ਜੇਲ ''ਚ ਬੰਦ ਗੈਂਗਸਟਰ ਨੂੰ ਮੋਬਾਇਲ ਦੇਣ ਗਿਆ ਕਾਬੂ

Friday, Mar 02, 2018 - 10:22 AM (IST)

ਜੇਲ ''ਚ ਬੰਦ ਗੈਂਗਸਟਰ ਨੂੰ ਮੋਬਾਇਲ ਦੇਣ ਗਿਆ ਕਾਬੂ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)-ਜੇਲ 'ਚ ਕਿਸੇ ਬੰਦ ਗੈਂਗਸਟਰ ਨੂੰ ਮੋਬਾਇਲ ਦੇਣ ਗਏ ਪੈਸਕੋ ਕਰਮਚਾਰੀ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਜੇਲ ਬਰਨਾਲਾ ਸੁਪਰਡੈਂਟ ਵੱਲੋਂ ਇਕ ਪੱਤਰ ਪੁਲਸ ਨੂੰ ਭੇਜਿਆ ਗਿਆ ਕਿ ਪੈਸਕੋ ਕਰਮਚਾਰੀ ਚਮਕੌਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਖੇੜੀ ਕਲਾਂ ਇਕ ਨਵਾਂ ਮੋਬਾਇਲ ਜੇਲ 'ਚ ਕਿਸੇ ਗੈਂਗਸਟਰ ਬੰਦੀ ਨੂੰ ਦੇਣ ਜਾ ਰਿਹਾ ਹੈ,  ਦੀ ਤਲਾਸ਼ੀ ਦੌਰਾਨ ਮੁਲਜ਼ਮ ਤੋਂ ਮੋਬਾਇਲ ਫੋਨ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਇਹ ਮੋਬਾਇਲ ਗੈਂਗਸਟਰ ਬਲਦੇਵ ਸਿੰਘ ਉਰਫ ਰਾਜਾ ਪੁੱਤਰ ਜੋਗਿੰਦਰ ਸਿੰਘ ਵਾਸੀ ਭਦੌੜ ਨੂੰ ਦੇਣਾ ਸੀ। ਪੁਲਸ ਨੇ ਉਕਤ ਮੁਲਜ਼ਮ ਨੂੰ ਕਾਬੂ ਕਰਦਿਆਂ ਉਸ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News