ਮੋਟਰਸਾਈਕਲ ਸਵਾਰਾਂ ਘਰ ਦੇ ਗੇਟ ''ਚ ਖੜ੍ਹੀ ਔਰਤ ਦੀ ਚੇਨ ਝਪਟੀ
Sunday, Apr 01, 2018 - 03:57 AM (IST)

ਤਲਵਾੜਾ, (ਜ.ਬ.)- ਸੈਕਟਰ-3 ਦੇ ਸ਼ਾਪ-ਕਮ-ਫਲੈਟ 'ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਘਰ ਦੇ ਗੇਟ ਵਿਚ ਖੜ੍ਹੀ ਔਰਤ ਦੇ ਗਲੇ ਵਿਚੋਂ ਸੋਨੇ ਦੀ ਚੇਨ ਝਪਟ ਲਈ ਅਤੇ ਫ਼ਰਾਰ ਹੋ ਗਏ। ਕੰਚਨ ਦੂਆ ਪਤਨੀ ਬਿੰਨੀ ਦੂਆ ਨੇ ਦੱਸਿਆ ਕਿ ਉਹ ਸਵੇਰੇ 9 ਵਜੇ ਘਰ ਦਾ ਮੇਨ ਗੇਟ ਖੋਲ੍ਹ ਰਹੀ ਸੀ। ਮੇਰੇ ਪਤੀ ਆਪਣੀ ਕਾਰ ਗੇਟ ਵਿਚੋਂ ਬਾਹਰ ਕੱਢ ਰਹੇ ਸੀ ਕਿ ਉਦੋਂ ਹੀ 2 ਮੋਟਰਸਾਈਕਲ ਸਵਾਰ ਉਥੋਂ ਲੰਘੇ। ਉਨ੍ਹਾਂ ਤਕਰੀਬਨ 20 ਮੀਟਰ ਦੀ ਦੂਰੀ 'ਤੇ ਮੋਟਰਸਾਈਕਲ ਰੋਕ ਦਿੱਤਾ। ਉਨ੍ਹਾਂ 'ਚੋਂ ਇਕ ਨੌਜਵਾਨ ਮੇਰੇ ਕੋਲ ਆ ਕੇ ਸਾਡੇ ਗੁਆਂਢੀਆਂ ਦੇ ਘਰ ਬਾਰੇ ਪੁੱਛਣ ਲੱਗਾ ਅਤੇ ਗੱਲਬਾਤ ਦੌਰਾਨ ਉਹ ਮੇਰੇ ਗਲੇ 'ਚੋਂ ਸੋਨੇ ਦੀ ਚੇਨ ਝਪਟ ਕੇ ਦੂਜੇ ਨੌਜਵਾਨ ਸਮੇਤ ਮੋਟਰਸਾਈਕਲ 'ਤੇ ਫ਼ਰਾਰ ਹੋ ਗਿਆ।
ਥਾਣੇਦਾਰ ਵੰਦਨਾ ਠਾਕੁਰ ਅਤੇ ਰਾਕੇਸ਼ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਕੰਚਨ ਦੂਆ ਦੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਕੰਚਨ ਨੇ ਦੱਸਿਆ ਕਿ ਚੇਨ ਤਕਰੀਬਨ 3 ਤੋਲੇ ਦੀ ਸੀ।