12 ਸਾਲ ਤੱਕ ਵੇਚੀਆਂ ਪ੍ਰੇਮਿਕਾ ਦੀਆਂ ਅਸ਼ਲੀਲ ਵੀਡੀਓਜ਼, ਪਤਨੀ ਬਣਾਉਣ ਮਗਰੋਂ ਕਰ ''ਤਾ ਵੱਡਾ ਕਾਂਡ

Monday, Sep 25, 2023 - 06:43 PM (IST)

12 ਸਾਲ ਤੱਕ ਵੇਚੀਆਂ ਪ੍ਰੇਮਿਕਾ ਦੀਆਂ ਅਸ਼ਲੀਲ ਵੀਡੀਓਜ਼, ਪਤਨੀ ਬਣਾਉਣ ਮਗਰੋਂ ਕਰ ''ਤਾ ਵੱਡਾ ਕਾਂਡ

ਅੰਮ੍ਰਿਤਸਰ- ਪਤੀ-ਪਤਨੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਨੇ 12 ਸਾਲ ਤੱਕ ਆਪਣੀ ਪ੍ਰੇਮਿਕਾ ਦੀਆਂ ਅਸ਼ਲੀਲ ਵੀਡੀਓ ਬਣਾਈਆਂ ਅਤੇ ਉਸ ਨੂੰ ਵੇਚ ਕੇ ਕਮਾਈ ਕਰਦਾ ਰਿਹਾ। ਪ੍ਰੇਮਿਕਾ ਨਾਲ ਵਿਆਹ ਤੋਂ ਬਾਅਦ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਤਰਨਾ ਦਲ ਦੀ ਗੱਡੀ ਦੀ ਟਰੈਕਟਰ-ਟਰਾਲੀ ਨਾਲ ਭਿਆਨਕ ਟੱਕਰ, ਨਿਹੰਗ ਸੇਵਾਦਾਰ ਦੀ ਮੌਤ

ਜਾਣਕਾਰੀ ਮੁਤਾਬਕ 35 ਸਾਲਾ ਪੀੜਤਾ ਨੇ ਪੁਲਸ ਨੂੰ ਦੱਸਿਆ ਹੈ ਕਿ 12 ਸਾਲ ਪਹਿਲਾਂ ਉਸ ਦੀ ਮੁਲਜ਼ਮ ਨਾਲ ਦੋਸਤੀ ਹੋਈ ਸੀ। ਦੋਵਾਂ ਵਿਚਕਾਰ ਪ੍ਰੇਮ ਸਬੰਧ ਬਣ ਗਏ। ਦੋਵਾਂ ਨੇ ਫਰਵਰੀ 2022 'ਚ ਵਿਆਹ ਕਰਵਾ ਲਿਆ। ਕੁੜੀ ਨੇ ਦੱਸਿਆ ਕਿ ਮੁਲਜ਼ਮ ਉਸ ਨਾਲ 12 ਸਾਲਾਂ ਤੋਂ ਸਰੀਰਕ ਸਬੰਧ ਬਣਾ ਰਿਹਾ ਹੈ। ਸਰੀਰਕ ਸਬੰਧ ਬਣਾਉਣ ਸਮੇਂ ਉਹ ਅਸ਼ਲੀਲ ਵੀਡੀਓ ਬਣਾਉਂਦਾ ਰਹਿੰਦਾ ਸੀ ਅਤੇ ਸਾਰੀਆਂ ਵੀਡੀਓਜ਼ ਨੂੰ ਪੈਨ ਡਰਾਈਵ 'ਚ ਸੇਵ ਕਰ ਲੈਂਦਾ ਸੀ। ਇੰਨਾ ਹੀ ਨਹੀਂ ਮੁਲਜ਼ਮ ਅਸ਼ਲੀਲ ਵੀਡੀਓ ਬਣਾ ਕੇ ਵੀ ਕਮਾਈ ਕਰਦਾ ਰਿਹਾ। ਜਦੋਂ ਉਸ ਦੇ ਦੋਸਤ ਘਰ ਆਉਂਦੇ ਤਾਂ ਉਹ ਉਨ੍ਹਾਂ ਨੂੰ ਐੱਲਈਡੀ 'ਤੇ ਅਸ਼ਲੀਲ ਵੀਡੀਓ ਦਿਖਾਉਂਦਾ ਸੀ। ਇਸ ਗੱਲ ਤੋਂ ਦੁਖੀ ਹੋ ਕੇ ਕੁੜੀ ਆਪਣੇ ਪੇਕੇ ਘਰ ਚਲੀ ਗਈ।

ਇਹ ਵੀ ਪੜ੍ਹੋ- ਦੁਖਦਾਇਕ ਖ਼ਬਰ: ਇਕ ਹੋਰ ਪੰਜਾਬੀ ਨੌਜਵਾਨ ਨੂੰ ਨਿਗਲ ਗਈ ਵਿਦੇਸ਼ੀ ਧਰਤੀ

20 ਸਤੰਬਰ 2023 ਨੂੰ ਮੁਲਜ਼ਮ ਨੇ ਧੋਖੇ ਨਾਲ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਜ਼ਬਰਦਸਤੀ ਸੰਬੰਧ ਬਣਾਏ। ਇਸ ਤੋਂ ਬਾਅਦ ਕੁੜੀ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News