ਰੀਡਰ ਨਾਲ ਬਦਸਲੂਕੀ ਕਰਨ ''ਤੇ ਪਰਚਾ

Friday, Oct 06, 2017 - 02:48 AM (IST)

ਰੀਡਰ ਨਾਲ ਬਦਸਲੂਕੀ ਕਰਨ ''ਤੇ ਪਰਚਾ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਮਾਣਯੋਗ ਅਦਾਲਤ ਵਿਚ ਰੀਡਰ ਨਾਲ ਬਦਤਮੀਜ਼ੀ ਕਰਨ 'ਤੇ ਇਕ ਵਿਅਕਤੀ ਵਿਰੁੱਧ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਸਹਾਇਕ ਥਾਣੇਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਹਰਸ਼ ਰਾਣੀ ਰੀਡਰ ਮਾਣਯੋਗ ਅਦਾਲਤ ਅਜਾਇਬ ਸਿੰਘ ਜ਼ਿਲਾ ਜੱਜ Ṭੈਮਿਲੀ ਕੋਰਟ ਨੇ ਪੁਲਸ ਨੂੰ ਇਕ ਦਰਖਾਸਤ ਦਿੱਤੀ ਕਿ ਉਹ 26 ਸਤੰਬਰ ਨੂੰ ਆਪਣੇ ਕਮਰੇ ਵਿਚ ਬੈਠ ਕੇ ਕੰਮ ਕਰ ਰਹੀ ਸੀ ਜਸਵੀਰ ਸਿੰਘ ਉਰṬ ਜੱਸਾ ਉਸ ਕੋਲ ਆਇਆ ਅਤੇ ਉਸ ਨਾਲ ਗੱਲਬਾਤ ਕਰਨ ਲੱਗਾ। ਗੱਲਾਂ ਕਰਦੇ-ਕਰਦੇ ਉਹ ਉਸ ਨਾਲ ਬਦਤਮੀਜ਼ੀ ਕਰਨ ਲੱਗ ਪਿਆ ਅਤੇ ਗੁੱਸੇ ਵਿਚ ਆ ਕੇ ਉਸਦਾ ਲਿਸਟ ਵਾਲਾ ਪੇਪਰ ਬੋਰਡ ਖੋਹ ਲਿਆ। ਮਨਪ੍ਰੀਤ ਕੌਰ ਸਟੈਨੋ ਅਤੇ ਕੋਰਟ ਦੇ 2 ਚਪੜਾਸੀਆਂ ਦੇ ਰੋਕਣ 'ਤੇ ਵੀ ਜਸਵੀਰ ਸਿੰਘ ਨੇ ਉਸ ਨਾਲ ਬਦਸਲੂਕੀ ਕੀਤੀ। ਪੁਲਸ ਨੇ ਪੜਤਾਲ ਕਰਨ ਉਪਰੰਤ ਜਸਵੀਰ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News