ਪੁਲਸ ਦਾ ਜਾਅਲੀ ਪਛਾਣ ਪੱਤਰ ਬਣਾ ਕੇ ਗੁੰਮਰਾਹ ਕਰਨ ਵਾਲਾ ਕਾਬੂ

Tuesday, Nov 21, 2017 - 01:25 AM (IST)

ਗੁਰਦਾਸਪੁਰ, (ਵਿਨੋਦ)- ਸਿਟੀ ਪੁਲਸ ਗੁਰਦਾਸਪੁਰ ਨੇ ਇਕ ਅਜਿਹੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ, ਜੋ ਪੁਲਸ ਕਰਮਚਾਰੀ ਦੇ ਰੂਪ 'ਚ ਜਾਅਲੀ ਪਛਾਣ ਪੱਤਰ ਦੇ ਸਹਾਰੇ ਟੋਲ ਪਲਾਜ਼ਾ ਤੇ ਪੁਲਸ ਨਾਕਿਆਂ 'ਤੇ ਪੁਲਸ ਕਰਮਚਾਰੀਆਂ ਨੂੰ ਗੁੰਮਰਾਹ ਕਰ ਕੇ ਲਾਭ ਉਠਾਉਂਦਾ ਸੀ।
ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਸਹਾਇਕ ਪੁਲਸ ਇੰਸਪੈਕਟਰ ਕਰਮਜੀਤ ਸਿੰਘ ਪੁਲਸ ਪਾਰਟੀ ਨਾਲ ਪੁਰਾਣੀ ਕਣਕ ਮੰਡੀ ਚੌਕ ਗੁਰਦਾਸਪੁਰ 'ਚ ਖੜ੍ਹੇ ਸੀ ਕਿ ਕਿਸੇ ਮੁਖਬਰ ਨੇ ਸੂਚਿਤ ਕੀਤਾ ਕਿ ਇਕ ਦੋਸ਼ੀ ਰਾਜਨ ਸ਼ਰਮਾ ਪੁੱਤਰ ਰਾਮ ਲੁਭਾਇਆ ਨਿਵਾਸੀ ਪਿੰਡ ਕੁੰਡੇ ਲਾਲਪੁਰ ਲੰਮੇ ਸਮੇਂ ਤੋਂ ਕਿਸੇ ਨਰਿੰਦਰ ਕੁਮਾਰ ਪੁੱਤਰ ਵਿਦਿਆ ਸਾਗਰ ਨਿਵਾਸੀ ਪਿੰਡ ਬਿਆਸ ਪੁਲਸ ਕਰਮਚਾਰੀ ਦੇ ਨਾਂ 'ਤੇ ਜਾਅਲੀ ਪਛਾਣ ਪੱਤਰ ਬਣਾਇਆ ਹੋਇਆ ਹੈ ਅਤੇ ਦੋਸ਼ੀ ਟੋਲ ਪਲਾਜ਼ਾ 'ਤੇ ਨਾ ਤਾਂ ਟੋਲ ਟੈਕਸ ਦਿੰਦਾ ਹੈ ਅਤੇ ਪੁਲਸ ਨਾਕਿਆਂ 'ਤੇ ਆਪਣੇ ਆਪ ਨੂੰ ਪੁਲਸ ਕਰਮਚਾਰੀ ਦੱਸ ਕੇ ਲਾਭ ਲੈ ਰਿਹਾ ਹੈ। ਮੁਖਬਰ ਨੇ ਪੁਲਸ ਪਾਰਟੀ ਨੂੰ ਇਹ ਵੀ ਸੂਚਿਤ ਕੀਤਾ ਕਿ ਅੱਜ ਵੀ ਦੋਸ਼ੀ ਕਾਰ 'ਤੇ ਸਵਾਰ ਹੋ ਕੇ ਆ ਰਿਹਾ ਹੈ, ਜੇ ਨਾਕਾਬੰਦੀ ਕੀਤੀ ਜਾਵੇ ਤਾਂ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। 
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਨਾਕਾ ਲਾ ਕੇ ਦੋਸ਼ੀ ਨੂੰ ਰੋਕ ਕੇ ਜਦ ਪੁੱਛਗਿੱਛ ਕੀਤੀ ਤਾਂ ਦੋਸ਼ੀ ਨੇ ਫਿਰ ਪੁਲਸ ਦਾ ਜਾਅਲੀ ਪਛਾਣ ਪੱਤਰ ਦਿਖਾ ਕੇ ਲਾਭ ਲੈਣਾ ਚਾਹਿਆਂ ਪਰ ਜਦ ਪੁਲਸ ਪਾਰਟੀ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਸ਼ੀ ਨੇ ਆਪਣਾ ਜੁਰਮ ਸਵੀਕਾਰ ਕਰ ਲਿਆ ਅਤੇ ਦੱਸਿਆ ਕਿ ਉਹ ਲੰਮੇ ਸਮਂੇ ਤੋਂ ਇਸ ਜਾਲੀ ਪਛਾਣ ਪੱਤਰ ਦਾ ਪ੍ਰਯੋਗ ਕਰ ਰਿਹਾ ਹੈ। ਦੋਸ਼ੀ ਵਿਰੁੱਧ ਧਾਰਾ 420, 465, 467, 471, 419, 120 ਬੀ ਅਧੀਨ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ।


Related News