ਸਹੁਰਿਆਂ ਘਰ ਜਵਾਈ ਨੇ ਕਰ ’ਤਾ ਵੱਡਾ ਕਾਂਡ, ਗਲਾ ਘੁੱਟ ਮਾਰ ਦਿੱਤੀ ਪਤਨੀ
Saturday, Mar 16, 2024 - 05:26 AM (IST)

ਤਰਨਤਾਰਨ (ਰਮਨ)– ਪੇਕੇ ਘਰ ਆਈ ਪਤਨੀ ਨੂੰ ਪਤੀ ਵਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਚੁੰਨੀ ਨਾਲ ਗਲਾ ਘੁੱਟ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਤੋਂ ਬਾਅਦ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਪਤੀ ਸਮੇਤ 4 ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ 5 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਸਾਹੀਆਂ ਪੁੱਤਰ ਸੋਨੂ ਦੀਨ ਵਾਸੀ ਮਥਰੇਵਾਲ ਨੇ ਦੱਸਿਆ ਕਿ ਬੀਤੀ 13 ਮਾਰਚ ਦੀ ਰਾਤ ਕਰੀਬ 11 ਵਜੇ ਜਦੋਂ ਉਹ ਆਪਣੇ ਸਮੇਤ ਪਰਿਵਾਰ ਅੰਦਰ ਘਰ ’ਚ ਸੁੱਤੇ ਪਏ ਸਨ ਤਾਂ ਸੋਕੂ, ਕਰੀਮ, ਸਾਪਦੀਨ ਪੁੱਤਰਾਨ ਸਫੀ ਤੇ 5 ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ’ਚ ਦਾਖਲ ਹੋ ਗਏ। ਇਸ ਦੌਰਾਨ ਸੋਕੂ ਨੇ ਆਪਣੀ ਪੇਕੇ ਘਰ ’ਚ ਮੌਜੂਦ ਪਤਨੀ ਰੇਸ਼ਮਾ ਨੂੰ ਕਮਰੇ ਅੰਦਰੋਂ ਖਿੱਚ ਕੇ ਬਾਹਰ ਲੈ ਗਿਆ ਤੇ ਕਮਰੇ ਨੂੰ ਕੁੰਡਾ ਲਗਾ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ ਘਰ ਨੂੰ ਲੱਗੀ ਭਿਆਨਕ ਅੱਗ ’ਚ ਭਾਰਤੀ ਮੂਲ ਦੇ ਜੋੜੇ ਤੇ ਧੀ ਦੀ ਦਰਦਨਾਕ ਮੌਤ
ਜਦੋਂ ਉਹ ਸਾਰੇ ਦੂਜੇ ਕਮਰੇ ’ਚੋਂ ਬਾਹਰ ਨਿਕਲ ਕੇ ਆਏ ਤਾਂ ਵੇਖਿਆ ਕਿ ਉਸ ਦੀ ਭੈਣ ਰੇਸ਼ਮਾ ਡੰਗਰਾਂ ਦੇ ਵਾਡ਼ੇ ’ਚ ਡਿੱਗੀ ਪਈ ਸੀ। ਜਿਸ ਦੇ ਗਲੇ ’ਚ ਚੁੰਨੀ ਪਾ ਕੇ ਉਸ ਦਾ ਗਲਾ ਘੁੱਟਿਆ ਗਿਆ ਤੇ ਉਸ ਦੀ ਮੌਤ ਹੋ ਗਈ। ਸਾਹੀਆਂ ਨੇ ਦੱਸਿਆ ਕਿ ਇਸ ਕਤਲ ਦੀ ਰੰਜਿਸ਼ ਇਹ ਹੈ ਕਿ ਉਸ ਦਾ ਵਿਆਹ ਮੀਨਾ ਪੁੱਤਰੀ ਸਫੀ ਵਾਸੀ ਏਕਲ ਗੱਡਾ ਨਾਲ ਹੋਇਆ ਸੀ, ਜਦਕਿ ਉਸ ਦੀ ਭੈਣ ਰੇਸ਼ਮਾ ਦਾ ਵਿਆਹ ਉਸ ਦੇ ਸਾਲੇ ਸੋਕੂ ਪੁੱਤਰ ਸਫੀ ਵਾਸੀ ਏਕਲ ਗੱਡਾ ਨਾਲ ਹੋਇਆ ਸੀ।
ਬੀਤੇ ਕਰੀਬ 4 ਮਹੀਨੇ ਪਹਿਲਾਂ ਜਦੋਂ ਉਸ ਦੀ ਪਤਨੀ ਮੀਨਾ ਝਗਡ਼ਾ ਕਰਕੇ ਆਪਣੇ ਪੇਕੇ ਏਕਲ ਗੱਡਾ ਵਿਖੇ ਚਲੀ ਗਈ ਤਾਂ ਇਸ ਦੌਰਾਨ ਉਸ ਨੇ ਆਪਣੀ ਭੈਣ ਰੇਸ਼ਮਾ ਨੂੰ ਪੇਕੇ ਘਰ ਵਾਪਸ ਗੁੱਸੇ ਨਾਲ ਬੁਲਾ ਲਿਆ ਸੀ। ਜਿਸ ਕਰਕੇ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਇੰਵੈਸਟੀਗੇਸ਼ਨ ਅਜੇ ਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਰੇਸ਼ਮਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ ਤੇ ਇਸ ਮਾਮਲੇ ’ਚ ਭਰਾ ਦੇ ਬਿਆਨਾਂ ਹੇਠ ਪਤੀ ਸਮੇਤ ਕੁਲ 9 ਵਿਅਕਤੀਆਂ ਖ਼ਿਲਾਫ਼ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।