ਭਾਰਤੀ ਫੌਜ ਨੇ ਲੰਬੀ-ਮਲੋਟ ਦੇ ਪਿੰਡਾਂ ’ਚ ਕੱਢੀ ‘ਵਿਜੈ ਮਸ਼ਾਲ’ ਯਾਤਰਾ
Sunday, Mar 07, 2021 - 11:01 PM (IST)
ਲੰਬੀ/ਮਲੋਟ,(ਜੁਨੇਜਾ, ਵਿਕਾਸ , ਜੱਜ, ਸ਼ਾਂਤ)- 1971 ਵਿਚ ਭਾਰਤ ਪਾਕਿ ਦੀ ਜੰਗ ਅਤੇ ਬੰਗਲਾ ਦੇਸ਼ ਦੀ ਮੁਕਤੀ ਮੌਕੇ ਦੇਸ਼ ਦੀ ਫਤਿਹ, ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਅਤੇ ਲੋਕਾਂ ਨੂੰ ਦੇਸ਼ ਭਗਤੀ ਦਾ ਸੁਨੇਹਾ ਦੇਣ ਲਈ ਭਾਰਤੀ ਫੌਜ ਵੱਲੋਂ ‘ਸਵਰਨਿਮ ਵਿਜੈ ਮਸ਼ਾਲ’ ਯਾਤਰਾ ਕੱਢੀ ਜਾ ਰਹੀ ਹੈ। ਇਸ ਵਿਜੈ ਯਾਤਰਾ ਦਾ ਅੱਜ ਲੰਬੀ ਅਤੇ ਮਲੋਟ ਪਿੰਡਾਂ ਵਿਚ ਭਾਰੀ ਸਵਾਗਤ ਕੀਤਾ ਗਿਆ। ਭਾਰਤੀ ਫੌਜ ਦੇ ਸੀਨੀਅਰ ਅਫਸਰਾਂ ਕੈਪਟਨ ਜਗਵਿੰਦਰ ਸਿੰਘ ਅਤੇ ਕੈਪਟਨ ਅਸ਼ੀਸ ਕੁਮਾਰ ਦੀ ਅਗਵਾਈ ਹੇਠ ਇਹ ਵਿਜੈ ਮਸ਼ਾਲ ਯਾਤਰਾ ਲੈਕੇ ਫੌਜ ਦੀਆਂ ਗੱਡੀਆਂ ਦਾ ਕਾਫਲਾ ਲੰਬੀ ਦੇ ਪਿੰਡ ਤਰਮਾਲਾ , ਫੁੱਲੂਖੇੜਾ ਅਤੇ ਪੰਜਾਵਾ ਤੋਂ ਬਾਅਦ ਮਲੋਟ ਪੁੱਜੀ।
ਇਹ ਵੀ ਪੜ੍ਹੋ :- MSP ਦਾ ਮੁੱਦਾ ਪੰਜਾਬ ਤੇ ਹਰਿਆਣੇ ਲਈ ਸਭ ਤੋਂ ਵੱਧ ਨੁਕਸਾਨਦਾਇਕ ਹੋਵੇਗਾ : ਵਿਜੇ ਕਾਲੜਾ
ਇਨ੍ਹਾਂ ਦਾ ਸਵਾਗਤ ਪੁਲਸ ਚੌਂਕੀ ਭਾਈ ਕੇਰਾ ਦੇ ਇੰਚਾਰਜ ਐੱਸ. ਆਈ. ਅਮਰੀਕ ਸਿੰਘ ਅਤੇ ਅਰਜਿੰਦਰ ਸਿੰਘ ਨਾਇਬ ਤਹਿਸੀਲਦਾਰ ਲੰਬੀ ਅਤੇ ਮਲੋਟ ਵਿਖੇ ਇੰਸਪੈਕਟਰ ਤ੍ਰਿਲੋਕ ਚੰਦ ਨੇ ਕੀਤਾ। ਇਹ ਵਿਜੈ ਯਾਤਰਾ ਦੌਰਾਨ ਸੈਨਾ ਜਵਾਨਾਂ ਨੇ ਸਕੂਲਾਂ ਕਾਲਜਾਂ ਵਿਚ ਪੁੱਜ ਕੇ ਭਾਰਤੀ ਫੌਜ ਦੀ ਬਹਾਦਰੀ ਦੀ ਜਾਣਕਾਰੀ ਦੇਕੇ ਵਿਦਿਆਰਥੀਆਂ ਵਿਚ ਦੇਸ਼ ਭਗਤੀ ਦਾ ਜਜਬਾ ਭਰਿਆ ਜਾ ਰਿਹਾ।
ਇਹ ਵੀ ਪੜ੍ਹੋ :- ਗੁਰਲਾਲ ਭਲਵਾਨ ਦੇ ਪਿਤਾ ਨੇ ਪੁਲਸ ਕਾਰਵਾਈ ’ਤੇ ਉਠਾਏ ਸਵਾਲ