ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰ ਸਕੀ ਮਾਂ, 10 ਦਿਨਾਂ ਦੇ ਅੰਦਰ ਤੋੜਿਆ ਦਮ
Sunday, Jul 23, 2023 - 05:25 PM (IST)

ਮੁਕੰਦਪੁਰ (ਸੰਜੀਵ)- ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਲਿੱਦੜ ਕਲਾਂ ਦੇ ਇਕ ਵਿਅਕਤੀ ਵੱਲੋਂ ਪਿਛਲੇ ਦਿਨੀਂ ਆਪਣੀ ਪਤਨੀ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਲਿੱਦੜ ਕਲਾਂ ਦੇ ਮ੍ਰਿਤਕ ਜੈ ਸਿੰਘ ਦੀ ਮਾਤਾ ਗਿਆਨ ਕੌਰ 74 ਸਾਲ ਦੀ ਉਮਰ ਵਿਚ 10 ਦਿਨਾਂ ਦੇ ਅੰਦਰ ਹੀ ਮੌਤ ਹੋ ਗਈ। ਇਸ ਘਟਨਾ ਸਬੰਧੀ ਗਿਆਨ ਕੌਰ ਦੇ ਦੂਜੇ ਪੁੱਤਰ ਜਰਨੈਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਲਿੱਦੜ ਕਲਾਂ ਨੇ ਦੱਸਿਆ ਕਿ 13 ਜੁਲਾਈ ਤੋਂ ਬਾਅਦ ਗਿਆਨ ਕੌਰ ਨੇ ਆਪਣੇ ਪੁੱਤ ਦੇ ਵਿਜੋਗ ’ਚ ਖਾਣਾ ਪੀਣਾ ਵੀ ਛੱਡ ਦਿੱਤਾ ਸੀ। ਦੁੱਖ਼ ਨਾ ਸਹਾਰਦੀ ਹੋਈ ਬੀਤੇ ਦਿਨ ਗਿਆਨ ਕੌਰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਨਿਹੰਗ ਸਿੰਘਾਂ ਵੱਲੋਂ ਅਗਵਾ ਕੀਤੇ ਪਤੀ-ਪਤਨੀ ਦੇ ਮਾਮਲੇ 'ਚ ਪੁਲਸ ਕਰ ਸਕਦੀ ਹੈ ਵੱਡੇ ਖ਼ੁਲਾਸੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ