਮ ਸਿੰਘ ਵਾਸੀ ਭਰਾੜੀਵਾਲ ਨੂੰ ਗ੍ਰਿਫਤਾਰ ਕਰ ਕੇ ਥਾਣਾ ਰਾਮਬਾਗ ਵਿਖੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।  ਕੰਟੋਨਮੈਂਟ ਥਾਣੇ ਦੀ ਪੁਲਸ ਨੇ ਹਰਪਾਲ ਸਿੰਘ ਦੇ ਘਰ ਦੇ ਬਾਹਰੋਂ ਉਸ ਦਾ ਹੀਰੋ ਡੀਲਕਸ ਮੋਟਰਸਾਈਕਲ ਚੋਰੀ ਕਰ ਕੇ ਦੌੜੇ ਮੁਲਜ਼ਮ ਸ਼ਮਸ਼ੇਰ ਸਿੰਘ ਸ਼ੇਰਾ ਪੁੱਤਰ ਲਖਵਿੰਦਰ ਸਿੰਘ ਵਾਸੀ ਜੌੜਾ ਤੇ ਉਸ ਦੇ ਸਾਥੀ ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤਰਨਤਾਰਨ ਦੇ ਕਬਜ਼ੇ 'ਚੋਂ ਚੋਰੀ ਕੀਤਾ ਇਕ ਹੋਰ ਮੋਟਰਸਾਈਕਲ ਬਰਾਮਦ ਕਰ ਕੇ ਪੁਲਸ ਨੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।


Related News