ਫਾਜ਼ਿਲਕਾ ਦੇ ਬਿਜਲੀ ਦਫ਼ਤਰ 'ਚ ਅਚਾਨਕ ਵਿਧਾਇਕ ਨੇ ਮਾਰਿਆ ਛਾਪਾ, ਜੰਮ ਕੇ ਪਾਈ ਮੁਲਾਜ਼ਮਾਂ ਨੂੰ ਝਾੜ

Tuesday, Jul 23, 2024 - 01:00 PM (IST)

ਫਾਜ਼ਿਲਕਾ : ਫਾਜ਼ਿਲਕਾ 'ਚ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਤੋਂ ਲੋਕ ਪਰੇਸ਼ਾਨ ਹਨ। ਉੱਥੇ ਹੀ ਸਰਕਾਰੀ ਦਫ਼ਤਰਾਂ 'ਚ ਅਧਿਕਾਰੀਆਂ ਦੇ ਨਾ ਮਿਲਣ ਦੀਆਂ ਸ਼ਿਕਾਇਤਾਂ ਵੀ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੂੰ ਲਗਾਤਾਰ ਮਿਲ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਵਿਧਾਇਕ ਸਵਨਾ ਨੇ ਅਚਾਨਕ ਅੱਜ ਬਿਜਲੀ ਵਿਭਾਗ ਦੇ ਦਫ਼ਤਰ 'ਚ ਸਰਕਾਰੀ ਸਮੇਂ 'ਤੇ ਛਾਪੇਮਾਰੀ ਕੀਤੀ। ਉਨ੍ਹਾਂ ਨੇ ਇਸ ਦੌਰਾਨ ਕਈ ਮੁਲਾਜ਼ਮਾਂ ਨੂੰ ਗੈਰ-ਹਾਜ਼ਰ ਪਾਇਆ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ 'ਤੇ ਮੰਡਰਾ ਰਿਹੈ ਖ਼ਤਰਾ! ਚਿਤਾਵਨੀ ਦੇ ਬਾਵਜੂਦ ਵੀ ਨਹੀਂ ਕੀਤੀ ਜਾ ਰਹੀ ਪਰਵਾਹ

ਇਸ ਤੋਂ ਬਾਅਦ ਵਿਧਾਇਕ ਦਫ਼ਤਰ 'ਚ ਹੀ ਬੈਠ ਗਏ ਅਤੇ ਇਕ ਤੋਂ ਬਾਅਦ ਇਕ ਮੁਲਾਜ਼ਮ ਸਮੇਂ 'ਤੇ ਨਾ ਪਹੁੰਚ ਕੇ ਦਫ਼ਤਰ ਲੇਟ ਪੁੱਜਦੇ ਹੋਏ ਨਜ਼ਰ ਆਏ, ਜਿਨ੍ਹਾਂ ਦੀ ਵਿਧਾਇਕ ਨੇ ਜੰਮ ਕੇ ਕਲਾਸ ਲਾਈ। ਵਿਧਾਇਕ ਸਵਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬਿਜਲੀ ਵਿਭਾਗ ਦੇ ਦਫ਼ਤਰ 'ਚ ਸਮੇਂ 'ਤੇ ਅਧਿਕਾਰੀ ਅਤੇ ਮੁਲਾਜ਼ਮ ਨਹੀਂ ਪਹੁੰਚ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਅਚਾਨਕ ਅੱਜ ਬਿਜਲੀ ਦਫ਼ਤਰ 'ਚ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਅਚਾਨਕ ਨਹਿਰ 'ਚ ਡਿੱਗੀ ਕਾਰ, ਵਿੱਚ ਸਵਾਰ ਵਿਅਕਤੀ ਦੀ ਮੌਤ

ਇਸ ਤੋਂ ਬਾਅਦ ਉਹ ਐਕਸੀਅਨ ਦੇ ਦਫ਼ਤਰ 'ਚ ਬੈਠ ਗਏ। ਐਕਸੀਅਨ ਵੀ ਵਿਧਾਇਕ ਸਵਨਾ ਦੇ ਆਉਣ ਤੋਂ ਬਾਅਦ ਦਫ਼ਤਰ ਪਹੁੰਚੇ ਅਤੇ ਤਰਕ ਦਿੱਤਾ ਕਿ ਉਹ ਚੰਡੀਗੜ੍ਹ ਗਏ ਹੋਏ ਸਨ। ਹੋਰ ਵੀ ਕਈ ਮੁਲਾਜ਼ਮ ਦਫ਼ਤਰ 'ਚ ਲੇਟ ਪਹੁੰਚੇ। ਆਖ਼ਰਕਾਰ ਵਿਧਾਇਕ ਸਵਨਾ ਨੇ ਐਕਸੀਅਨ ਦੇ ਦਫ਼ਤਰ 'ਚ ਸਾਰੇ ਮੁਲਾਜ਼ਮਾਂ ਨੂੰ ਬੁਲਾ ਕੇ ਉਨ੍ਹਾਂ ਦੀ ਜੰਮ ਕੇ ਕਲਾਸ ਲਾਈ। ਵਿਧਾਇਕ ਨੇ ਦੋ-ਟੁੱਕ ਸਾਫ਼ ਕਰ ਦਿੱਤਾ ਕਿ ਸਮੇਂ 'ਤੇ ਲੋਕਾਂ ਦੇ ਕੰਮ ਹੋਣੇ ਚਾਹੀਦੇ ਹਨ। ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਸ਼ਿਕਾਇਤ ਆਵੇਗੀ ਤਾਂ ਫਿਰ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News