ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਝਗੜਾ, ਰਾਜ ਮਿਸਤਰੀ ਨੇ ਕਰ 'ਤਾ ਠੇਕੇਦਾਰ ਦਾ ਕਤਲ

Tuesday, Mar 14, 2023 - 09:22 PM (IST)

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਝਗੜਾ, ਰਾਜ ਮਿਸਤਰੀ ਨੇ ਕਰ 'ਤਾ ਠੇਕੇਦਾਰ ਦਾ ਕਤਲ

ਸਾਹਨੇਵਾਲ (ਜ. ਬ.) : ਥਾਣਾ ਕੂੰਮਕਲਾਂ ਅਧੀਨ ਆਉਂਦੇ ਪਿੰਡ ਭਾਗਪੁਰ ਵਿਖੇ ਬਣੇ ਹੋਏ ਕੁਆਟਰਾਂ ’ਚ ਇਕ ਮਿਸਤਰੀ ਨੇ ਪੈਸਿਆਂ ਦੇ ਕਥਿਤ ਲੈਣ-ਦੇਣ ਦੇ ਚੱਲਦੇ ਆਪਣੇ ਹੀ ਠੇਕੇਦਾਰ ਦੀ ਲੋਹੇ ਦੇ ਹਥੌੜੇ ਨਾਲ ਕਥਿਤ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਇੰਦਰਜੀਤ ਵਰਮਾ (45) ਪੁੱਤਰ ਰਾਮ ਨਰੇਸ਼ ਵਾਸੀ ਗੋਰਖਪੁਰ ਹਾਲ ਵਾਸੀ ਪਿੰਡ ਭਾਗਪੁਰ, ਲੁਧਿਆਣਾ ਦੇ ਰੂਪ ’ਚ ਹੋਈ ਹੈ। ਮ੍ਰਿਤਕ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦੋ ਲੜਕੇ, ਇਕ ਲੜਕੀ ਤੋਂ ਵੱਖ ਰਹਿੰਦਾ ਸੀ। ਉਸਦੀ ਪਤਨੀ ਆਪਣੇ ਤਿੰਨੋਂ ਬੱਚਿਆਂ ਨਾਲ ਦੁੱਗਰੀ ਦੇ ਇਲਾਕੇ ’ਚ ਰਹਿੰਦੀ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ’ਤੇ ਬੋਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ, ‘ਗੋਲਡੀ ਬਰਾੜ ਤੇ ਸਚਿਨ ਨੇ ਕਰਵਾਇਆ ਕਤਲ

ਥਾਣਾ ਮੁਖੀ ਕੁਲਵੀਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ 10 ਵਜੇ ਦੇ ਕਰੀਬ ਕੁਆਟਰਾਂ ਦੇ ਮਾਲਕ ਨੇ ਫੋਨ ਕਰ ਕੇ ਦੱਸਿਆ ਕਿ ਇੰਦਰਜੀਤ ਵਰਮਾ ਮ੍ਰਿਤਕ ਹਾਲਤ ’ਚ ਪਿਆ ਹੋਇਆ ਹੈ, ਜਿਸ ’ਤੇ ਸੂਚਨਾ ਮਿਲਣ ਦੇ ਬਾਅਦ ਏ. ਡੀ. ਸੀ. ਪੀ.-4 ਤੁਸ਼ਾਰ ਗੁਪਤਾ, ਏ. ਸੀ. ਪੀ. ਮੁਰਾਦ ਜਸਵੀਰ ਸਿੰਘ ਗਿੱਲ ਅਤੇ ਸੀ. ਆਈ. ਏ. ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਤੋਂ ਲੁਧਿਆਣੇ ਖਿੱਚ ਲਿਆਈ ਕਿਸਮਤ, ਰਾਤੋ-ਰਾਤ ਬਦਲੇ ਨਸੀਬ, ਬਣਿਆ ਕਰੋੜਪਤੀ (ਵੀਡੀਓ) 

ਥਾਣਾ ਮੁਖੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਇੰਦਰਜੀਤ ਵਰਮਾ ਦਾ ਆਪਣੇ ਸਾਥੀ ਰਾਜ ਮਿਸਤਰੀ ਸੁਨੀਲ ਕੁਮਾਰ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੋਈ ਰੌਲਾ ਚੱਲ ਰਿਹਾ ਸੀ | ਇਸੇ ਰੰਜਿਸ਼ ਦੇ ਤਹਿਤ ਸੁਨੀਲ ਕੁਮਾਰ ਨੇ ਲੋਹੇ ਦੇ ਹਥੌੜੇ ਨਾਲ ਇੰਦਰਜੀਤ ਵਰਮਾ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਮੌਕੇ ਤੋਂ ਹਥੌੜਾ ਬਰਾਮਦ ਕਰ ਲਿਆ ਹੈ ਜਦਕਿ ਸੁਨੀਲ ਕੁਮਾਰ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਪੁਲਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


author

Mandeep Singh

Content Editor

Related News