ਹੋਮਗਾਰਡ ਐਸੋਸੀਏਸ਼ਨ ਦੀ ਭੁੱਖ ਹਡ਼ਤਾਲ ਚੌਥੇ ਦਿਨ ’ਚ
Sunday, Jul 22, 2018 - 12:30 AM (IST)
ਰੂਪਨਗਰ, (ਵਿਜੇ)- ਹੋਮਗਾਰਡ (ਰਿਟਾ.) ਵੈੱਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਟੋਲ ਪਲਾਜ਼ਾ ਸੋਲਖੀਆਂ ’ਤੇ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਧਰਨਾ ਅੱਜ ਵੀ ਲਾਇਆ ਗਿਆ। ਜਦੋਂ ਕਿ ਚੌਥੇ ਦਿਨ ਭੁੱਖ ਹਡ਼ਤਾਲ ਵੀ ਕੀਤੀ ਗਈ।
ਐਸੋਸੀਏਸ਼ਨ ਦੇ ਬੁਲਾਰਿਆਂ ਨੇ ਮੰਗਾਂ ਦਾ ਹੱਲ ਕਰਨ ਲਈ ਧਰਨੇ ’ਚ ਪਹੁੰਚੇ ਜ਼ਿਲਾ ਪ੍ਰਧਾਨ ਕਾਂਗਰਸ ਕਮੇਟੀ ਵਿਜੇ ਕੁਮਾਰ ਟਿੰਕੂ, ਜ਼ੈਲਦਾਰ ਸਤਵਿੰਦਰ ਸਿੰਘ ਚੈਡ਼ੀਆਂ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਮੰਗ ਪੱਤਰ ਦਿੱਤਾ। ਮੰਗ ਪੱਤਰ ਲੈਣ ਤੋਂ ਬਾਅਦ ਉਕਤ ਨੁਮਾਇੰਦਿਆਂ ਨੇ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਕਿ ਉਹ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਨਾਲ ਗੱਲਬਾਤ ਕਰ ਕੇ ਐਸੋਸੀਏਸ਼ਨ ਨਾਲ ਜਲਦ ਮੀਟਿੰਗ ਕਰਵਾਉਣਗੇ।
ਇਸ ਮੌਕੇ ਧਰਨੇ ਦੌਰਾਨ ਐਸੋਸੀਏਸ਼ਨ ਵੱਲੋਂ ਪ੍ਰਧਾਨ ਗੁਰਦੀਪ ਸਿੰਘ, ਜਨਰਲ ਸਕੱਤਰ ਅਮਰਜੀਤ ਸਿੰਘ ਤੋਂ ਇਲਾਵਾ ਹੋਰ ਮੈਂਬਰ ਜਦੋਂ ਕਿ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ’ਚ ਜਗਦੀਸ਼ ਕਾਜਲਾ ਜਨਰਲ ਸਕੱਤਰ ਜ਼ਿਲਾ ਕਾਂਗਰਸ, ਪ੍ਰੇਮ ਸਿੰਘ ਅਤੇ ਕਰਮ ਸਿੰਘ ਆਦਿ ਮੌਜੂਦ ਸਨ।
