ਪਰਿਵਾਰ 'ਤੇ ਤਸ਼ੱਦਦ ਕਰਨ ਦੇ ਮਾਮਲੇ 'ਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਡੀ. ਜੀ. ਪੀ. ਤੋਂ ਮੰਗੀ ਰਿਪੋਰਟ

Monday, May 11, 2020 - 01:37 PM (IST)

ਮੁੱਲਾਂਪੁਰ ਦਾਖਾ (ਕਾਲੀਆ) : ਬੀਤੇ ਦਿਨੀਂ ਊਸ਼ਾ ਰਾਣੀ ਪਤਨੀ ਕਾਸ਼ੀ ਚੌਧਰੀ ਸਿਟੀਜਨ ਕਾਲੋਨੀ ਮੁੱਲਾਂਪੁਰ ਵੱਲੋਂ ਥਾਣਾ ਦਾਖਾ ਵਿਖੇ ਉਸ ਦੇ ਪਰਿਵਾਰ ਨੂੰ ਕਥਿਤ ਤੌਰ 'ਤੇ ਸਾਰੀ ਰਾਤ ਅੰਦਰ ਡੱਕ ਕੇ ਉਸ ਉੱਪਰ ਅਣਮਨੁੱਖੀ ਤਸ਼ੱਦਦ ਕਰਨ ਦੀ ਸ਼ਿਕਾਇਤ 'ਤੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਨੇ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਨੇ ਪੁਲਸ ਜ਼ਿਲ੍ਹਾ ਦਿਹਾਤੀ ਦੇ ਐੱਸ. ਐੱਸ. ਪੀ. ਨੂੰ 23 ਜੁਲਾਈ ਨੂੰ ਤਲਬ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਅਤੇ ਡੀ. ਜੀ. ਪੀ. ਮਨੁੱਖੀ ਅਧਿਕਾਰ ਕੋਲੋਂ ਇਸ ਸੰਵੇਦਨਸ਼ੀਲ ਮਾਮਲੇ ਦੀ ਰਿਪੋਰਟ ਮੰਗੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਡਾ. ਮਨਮੋਹਨ ਸਿੰਘ ਦੀ ਜਲਦ ਸਿਹਤਯਾਬੀ ਦੀ ਕੀਤੀ ਕਾਮਨਾ

PunjabKesari

ਪਰਿਵਾਰ ਨਾਲ ਅਣਮਨੁੱਖੀ ਤਸ਼ੱਦਦ ਕੀਤੀ  
ਸਮਾਜਸੇਵੀ ਜਗਸੀਰ ਸਿੰਘ ਖਾਲਸਾ ਨੇ ਦੱਸਿਆ ਕਿ ਬੀਤੇ ਦਿਨੀ 'ਜਗ ਬਾਣੀ' ਅਖ਼ਬਾਰ 'ਚ ਛਪੀ ਖ਼ਬਰ ਤੋਂ ਪਤਾ ਲੱਗਿਆ ਸੀ ਕਿ ਇਕ ਗਰੀਬ ਪਰਿਵਾਰ ਦੀ ਨੌਜਵਾਨ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ। ਸਬੰਧਤ ਪਰਿਵਾਰ ਨੂੰ ਮਿਲਣ ਤੋਂ ਪਤਾ ਲੱਗਾ ਕਿ ਥਾਣਾ ਦਾਖਾ ਪੁਲਸ ਨੇ ਉਨ੍ਹਾਂ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਸੀ। ਉਨ੍ਹਾਂ ਨੂੰ ਸਾਰੀ ਰਾਤ ਥਾਣੇ 'ਚ ਰੱਖਿਆ ਗਿਆ, ਜਦਕਿ ਉਨ੍ਹਾਂ ਦੀ ਨੌਜਵਾਨ ਧੀ ਦੀ ਲਾਸ਼ ਇਕੱਲੀ ਘਰ 'ਚ ਲਾਵਾਰਸ ਵਾਂਗ ਪਈ ਰਹੀ ਸੀ। ਪੀੜਤ ਪਰਿਵਾਰ ਨੇ ਆਪਬੀਤੀ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਹੱਥ-ਪੈਰ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ ਅਤੇ 16 ਸਾਲਾ ਨਾਬਾਲਗ ਧੀ ਨੇ ਰੋਂਦੇ ਹੋਏ ਦੱਸਿਆ ਕਿ ਪੁਲਸ ਵੱਲੋਂ ਉਸ ਨੂੰ ਕਰੰਟ ਲਗਾਉਣ ਦੀ ਵੀ ਕੀਤੀ ਗਈ ਅਤੇ ਸਰੀਰਕ ਛੇੜ-ਛਾੜ ਵੀ ਕੀਤੀ ਗਈ। ਊਸ਼ਾ ਰਾਣੀ ਦੇ ਪਤੀ ਨੂੰ ਥਾਣੇ ਵਿਚ ਨੰਗਾ ਕਰ ਕੇ ਕੁੱਟਿਆ ਗਿਆ ਅਤੇ ਉਨ੍ਹਾਂ ਦੇ 7 ਸਾਲਾ ਬੱਚੇ ਕਿਸ਼ਨ ਦੀ ਵੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ ਗਈ। ਉਨ੍ਹਾਂ ਨੂੰ ਛੱਡਣ ਵੇਲੇ ਇਸ ਮਾਰ ਕੁਟਾਈ ਦੀ ਸ਼ਿਕਾਇਤ ਨਾ ਕਰਨ ਸਬੰਧੀ ਵੀ ਧਮਕਾਇਆ ਗਿਆ।

ਐੱਸ. ਐੱਸ. ਪੀ. ਲੁਧਿਆਣਾ ਦਿਹਾਤੀ ਨੂੰ ਕੀਤਾ ਤਲਬ
ਪੁਲਸ ਵੱਲੋਂ ਕੀਤੀ ਇਸ ਘਿਨੌਣੀ ਹਰਕਤ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸਮਾਜਸੇਵੀ ਜਗਸੀਰ ਸਿੰਘ ਖਾਲਸਾ ਨੇ ਮਾਮਲੇ ਦੀ ਅਪੀਲ ਮੁੱਖ ਮੰਤਰੀ ਪੰਜਾਬ, ਡੀ. ਜੀ. ਪੀ. ਪੰਜਾਬ, ਐੱਸ. ਐੱਸ. ਪੀ. ਲੁਧਿਆਣਾ ਦਿਹਾਤੀ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ, ਬਾਲ ਅਧਿਕਾਰ ਰੱਖਿਆ ਕਮਿਸ਼ਨ ਪੰਜਾਬ, ਪੰਜਾਬ ਰਾਜ ਮਹਿਲਾ ਕਮਿਸ਼ਨ ਚੰਡੀਗੜ੍ਹ ਨੂੰ ਕੀਤੀ। ਜਿਸ 'ਤੇ ਸਖਤ ਨੋਟਿਸ ਲੈਂਦਿਆਂ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਦੇ ਜਸਟਿਸ ਆਸ਼ੂਤੋਸ਼ ਮੋਹੰਤਾ ਅਤੇ ਜਸਟਿਸ ਅਵਿਨਾਸ਼ ਕੌਰ ਨੇ ਆਪਣੇ ਹੁਕਮ ਨੰਬਰ 3005/10/2020 ਮਿਤੀ 6 ਮਈ 2020 ਰਾਹੀ ਐੱਸ. ਐੱਸ. ਪੀ. ਲੁਧਿਆਣਾ ਦਿਹਾਤੀ ਨੂੰ ਮਿਤੀ 23 ਜੁਲਾਈ ਨੂੰ ਤਲਬ ਕੀਤਾ ਹੈ।

ਇਹ ਵੀ ਪੜ੍ਹੋ : 'ਕੋਰੋਨਾ' ਕਾਰਨ ਜਲੰਧਰ 'ਚ 6ਵੀਂ ਮੌਤ, ਲੁਧਿਆਣਾ ਦੇ CMC 'ਚ ਬਜ਼ੁਰਗ ਨੇ ਤੋੜਿਆ ਦਮ 

ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਵੀ ਲਿਆ ਸਖਤ ਨੋਟਿਸ
ਪੀੜਤ ਬੱਚੇ ਨੂੰ ਸਾਰੀ ਰਾਤ ਥਾਣੇ ਵਿਚ ਰੱਖਣ ਦੀ ਘਟਨਾ ਸਬੰਧੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਪੰਜਾਬ ਨੇ ਵੀ ਥਾਣਾ ਦਾਖਾ ਦੀ ਪੁਲਸ ਵੱਲੋਂ ਕੀਤੀ ਵਧੀਕੀ ਦਾ ਸੂ-ਮੋਟੋ ਨੋਟਿਸ ਲੈਂਦਿਆਂ ਆਪਣੇ ਪੱਤਰ ਮੀਮੋ ਨੰਬਰ ਸੀ. ਸੀ.-38/ਲੁਧਿ:/2020/ਸਪੈਸ਼ਲ ਨੰਬਰ 12 ਮਿਤੀ 3ਮਈ 2020 ਰਾਹੀਂ ਇਸ ਮਾਮਲੇ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਚੰਡੀਗੜ੍ਹ ਦੇ ਚੇਅਰਪਰਸਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਨੂੰ ਬਣਦੀ ਕਾਰਵਾਈ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।


Anuradha

Content Editor

Related News