ਰੇਤ ਦੀ ਨਾਜਾਇਜ਼ ਖੋਦਾਈ ਕਰਦਾ ਇਕ ਕਾਬੂ, ਦੂਜਾ ਫਰਾਰ
Friday, Sep 22, 2017 - 03:34 PM (IST)
ਹੁਸ਼ਿਆਰਪੁਰ (ਅਸ਼ਵਨੀ) - ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਰੇਤ ਦੀ ਨਾਜਾਇਜ਼ ਖੋਦਾਈ ਕਰਨ ਦੇ ਦੋਸ਼ 'ਚ ਲਵਕੁਸ਼ ਪੁੱਤਰ ਜਵਾਹਰ ਵਾਸੀ ਪ੍ਰਤਾਪ ਨਗਰ, ਥਾਣਾ ਬੈਨੀਗੰਜ, ਜ਼ਿਲਾ ਹਰਦੋਈ (ਯੂ. ਪੀ.) ਹਾਲ ਵਾਸੀ ਪਿੰਡ ਅਜੜਾਮ ਨੂੰ ਆਈ. ਪੀ. ਸੀ. ਦੀ ਧਾਰਾ 379 ਤੇ ਮਾਈਨਿੰਗ ਮਿਨਰਲ ਐਕਟ 1957 ਦੀ ਧਾਰਾ 21 (1) ਤਹਿਤ ਗ੍ਰਿਫ਼ਤਾਰ ਕੀਤਾ ਹੈ।
ਇਕ ਹੋਰ ਦੋਸ਼ੀ ਹਰਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਮਾਈਨਿੰਗ ਅਧਿਕਾਰੀ ਅਵਤਾਰ ਸਿੰਘ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਦੋਵੇਂ ਦੋਸ਼ੀ ਟਰੈਕਟਰ-ਟਰਾਲੀ ਤੇ ਜੇ. ਸੀ. ਬੀ. ਰਾਹੀਂ ਰੇਤ ਦੀ ਨਾਜਾਇਜ਼ ਖੋਦਾਈ ਕਰ ਰਹੇ ਸਨ।
