ਮਾਮਲਾ ਮਾਂ ਬੋਲੀ ਨੂੰ ਅਣਗੌਲਿਆਂ ਕਰਨ ਦਾ, 20 ਨੂੰ ਸੌਂਪਣਗੇ ਮੰਗ-ਪੱਤਰ

Sunday, Feb 18, 2018 - 09:42 AM (IST)

ਮਾਮਲਾ ਮਾਂ ਬੋਲੀ ਨੂੰ ਅਣਗੌਲਿਆਂ ਕਰਨ ਦਾ, 20 ਨੂੰ ਸੌਂਪਣਗੇ ਮੰਗ-ਪੱਤਰ

ਬਿਲਾਸਪੁਰ/ਨਿਹਾਲ ਸਿੰਘ ਵਾਲਾ (ਜਗਸੀਰ, ਬਾਵਾ) - ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਅਗਵਾਈ ਹੇਠ ਪੰਜਾਬੀ ਪ੍ਰੇਮੀਆਂ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ 20 ਫਰਵਰੀ ਨੂੰ 11 ਵਜੇ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ-ਪੱਤਰ ਸੌਂਪਿਆ ਜਾਵੇਗਾ। ਸਭਾ ਦੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਬੌਡੇ ਨੇ ਦੱਸਿਆ ਕਿ ਸੂਬਾ ਸਰਕਾਰ ਮਾਂ ਬੋਲੀ ਦਾ ਘਾਣ ਕਰ ਰਹੀ ਹੈ, ਜਿਸ ਤਹਿਤ ਸਰਕਾਰੀ ਸਕੂਲਾਂ ਅੰਦਰ ਮਾਡਲ ਸਕੂਲ ਸਕੀਮ ਤਹਿਤ ਅੰਗਰੇਜ਼ੀ ਮੀਡੀਅਮ ਥੋਪਿਆ ਜਾਣਾ, ਭਾਸ਼ਾ ਵਿਭਾਗ ਨੂੰ ਆਰਥਿਕ ਪੱਖੋਂ ਅਣਗੌਲਿਆਂ ਕਰਨਾ ਅਤੇ ਸਰਕਾਰੀ ਚਿੱਠੀਆਂ ਅੰਗਰੇਜ਼ੀ ਭਾਸ਼ਾ 'ਚ ਜਾਰੀ ਕਰਨਾ ਆਦਿ ਸ਼ੁਮਾਰ ਹੈ।  ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਲਈ ਲੇਖਕ ਪਾਠਕ ਤੇ ਮਾਂ ਬੋਲੀ ਦੇ ਹਿਤੈਸ਼ੀ ਵੱਧ ਤੋਂ ਵੱਧ ਗਿਣਤੀ 'ਚ 20 ਫਰਵਰੀ ਨੂੰ 10 ਵਜੇ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਪਹੁੰਚਣ। ਅਖੀਰ 'ਚ ਉਨ੍ਹਾਂ ਨੇ ਸਾਰੀਆਂ ਸਾਹਿਤਕ ਸਭਾਵਾਂ, ਅਤੇ ਸਾਹਿਤਕ ਅਕਾਦਮੀਆਂ ਨੂੰ ਵੱਧ ਤੋਂ ਵੱਧ ਪੰਜਾਬੀ ਪ੍ਰੇਮੀਆਂ ਦੀ ਸ਼ਮੂਲੀਅਤ ਕਰਵਾਉਣ ਦਾ ਸੱਦਾ ਦਿੱਤਾ ਤਾਂ ਕਿ ਮਾਂ ਬੋਲੀ ਪੰਜਾਬੀ ਦਾ ਮਾਣ ਤੇ ਮਰਤਬਾ ਬਹਾਲ ਹੋ ਸਕੇ।


Related News