ਕੋਰੋਨਾ ਪੀੜਤ ਦੇ ਸੰਪਰਕ 'ਚ ਆਏ ਬਹੁ ਗਿਣਤੀ ਲੋਕਾਂ ਨੂੰ ਕੀਤਾ ਗਿਆ ਕੁਆਰੰਟਾਈਨ
Sunday, Apr 26, 2020 - 07:46 PM (IST)
ਬਲਾਚੌਰ, ਕਾਠਗੜ੍ਹ,(ਬ੍ਰਹਮਪੁਰੀ,ਰਾਜੇਸ਼ )- ਨੈਸ਼ਨਲ ਹਾਈਵੇ 344 ਏ ਅਤੇ ਲੋਹਟਾਂ ਤੋਂ ਦੱਖਣ ਵਾਲੇ ਪਾਸੇ ਦੇ ਚਾਰ ਪਿੰਡ ਕੱਲ ਤੋਂ ਕੋਰੋਨਾ ਦੀ ਦਹਿਸ਼ਤ ਕਾਰਣ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਗਏ ਹਨ ਜਿਨ੍ਹਾਂ 'ਚ ਕੋਰੋਨਾ ਪੀੜਤ ਜਤਿੰਦਰ ਦਾ ਆਪਣਾ ਪਿੰਡ ਬੂਥਗੜ੍ਹ ਅਤੇ ਨਾਲ ਲੱਗਦੇ ਪਿੰਡ ਲੋਹਗੜ੍ਹ ਅਤੇ ਤੇਜ ਪਲਾਣਾ ਸ਼ਾਮਲ ਹਨ। ਪ੍ਰਸ਼ਾਸਨ ਦੇ ਅਧਿਕਾਰੀਆਂ ਜਿਨ੍ਹਾਂ 'ਚ ਜਸਵੀਰ ਸਿੰਘ ਐੱਸ. ਡੀ. ਐੱਮ., ਚੇਤਨ ਬੰਗੜ ਹਲਕਾ ਮੈਜਿਸਟ੍ਰੇਟ, ਸਤਿ ਈਸ਼ਵਰ ਸਿੰਘ ਬੀ. ਡੀ. ਪੀ. ਓ., ਬਲਜਿੰਦਰ ਸਿੰਘ ਅਤੇ ਡਾ. ਰਾਜਿੰਦਰ ਪ੍ਰਸਾਦ ਭਾਟੀਆ, ਡਾ. ਰਵਿੰਦਰ ਸਿੰਘ ਠਾਕੁਰ ਐੱਸ. ਐੱਮ. ਓ. ਬਲਾਚੌਰ, ਡਾ. ਗੁਰਿੰਦਰਜੀਤ ਸਿੰਘ ਚਾਂਦਪੁਰੀ ਐੱਸ. ਐੱਮ. ਓ. ਕਾਠਗੜ੍ਹ ਨੇ ਦੱਸਿਆ ਕਿ ਹੁਣ ਤੱਕ 51 ਸੈਂਪਲ ਲਏ ਗਏ ਹਨ ਜਿਨ੍ਹਾਂ 'ਚੋਂ 48 ਲੋਕਾਂ ਦੀ ਕੱਲ ਸੈਂਪਲਿੰਗ ਕੀਤੀ ਗਈ ਸੀ ਅਤੇ ਤਿੰਨ ਨੌਜਵਾਨਾਂ ਦੀ ਅੱਜ ਕੀਤੀ ਗਈ ਹੈ। ਜਤਿੰਦਰ ਦੇ ਸਪੰਰਕ 'ਚ ਆਉਣ ਵਾਲੇ ਮਦਨ ਕਰਿਆਨਾ ਸਟੋਰ ਦਾ ਸਾਰਾ ਪਰਿਵਾਰ, ਮੌਤੋਂ ਪਿੰਡ ਦੇ ਨਾਈ, ਇਕ ਮਾਂ ਧੀ ਜੋ ਇਸ ਦੇ ਮੋਟਰ ਸਾਈਕਲ ਤੇ ਲਿਫਟ ਲੈ ਕੇ ਗਈਆਂ ਸਨ, ਜਿੱਥੇ ਲੜਕੀ ਕੰਮ ਕਰਦੀ ਉਸ ਦੇ ਮਾਲਿਕ, ਜਤਿੰਦਰ ਦੀ ਦਾਦੀ, ਅਤੇ ਬੂਥਗੜ੍ਹ ਦੇ 48 ਵਿਅਕਤੀ ਇਕਾਂਤਵਾਸ ਕੀਤੇ ਹਨ। ਪਿੰਡ ਬੂਥਗੜ੍ਹ ਦੇ 92 ਘਰਾਂ ਦੇ 516 ਜੀਅ, ਪਿੰਡ ਮਾਨੇਵਾਲ ਦੇ 840, ਤੇਜ ਪਲਾਣਾ ਦੇ 14 ਘਰਾਂ ਦੇ 57 ਜੀਅ, ਲੋਹਗੜ੍ਹ ਦੇ 129 ਜੀਆਂ ਨੂੰ ਜਤਿੰਦਰ ਦੀ ਗ਼ਲਤੀ ਦੀ ਸਜ਼ਾ ਭੁਗਤਣੀ ਪੈ ਰਹੀ ਹੈ। ਰਵਿੰਦਰ ਸਿੰਘ ਠਾਕੁਰ ਤੇ ਗੁਰਿੰਦਰ ਜੀਤ ਸਿੰਘ ਚਾਂਦਪੁਰੀ ਦੋਵੇਂ ਐੱਸ. ਐੱਮ. ਓ. ਨੇ ਦੱਸਿਆ ਕਿ ਕੱਲ ਤੋਂ ਹੀ 4 ਮੈਡੀਕਲ ਟੀਮਾਂ ਚਾਰਾਂ ਪਿੰਡਾਂ 'ਚ ਦਿਨ ਰਾਤ ਕੰਮ ਕਰ ਰਹੀਆਂ ਹਨ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰ, ਏ. ਐੱਨ. ਐੱਮ, ਐੱਮ. ਪੀ. ਐੱਚ. ਡਬਲਯੂ. ਮੇਲ ਵਰਕਰ ਸਰਵੇ ਕਰ ਰਹੇ ਹਨ। ਡੀ. ਐੱਸ. ਪੀ. ਅਤੇ ਬੀ. ਡੀ. ਪੀ. ਓ. ਨੇ ਪਿੰਡਾਂ ਦੇ ਘਰਾਂ 'ਚ ਰਹਿ ਰਹੇ ਲੋਕਾਂ ਨੂੰ ਖਾਣੇ ਦਾ ਪ੍ਰਬੰਧ ਬਲਾਚੌਰ ਤੋਂ ਸੱਜਣ ਅਤੇ ਸਾਥੀਆਂ ਦੁਆਰਾ ਕੀਤਾ ਜਾ ਰਿਹਾ।
ਇਕਾਂਤਵਾਸ ਤੋੜਨ 'ਤੇ ਸਖ਼ਤ ਸਜ਼ਾ
ਅੱਜ ਜਤਿੰਦਰਜੀਤ ਸਿੰਘ ਡੀ ਐਸ ਪੀ ਬਲਾਚੌਰ ਨੇ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪਟਰੋਲਿੰਗ ਸਿਵਲ ਵਿਭਾਗ ਦੇ ਕਰਮਚਾਰੀਆਂ ਨੂੰ ਹਿਦਾਇਤ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਜੋ ਇੰਕਾਤਵਾਸ 'ਚ ਹੈ ਜੇ ਉਹ ਇਨਕੰਤਵਾਸ ਦੀ ਉਲੰਘਣਾ ਕਰਦਾ ਤਾਂ ਉਸ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਅਸੀਂ ਲੋਕਾਂ ਨੂੰ ਸੁਰੱਖਿਅਤ ਰੱਖ ਸਕੀਏ। ਅੱਜ ਦੀ ਆਨਲਾਈਨ ਮੀਟਿੰਗ ਉਪਰੰਤ ਗਸ਼ਤ ਕਰ ਰਹੇ ਪੁਲਸ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਇਕਾਂਤਵਾਸ ਲੋਕਾਂ 'ਤੇ ਪੈਨੀ ਨਜ਼ਰ ਰੱਖਣ ਜੇਕਰ ਕੋਈ ਘਰ ਤੋਂ ਬਾਹਰ ਨਿਕਲਦਾ ਤਾਂ ਉਸ ਨੂੰ ਥਾਣੇ ਲਿਆ ਕੇ ਕਾਨੂੰਨੀ ਕਾਰਵਾਈ ਕਰਨ।