ਡੇਂਗੂ ਦਾ ਲਾਰਵਾ ਮਿਲਣ ''ਤੇ ਕੱਟੇ ਚਲਾਨ

07/08/2017 7:32:36 AM

ਕਪੂਰਥਲਾ, (ਮਲਹੋਤਰਾ)- ਸਿਵਲ ਸਰਜਨ ਡਾ. ਹਰਪ੍ਰੀਤ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਡਰਾਈ-ਡੇ ਦੇ ਮੌਕੇ 'ਤੇ ਪੀ. ਆਰ. ਟੀ. ਸੀ. ਵਰਕਸ਼ਾਪ ਅਤੇ ਸ਼ਹਿਰ 'ਚ ਇਕ ਟਾਇਰ ਦੀ ਦੁਕਾਨ ਦੀ ਚੈਕਿੰਗ ਕੀਤੀ ਗਈ। ਜਿਥੋਂ ਡੇਂਗੂ ਦਾ ਲਾਰਵਾ ਪਾਇਆ ਗਿਆ। ਇਸ ਦੌਰਾਨ ਮੌਕੇ 'ਤੇ ਚਲਾਨ ਵੀ ਕੱਟੇ। ਟੀਮ ਦੀ ਅਗਵਾਈ ਕਰ ਰਹੇ ਜ਼ਿਲਾ ਐਪੀਡੀਮਾਲੋਜਿਸਟ ਡਾ. ਸੋਬਨਾ ਬਾਂਸਲ ਨੇ ਕਿਹਾ ਕਿ ਡੇਂਗੂ ਦਾ ਲਾਰਵਾ ਸਾਫ਼ ਖੜ੍ਹੇ ਪਾਣੀ 'ਚ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਟੁੱਟੇ ਭਾਂਡਿਆਂ, ਟਾਇਰਾਂ, ਗਮਲਿਆਂ ਦੇ 'ਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕਤਾ ਫੈਲਾਈ ਜਾ ਰਹੀ ਹੈ ਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਇਸ ਮੌਕੇ 'ਤੇ ਗੁਰਬੀਰ ਸਿੰਘ, ਸੁਰਿੰਦਰ ਪਾਲ, ਸ਼ਰਨਪ੍ਰੀਤ ਸਿੰਘ (ਬ੍ਰੀਡਿੰਗ ਚੈਕਰ), ਰੋਬਿਨ, ਕੁਲਜੀਤ ਸਿੰਘ ਤੇ ਹੋਰ ਹਾਜ਼ਰ ਸਨ। 


Related News