ਬਾਬਾ ਸੋਢਲ ਜੀ ਦੇ ਮੇਲੇ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਬੰਦ ਰਹਿਣਗੇ ਇਹ ਰਸਤੇ

Wednesday, Sep 27, 2023 - 07:35 PM (IST)

ਜਲੰਧਰ (ਸੁਧੀਰ)- ਜਲੰਧਰ ਵਿੱਚ ਦੁਆਬੇ ਦੇ ਸਭ ਤੋਂ ਪੁਰਾਣੇ ਮੇਲਿਆਂ ਵਿੱਚੋਂ ਇਕ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਬਾਬਾ ਸੋਢਲ ਜੀ ਦਾ ਮੇਲਾ 27 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚੱਲੇਗਾ। ਡੀ. ਸੀ. ਵਿਸ਼ੇਸ਼ ਸਾਰੰਗਲ ਨੇ ਮੇਲੇ ਦੇ ਮੱਦੇਨਜ਼ਰ 28 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਸਰਕਾਰੀ ਦਫ਼ਤਰ ਅਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਇਸ ਮੇਲੇ ਵਿੱਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੁੰਦੇ ਹਨ। ਮੇਲੇ ਵਾਲੀ ਥਾਂ ਨੂੰ ਰੰਗ-ਬਿਰੰਗੀਆਂ ਲਾਈਟਾਂ, ਦੁਕਾਨਾਂ ਅਤੇ ਝੂਲਿਆਂ ਨਾਲ ਸਜਾਇਆ ਗਿਆ ਹੈ। ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਲੋਕ ਮੇਲੇ ਦੇ ਮੱਦੇਨਜ਼ਰ ਖ਼ਾਸ ਤੌਰ 'ਤੇ ਗਲੀਆਂ ਵਿੱਚ ਆਪਣੇ ਜੱਦੀ ਘਰਾਂ ਨੂੰ ਪਰਤਦੇ ਹਨ। ਉਥੇ ਹੀ ਮੇਲੇ ਨੂੰ ਲੈ ਕੇ ਟਰੈਫਿਕ ਵਿਵਸਥਾ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ ਕਰ ਦਿੱਤਾ ਗਿਆ ਹੈ। 

ਕੁਲਦੀਪ ਸਿੰਘ ਚਾਹਲ ਆਈ. ਪੀ. ਐੱਸ. ਮਾਣਯੋਗ ਕਮਿਸ਼ਨਪ ਪੁਲਸ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵਿਚ ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਸੋਢਲ ਮੰਦਿਰ ਨੂੰ ਆਉਣ-ਜਾਣ ਵਾਲੇ ਰਸਤਿਆਂ 'ਤੇ ਸ਼ਰਧਾਲੂਆਂ ਅਤੇ ਪਬਲਿਕ ਨਿਰਵਿਘਨ ਆਵਾਜਾਈ ਹੇਠ ਟਰੈਫਿਕ ਡਾਇਵਰਟ ਅਚੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਵਾਹਨ ਪਾਰਕਿੰਗ ਸਥਾਨਾਂ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਇਸ ਦੌਰਾਨ ਟਰੈਫਿਕ ਵਿਵਸਥਾ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚੱਲਦੀ ਰਹੇ। 

ਇਹ ਵੀ ਪੜ੍ਹੋ- ਸੋਢਲ ਮੇਲੇ ਨੂੰ ਲੈ ਕੇ ਰੇਲਵੇ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਇਹ ਫਾਟਕ ਰਹਿਣਗੇ ਬੰਦ

PunjabKesari

ਟਰੈਫਿਕ ਡਾਇਵਰਸ਼ਨਾਂ ਦਾ ਵੇਰਵਾ 
ਦੋਆਬਾ ਚੌਂਕ, ਟਾਂਡਾ ਚੌਂਕ, ਚੰਦਨ ਨਗਰ ਰੇਲਵੇ ਕਰਾਸਿੰਗ, ਨਿਊ ਸਬਜ਼ੀ ਮੰਡੀ ਇੰਡਸਟਰੀ ਏਰੀਆ, ਰਾਮ ਨਗਰ ਫਾਟਕ, ਰੇਲਵੇ ਕਰਾਸਿੰਗ ਟਾਂਡਾ ਫਾਟਕ, ਗਾਜ਼ੀਗੁੱਲਾ ਚੌਂਕ, ਪਠਾਨਕੋਟ ਚੌਂਕ। 

ਵਾਹਨ ਪਾਰਕਿੰਗ ਸਥਾਨਾਂ ਦਾ ਵੇਰਵਾ 
ਲੱਭੂ ਰਾਮ ਦੋਆਬਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਅੰਦਰ- ਦੋਪਹੀਆ ਵਾਹਨ 
ਗਰੇਨ ਮਾਰਕਿਟ (ਪੰਜਾਬ ਮੰਡੀ ਬੋਰਡ) ਨੇੜੇ ਪ੍ਰਕਾਸ਼ ਆਈਸਕ੍ਰੀਮ (ਨੇੜੇ ਗਾਜ਼ੀਗੁੱਲਾ ਚੌਂਕ)- ਲਾਈਟ/ਦੋਪਹੀਆ ਵਾਹਨ
ਦੇਵੀ ਸਹਾਏ ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ (ਨੇੜੇ ਚੰਦਨ ਫਾਟਕ)- ਦੋਪਹੀਆ ਵਾਹਨ 
ਥਾਣਾ ਡਿਵੀਜ਼ਨ ਨੰਬਰ-1 ਨੇੜੇ- ਲਾਈਟ/ਦੋਪਹੀਆ ਵਾਹਨ
ਦੋਆਬਾ ਚੌਂਕ ਤੋਂ ਦੇਵੀ ਤਲਾਬ ਮੰਦਿਰ ਦੋਵੇਂ ਸਾਈਡ- ਲਾਈਟ ਵਾਹਨ 

ਮਿੰਨੀ ਸਬਜ਼ੀ ਮੰਡੀ, ਸਈਪੁਰ ਰੋਡ-ਦੋਪਹੀਆ ਵਾਹਨ 
ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਅਤੇ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ 27 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਸੋਢਲ ਮੇਲੇ ਨੂੰ ਧਿਆਨ ਵਿਚ ਰੱਖਦੇ ਹੋਏ ਲੋਕ ਬਦਲਵੇਂ ਰੂਟਾਂ ਅਤੇ ਵਾਹਨ ਪਾਰਕਿੰਗ ਸਥਾਨਾਂ ਦਾ ਇਸਤੇਮਾਲ ਕਰਨ ਤਾਂ ਜੋ ਟਰੈਫਿਕ ਜਾਮ ਤੋਂ ਬਚਿਆ ਜਾ ਸਕੇ। ਉਥੇ ਹੀ ਟਰੈਫਿਕ ਪੁਲਸ ਵੱਲੋਂ ਕਿਸੇ ਵੀ ਸਹਾਇਤਾ ਲਈ ਹੈਲਪ ਲਾਈਨ ਨੰਬਰ-0181-2227296 ਵੀ ਜਾਰੀ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਸੋਢਲ ਮੇਲੇ ’ਚ 24 ਘੰਟੇ ਹੋਣਗੇ ਸੁਰੱਖਿਆ ਦੇ ਸਖ਼ਤ ਪ੍ਰਬੰਧ, 1000 ਪੁਲਸ ਮੁਲਾਜ਼ਮ ਰਹਿਣਗੇ ਤਾਇਨਾਤ

PunjabKesari

ਰੇਲਵੇ ਵਿਭਾਗ ਨੇ ਜਾਰੀ ਕੀਤੀ ਹੈ ਚਿਤਾਵਨੀ 

ਰਾਮਨਗਰ ਅਤੇ ਚੰਦਨ ਨਗਰ ਰੇਲਵੇ ਫਾਟਕ ਪੂਰੀ ਤਰ੍ਹਾਂ ਬੰਦ ਰਹਿਣਗੇ
ਬਾਬਾ ਸੋਢਲ ਮੇਲੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਵੀ ਰੇਲਵੇ ਅਥਾਰਿਟੀ ਨੂੰ ਇਕ ਪੱਤਰ ਲਿਖ ਕੇ ਸੋਢਲ ਮੰਦਿਰ ਨੇੜੇ ਸਥਿਤ ਰਾਮਨਗਰ ਅਤੇ ਚੰਦਨ ਨਗਰ ਰੇਲਵੇ ਫਾਟਕਾਂ ਨੂੰ 1 ਅਕਤੂਬਰ ਤਕ ਪੂਰੀ ਤਰ੍ਹਾਂ ਬੰਦ ਰੱਖਣ ਲਈ ਕਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰ ਪੈਂਦੇ ਸੋਢਲ ਫਾਟਕ, ਟਾਂਡਾ ਫਾਟਕ ਅਤੇ ਅੱਡਾ ਹੁਸ਼ਿਆਰਪੁਰ ਰੇਲਵੇ ਫਾਟਕਾਂ ’ਤੇ ਜੀ. ਆਰ. ਪੀ. ਅਤੇ ਆਰ. ਪੀ. ਐੱਫ਼. ਦੇ ਕਰਮਚਾਰੀਆਂ ਦੀ ਤਾਇਨਾਤੀ ਯਕੀਨੀ ਬਣਾਈ ਜਾਵੇ ਤਾਂ ਜੋ ਟਰੇਨ ਆਉਂਦੇ ਸਮੇਂ ਟਰੈਫਿਕ ਕੰਟਰੋਲ ਕੀਤਾ ਜਾ ਸਕੇ। ਜ਼ਿਲ੍ਹਾ ਪੁਲਸ ਵੱਲੋਂ ਵੀ ਫਾਟਕਾਂ ’ਤੇ ਟਰੈਫਿਕ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।

ਇਹ ਵੀ ਪੜ੍ਹੋ- ਮਸ਼ਹੂਰ ਜੋੜੇ ਦੀਆਂ ਵਾਇਰਲ ਵੀਡੀਓਜ਼ ਦੇ ਮਾਮਲੇ 'ਚ ਨਵਾਂ ਮੋੜ, ਗ੍ਰਿਫ਼ਤਾਰ ਕੁੜੀ ਦਾ ਪਰਿਵਾਰ ਆਇਆ ਸਾਹਮਣੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News