ਦਿਵਿਤ ਓਲਖ ਦੀ ਮੌਤ 'ਤੇ ਜੈਜ਼ੀ ਬੀ ਹੋਏ ਭਾਵੁਕ, ਵੈਨਕੂਵਰ ਕੈਨਕਸ ਦਾ ਸ਼ੋਅ ਕੀਤਾ ਰੱਦ

Tuesday, Nov 03, 2026 - 01:17 PM (IST)

ਦਿਵਿਤ ਓਲਖ ਦੀ ਮੌਤ 'ਤੇ ਜੈਜ਼ੀ ਬੀ ਹੋਏ ਭਾਵੁਕ, ਵੈਨਕੂਵਰ ਕੈਨਕਸ ਦਾ ਸ਼ੋਅ ਕੀਤਾ ਰੱਦ

ਜਲੰਧਰ- ਜਲੰਧਰ ਦੇ ਬੱਸ ਸਟੈਂਡ ਨੇੜੇ ਫਲਾਈਓਵਰ 'ਤੇ ਬੀਤੇ ਦਿਨ ਵਾਪਰੇ ਭਿਆਨਕ ਸੜਕ ਹਾਦਸੇ 'ਚ ਮਿਊਜ਼ਿਕ ਲੇਬਲ 'ਸਪੀਡ ਰਿਕਾਰਡਸ' ਦੇ ਮਾਲਕ ਦਿਨੇਸ਼ ਓਲਖ ਦੇ ਪੁੱਤਰ ਦਿਵਿਤ ਔਲਖ ਦੀ ਮੌਤ ਹੋ ਗਈ ਸੀ। ਅੱਜ ਦਿਵਿਤ ਦੀ ਮ੍ਰਿਤਕ ਦੇਹ ਘਰ ਪਹੁੰਚੀ, ਜਿਸ ਤੋਂ ਬਾਅਦ ਘਰ 'ਚ ਗਮਗੀਨ ਮਾਹੌਲ ਬਣ ਗਿਆ। ਪਰਿਵਾਰ ਵੱਲੋਂ ਅੰਤਿਮ ਸਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੱਜ 3 ਨਵੰਬਰ ਨੂੰ ਦੁਪਹਿਰ 1 ਵਜੇ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਦਿਵਿਤ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਦਿਵਿਤ ਦੀ ਮੌਤ ਦੀ ਖ਼ਬਰ ਸੁਣ ਕੇ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਇੰਡਸਟਰੀ ਦੀਆਂ ਕਈ ਹਸਤੀਆਂ ਉਨ੍ਹਾਂ ਦੇ ਘਰ ਪਹੁੰਚ ਰਹੀਆਂ ਹਨ। ਇਸ ਦੌਰਾਨ ਗਾਇਕ ਜੈਜੀ ਬੀ, ਪ੍ਰੀਤ ਹਰਪਾਲ ਸਮੇਤ ਕਈ ਕਲਾਕਾਰ ਪਹੁੰਚੇ।

ਇਹ ਵੀ ਪੜ੍ਹੋ-ਪੰਜਾਬ 'ਚ ਇਕ ਹਫਤੇ ਦੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸਵੇਰ-ਸ਼ਾਮ ਦੀ ਵਧੀ ਠੰਡ

ਇਸ ਦੌਕਾਨ ਗਾਇਕ ਜੈਜ਼ੀ ਬੀ ਨੇ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ "ਮੇਰਾ ਦਿਲ ਟੁੱਟ ਗਿਆ ਹੈ। ਅਸੀਂ ਆਪਣੇ ਪਿਆਰੇ ਭਤੀਜੇ ਦਿਵਿਤ ਓਲਖ ਦੇ ਦੇਹਾਂਤ 'ਤੇ ਸੋਗ ਮਨਾ ਰਹੇ ਹਾਂ। ਇਸ ਔਖੇ ਸਮੇਂ 'ਚ ਪਰਿਵਾਰ ਮੇਰੀ ਪਹਿਲੀ ਤਰਜੀਹ ਹੈ, ਇਸ ਲਈ ਮੈਂ ਵੈਨਕੂਵਰ ਕੈਨਕਸ ਦੇ ਨਾਲ ਕੱਲ੍ਹ ਹੋਣ ਵਾਲੇ 'ਸੈਰੇਮੋਨੀਅਲ ਪੱਕ ਡਰਾਪ' ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋ ਪਾਵਾਂਗਾ।" ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚ ਰਹੇ ਹਨ।ਜੈਜ਼ੀ ਬੀ ਤੋਂ ਪਹਿਲਾਂ ਯੋ-ਯੋ ਹਨੀ ਸਿੰਘ ਨੇ ਵੀ ਦਿਵਿਤ ਨੂੰ ਭਤੀਜਾ ਦੱਸਦਿਆਂ ਭਾਵੁਕ ਪੋਸਟ ਸਾਂਝੀ ਕੀਤੀ ਸੀ। ਬੀਤੇ ਦਿਨ ਹਨੀ ਸਿੰਘ ਦਿਨੇਸ਼ ਓਲਖ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਘਰ ਪਹੁੰਚੇ ਸਨ। ਇਸ ਦੌਰਾਨ ਦਿਨੇਸ਼ ਓਲਖ ਨੂੰ ਗਲੇ ਲਾਉਣ ਮਗਰੋਂ ਹਨੀ ਸਿੰਘ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ ਸਨ।

PunjabKesari

ਇਹ ਵੀ ਪੜ੍ਹੋ- 'ਆਪ' ਛੱਡਣ ਵਾਲਿਆਂ 'ਤੇ ਪਰਗਟ ਸਿੰਘ ਦਾ ਤੰਜ, ਕਿਹਾ, ਪੌਣੇ 5 ਸਾਲ ਚੁੱਪ ਕਿਉਂ ਰਹੇ?

ਜ਼ਿਕਰਯੋਗ ਹੈ ਕਿ ਇਹ ਹਾਦਸਾ ਐਤਵਾਰ ਤੜਕੇ (2 ਨਵੰਬਰ) ਲਗਭਗ 3 ਵਜੇ ਵਾਪਰਿਆ, ਜਦੋਂ ਦਿਵਿਤ ਆਪਣੇ ਦੋਸਤਾਂ ਨਾਲ ਜਨਮਦਿਨ ਦੀ ਪਾਰਟੀ ਤੋਂ ਫੋਕਸਵੈਗਨ ਕਾਰ 'ਚ ਘਰ ਪਰਤ ਰਿਹਾ ਸੀ। ਕਾਰ BMC ਚੌਂਕ ਤੋਂ BSF ਚੌਂਕ ਵੱਲ ਫਲਾਈਓਵਰ 'ਤੇ ਜਾ ਰਹੀ ਸੀ। ਇਸ ਦੌਰਾਨ ਕਾਰ ਨਗਰ ਨਿਗਮ ਵੱਲੋਂ ਕੂੜਾ ਇਕੱਠਾ ਕਰਨ ਲਈ ਖੜ੍ਹੀ ਕੀਤੀ ਗਈ ਟਰੈਕਟਰ-ਟਰਾਲੀ ਨਾਲ ਟਕਰਾ ਗਈ।ਹਾਦਸਾ ਇੰਨਾ ਭਿਆਨਕ ਸੀ ਕਿ ਦਿਵਿਤ ਅਤੇ ਉਸ ਦੇ ਦੋਸਤ ਆਰਵ ਤਲਵਾੜ (ਪੱਪੀ ਸਵੀਟਸ ਦੇ ਮਾਲਕ ਦਾ ਪੁੱਤਰ) ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, ਕਾਲਜ ਜਾ ਰਹੇ 2 ਦੋਸਤਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


 


author

Shivani Bassan

Content Editor

Related News