ਪੰਪ ''ਤੇ ਤੇਲ ਘੱਟ ਪਾਏ ਜਾਣ ਦਾ ਮਾਮਲਾ ਗਰਮਾਇਆ

Monday, Jun 12, 2017 - 02:21 AM (IST)

ਪੰਪ ''ਤੇ ਤੇਲ ਘੱਟ ਪਾਏ ਜਾਣ ਦਾ ਮਾਮਲਾ ਗਰਮਾਇਆ

ਤਪਾ ਮੰਡੀ, (ਸ਼ਾਮ, ਗਰਗ ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਸਥਿਤ  ਇਕ ਪੈਟਰੋਲ ਪੰਪ ਦੇ ਕਰਿੰਦੇ ਵੱਲੋਂ ਘੱਟ ਤੇਲ ਪਾਉਣ ਦਾ ਮਾਮਲਾ ਗਰਮਾ ਗਿਆ ਹੈ।  ਕਿਸਾਨ ਭੋਲਾ ਸਿੰਘ ਦਾ ਕਹਿਣਾ ਕਿ ਉਹ ਅਕਸਰ ਇਸ ਪੰਪ ਤੋਂ ਤੇਲ ਪੁਆਉਂਦਾ ਰਹਿੰਦਾ ਹੈ। ਉਸ ਨੂੰ ਕਈ ਵਾਰ ਤੇਲ ਘੱਟ ਪਾਏ ਜਾਣ ਦਾ ਸ਼ੱਕ ਹੋਇਆ। ਬੀਤੀ ਸ਼ਾਮ ਕਰੀਬ 7 ਵਜੇ ਜਦੋਂ ਉਸ ਨੇ 200 ਰੁਪਏ ਦਾ ਤੇਲ ਪਾਉਣ ਲਈ ਕਿਹਾ ਤਾਂ ਕਰਿੰਦੇ ਨੇ 1 ਲੀਟਰ ਤੋਂ ਵੀ ਘੱਟ ਤੇਲ ਪਾਇਆ ਜਦੋਂ ਉਸ ਨੇ ਘੱਟ ਤੇਲ ਬਾਰੇ ਟੋਕਿਆ ਤਾਂ ਕਰਿੰਦੇ ਨੇ ਕਥਿਤ ਤੌਰ 'ਤੇ ਜ਼ਬਰਦਸਤੀ 100 ਰੁਪਏ ਦਾ ਹੋਰ ਤੇਲ ਪਾ ਦਿੱਤਾ ਅਤੇ ਗਲਤ ਤਰੀਕੇ ਨਾਲ ਪੇਸ਼ ਆਇਆ, ਜਿਸ 'ਤੇ ਉਕਤ ਕਿਸਾਨ ਨੇ ਇਹ ਮਾਮਲਾ ਪੁਲਸ ਤੇ ਮੀਡੀਆ ਦੇ ਧਿਆਨ ਵਿਚ ਲਿਆਂਦਾ।  ਸਥਿਤੀ ਗੰਭੀਰ ਹੁੰਦੀ ਦੇਖ ਪੁਲਸ ਪੰਪ 'ਤੇ ਪਹੁੰਚੀ ਅਤੇ ਸੰਬੰਧਿਤ ਇੰਡੀਅਨ ਆਇਲ ਕੰਪਨੀ ਦੇ ਅਧਿਕਾਰੀਆਂ ਨੂੰ ਦੱਸਿਆ। ਇੰਡੀਅਨ ਆਇਲ ਕੰਪਨੀ ਦੇ ਅਧਿਕਾਰੀ ਯੋਗੇਸ਼ ਦੁਵੈਦੀ ਨੇ ਖੁਰਾਕ ਸਪਲਾਈ ਵਿਭਾਗ ਦੇ ਏ.ਐੈੱਫ.ਐੈੱਸ.ਓ. ਪ੍ਰਦੀਪ ਸ਼ਰਮਾ ਦੀ ਅਗਵਾਈ 'ਚ ਪੰਪ 'ਤੇ ਪਹੁੰਚ ਕੇ ਮਸ਼ੀਨ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਪੈਮਾਨੇ ਰਾਹੀਂ 2-3 ਵਾਰ ਤੇਲ ਦੀ ਮਿਣਤੀ ਕੀਤੀ, ਜੋ ਕਿ ਠੀਕ ਪਾਈ ਗਈ।


Related News