‘ਮੈਂ ਇਕ ਚੰਗੀ ਮਾਂ ਨਹੀਂ ਬਣ ਸਕੀ’ ਸੁਸਾਈਡ ਨੋਟ ਲਿਖ ਕੇ 3 ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ

Thursday, Jul 20, 2023 - 02:03 PM (IST)

‘ਮੈਂ ਇਕ ਚੰਗੀ ਮਾਂ ਨਹੀਂ ਬਣ ਸਕੀ’ ਸੁਸਾਈਡ ਨੋਟ ਲਿਖ ਕੇ 3 ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ

ਭਾਮੀਆਂ ਕਲਾਂ (ਜਗਮੀਤ) : ਇਕ ਵਿਆਹੁਤਾ ਵਲੋਂ ਸ਼ੱਕੀ ਕਾਰਨਾਂ ਅਧੀਨ ਆਪਣੇ ਘਰ ’ਚ ਹੀ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਚੌਕੀ ਮੂੰਡੀਆਂ ਕਲਾਂ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਮ੍ਰਿਤਕਾ ਦੀ ਪਛਾਣ ਪ੍ਰਿਆ ਰਾਣੀ (32) ਪਤਨੀ ਦੀਪਕ ਮਹਿਤਾ ਕਿਰਾਏਦਾਰ, ਸੁਰਜੀਤ ਕਾਲੋਨੀ, ਮੂੰਡੀਆਂ ਕਲਾਂ ਦੇ ਰੂਪ ’ਚ ਹੋਈ ਹੈ | ਸੂਤਰਾਂ ਦੀ ਮੰਨੀਏ ਤਾਂ ਮ੍ਰਿਤਕਾ ਵਲੋਂ ਲਿਖੇ ਗਏ ਸੁਸਾਈਡ ਨੋਟ ’ਚ ਲਿਖਿਆ ਗਿਆ ਹੈ ਕਿ ਉਹ ਇਕ ਚੰਗੀ ਮਾਂ ਨਹੀਂ ਬਣ ਸਕੀ, ਜਿਸ ਲਈ ਉਹ ਸ਼ਰਮਿੰਦਾ ਹੈ। ਜਿਸ ਤੋਂ ਬਾਅਦ ਉਸ ਨੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ। ਮ੍ਰਿਤਕਾ ਦੇ 3 ਬੱਚੇ 2 ਲੜਕੇ ਅਤੇ 1 ਲੜਕੀ ਹੈ। ਪਤੀ ਦੀਪਕ ਡਰਾਈਵਰੀ ਕਰਦਾ ਹੈ। ਪੁਲਸ ਅਨੁਸਾਰ ਮ੍ਰਿਤਕਾ ਦੇ ਹਰਿਆਣਾ ਰਹਿੰਦੇ ਪੇਕੇ ਪਰਿਵਾਰ ਨੂੰ ਸੂਚਨਾ ਦੇ ਕੇ ਬੁਲਾਇਆ ਗਿਆ ਹੈ, ਜਿਨ੍ਹਾਂ ਦੇ ਆਉਣ ਅਤੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ |

ਇਹ ਵੀ ਪੜ੍ਹੋ : ਹੁਣ ਟ੍ਰੈਫਿਕ ਜਾਮ ਦੀ ਚਿੰਤਾ ਨਹੀਂ, ਮੀਲਾਂ ਦੂਰ ਪਹਿਲਾਂ ਹੀ ਮਿਲ ਜਾਣਗੇ ਸੰਕੇਤ!    

ਕੰਮ ਦੀ ਤਲਾਸ਼ ’ਚ ਰਾਮਨਗਰ ਆਏ ਇਕ ਨੌਜਵਾਨ ਨੇ ਕੀਤੀ ਖੁਦਕੁਸ਼ੀ
ਦੇਰ ਰਾਤ ਮਿਲੀ ਜਾਣਕਾਰੀ ਅਨੁਸਾਰ ਰਾਮਨਗਰ ਦੀ ਗਲੀ ਨੰ. 7 ’ਚ ਇਕ ਬਾਹਰੀ ਸੂਬੇ ਤੋਂ ਆਏ ਇਕ ਨੌਜਵਾਨ ਵਲੋਂ ਸ਼ੱਕੀ ਕਾਰਨਾਂ ਅਧੀਨ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮ੍ਰਿਤਕ ਦੇ ਸਾਥੀ ਰੋਹਿਤ ਨੇ ਦੱਸਿਆ ਕਿ ਉਹ ਕੁਝ ਹੀ ਦਿਨ ਪਹਿਲਾਂ ਕੰਮ ਦੀ ਤਲਾਸ਼ ’ਚ ਇੱਥੇ ਆਇਆ ਸੀ। ਰੋਹਿਤ ਸਵੇਰੇ ਕੰਮ ’ਤੇ ਚਲਾ ਗਿਆ, ਜਦੋਂ ਸ਼ਾਮ ਨੂੰ ਵਾਪਸ ਪਰਤਿਆ ਤਾਂ ਦਰਵਾਜ਼ਾ ਬੰਦ ਸੀ ਅਤੇ ਖਿੜਕੀ ਉੱਪਰ ਕੱਪੜਾ ਪਾਇਆ ਹੋਇਆ ਸੀ, ਜਿਸ ਕਾਰਨ ਉਸ ਨੇ ਮਕਾਨ ਮਾਲਕ ਨੂੰ ਇਸ ਦੀ ਸੂਚਨਾ ਦਿੱਤੀ | ਮਕਾਨ ਮਾਲਕ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ | ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ। ਜਦੋਂ ਇਸ ਸਬੰਧੀ ਚੌਕੀ ਇੰਚਾਰਜ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰ-ਵਾਰ ਫੋਨ ਕਰਨ ’ਤੇ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਕੈਨੇਡਾ ਪੜ੍ਹਨ ਗਏ ਪੁੱਤ ਦੀ ਅਚਾਨਕ ਹੋਈ ਮੌਤ, ਪਿੰਡ ’ਚ ਛਾਇਆ ਮਾਤਮ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News