JEE ਮੇਨ ਫਾਰਮ ਹੁਣ 23 ਜਨਵਰੀ ਤੱਕ ਕੀਤਾ ਜਾ ਸਕਦੈ ਅਪਲਾਈ

01/17/2021 8:43:31 PM

ਲੁਧਿਆਣਾ, (ਵਿੱਕੀ)- ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਵੱਲੋਂ ਆਈ. ਆਈ. ਟੀ. ਅਤੇ ਐੱਨ. ਆਈ. ਟੀ. ਵਿਚ ਦਾਖਲੇ ਲਈ ਆਯੋਜਿਤ ਹੋਣ ਵਾਲੀ ਜੇ. ਈ. ਈ. ਮੇਨਸ (ਜੁਆਇੰਟ ਐਂਟਰੈਂਸ ਐਗਜ਼ਾਮ) ਲਈ ਫਾਰਮ ਭਰਨ ਦੀ ਮਿਤੀ 23 ਜਨਵਰੀ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਫਾਰਮ ਭਰਨ ਦੀ ਮਿਤੀ 16 ਜਨਵਰੀ ਤੱਕ ਨਿਰਧਾਰਤ ਸੀ, ਜਦਕਿ ਆਨਲਾਈਨ ਫੀਸ ਜਮ੍ਹਾ ਕਰਨ ਦੀ ਮਿਤੀ 24 ਜਨਵਰੀ ਨੂੰ ਰਾਤ 11.50 ਮਿੰਟ ਤੱਕ ਨਿਰਧਾਰਤ ਕੀਤੀ ਗਈ ਹੈ। ਅਰਜ਼ੀ ਵਿਚ ਕਿਸੇ ਤਰ੍ਹਾਂ ਦੇ ਸੁਧਾਰ ਲਈ 27 ਤੋਂ 30 ਜਨਵਰੀ ਤੱਕ ਦੀ ਮਿਤੀ ਨਿਰਧਾਰਿਤ ਕੀਤੀ ਗਈ ਹੈ, ਜਦਕਿ ਈ-ਐਡਮਿਟ ਕਾਰਡ ਫਰਵਰੀ ਦੇ ਦੂਜੇ ਹਫਤੇ ਤੋਂ ਡਾਊਨਲੋਡ ਕੀਤਾ ਜਾ ਸਕੇਗਾ।
ਐੱਨ. ਟੀ. ਏ. ਅਨੁਸਾਰ ਜੇ. ਈ. ਈ. ਮੇਨ ਦੇ ਜ਼ਰੀਏ ਐੱਨ. ਆਈ. ਟੀ., ਆਈ. ਆਈ. ਆਈ. ਟੀ. ਅਤੇ ਹੋਰ ਤਕਨੀਕੀ ਸੰਸਥਾਨ ਵਿਚ ਸਨਾਤਕ ਪ੍ਰੋਗਰਾਮ ਵਿਚ ਨਾਮਾਂਕਣ ਲਿਆ ਜਾ ਸਕੇਗਾ। ਇਨ੍ਹਾਂ ਸੰਸਥਾਵਾਂ ਵਿਚ ਨਾਮਜ਼ਦਗੀ ਲਈ ਚਾਰ ਪੜਾਵਾਂ ਵਿਚ ਪ੍ਰੀਖਿਆ ਲਈ ਜਾਵੇਗੀ। ਪਹਿਲੇ ਪੜਾਅ ਲਈ ਪ੍ਰੀਖਿਆ 23, 24, 25 ਅਤੇ 26 ਫਰਵਰੀ ਨੂੰ ਨਿਰਧਾਰਿਤ ਹੈ।


Bharat Thapa

Content Editor

Related News