16 ਅਗਸਤ ਨੂੰ ਸੂਬੇ ਦੇ ਸਿਰਫ ਇਨ੍ਹਾਂ ਜ਼ਿਲਿਆਂ 'ਚ ਹੀ ਹੋਵੇਗੀ ਛੁੱਟੀ

08/15/2019 9:43:58 PM

ਜਲੰਧਰ (ਵੈਬ ਡੈਸਕ) - ਪੰਜਾਬ ਭਰ 'ਚ ਅੱਜ ਮਨਾਏ ਗਏ ਆਜ਼ਾਦੀ ਦਿਵਸ ਮੌਕੇ ਕੀਤੇ ਗਏ ਸਰਕਾਰੀ ਸਮਾਗਮਾਂ 'ਚ ਹਿੱਸਾ ਲੈਣ ਕਰਕੇ ਕੁਝ ਜ਼ਿਲ੍ਹਿਆਂ ਦੇ ਵਿਦਿਅਕ ਅਦਾਰਿਆਂ 'ਚ 16 ਅਗਸਤ ਸ਼ੁੱਕਰਵਾਰ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਗਿਆ ਹ। ਇਨ੍ਹਾਂ 'ਚ ਜਲੰਧਰ , ਬਰਨਾਲਾ , ਫ਼ਿਰੋਜ਼ਪੁਰ ਸ਼ਾਮਲ ਹਨ।
ਹੁਸ਼ਿਆਰਪੁਰ 'ਚ ਸਿਰਫ਼ ਉਨ੍ਹਾਂ ਸਕੂਲਾਂ ਲਈ ਛੁੱਟੀ ਕੀਤੀ ਗਈ ਹੈ ਜਿਨ੍ਹਾਂ ਨੇ ਆਜ਼ਾਦੀ ਸਮਾਗਮ 'ਚ ਹਿੱਸਾ ਲਿਆ ਸੀ।
ਨਵਾਂ ਸ਼ਹਿਰ ਦੇ ਸਾਰੇ ਸਕੂਲਾਂ 'ਚ ਛੁੱਟੀ ਕੀਤੀ ਗਈ ਹੈ।
ਮੁਹਾਲੀ ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰਿਆਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਡੀ.ਸੀ., ਐੱਸ. ਏ. ਐੱਸ. ਨਗਰ ਨੇ ਦਿੱਤੀ ਹੈ।
ਲੁਧਿਆਣੇ , ਮਾਨਸਾ ਤੇ ਸੰਗਰੂਰ 'ਚ ਸਿਰਫ਼ ਉਨ੍ਹਾਂ ਸਕੂਲਾਂ 'ਚ ਛੁੱਟੀ ਕੀਤੀ ਗਈ ਹੈ ਜਿਨ੍ਹਾਂ ਨੇ ਆਜ਼ਾਦੀ ਸਮਾਗਮ 'ਚ ਹਿੱਸਾ ਲਿਆ ਸੀ।
ਫਾਜ਼ਲਿਕਾ 'ਚ ਸਿਰਫ਼ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਛੁੱਟੀ ਕੀਤੀ ਗਈ ਹੈ।
ਗੁਰਦਾਸਪੁਰ ਦੇ ਸਾਰੇ ਵਿਦਿਅਕ ਅਦਾਰਿਆਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਕਪੂਰਥਲਾ 'ਚ ਵੀ ਸਾਰੇ ਸਕੂਲਾਂ ਲਈ ਛੁੱਟੀ ਕੀਤੀ ਗਈ ਹੈ।
ਫਤਹਿਗੜ੍ਹ ਸਾਹਿਬ ਦੇ ਵੀ ਸਾਰੇ ਸਕੂਲਾਂ 'ਚ 16 ਅਗਸਤ ਦੀ ਰਹੇਗੀ ਛੁੱਟੀ।
ਪਟਿਆਲੇ ਦੇ ਸਕੂਲਾਂ 'ਚ 16 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਫ਼ਰੀਦਕੋਟ ਦੇ ਵੀ ਸਾਰੇ ਸਕੂਲਾਂ ਵਿਚ ਛੁੱਟੀ ਰਹੇਗੀ।
ਪਠਾਨਕੋਟ ਦੇ ਸਾਰੇ ਸਕੂਲਾਂ 'ਚ ਵੀ ਕੱਲ੍ਹ ਦੀ ਛੁੱਟੀ ਰਹੇਗੀ।
ਬਠਿੰਡਾ ਦੇ ਵੀ ਸਾਰੇ ਸਕੂਲਾਂ 'ਚ ਛੁੱਟੀ ਰਹੇਗੀ।


Karan Kumar

Content Editor

Related News