ਸਕੂਲਾਂ ’ਤੇ ਮੰਡਰਾਉਣ ਲੱਗਿਆ ਕੋਰੋਨਾ ਦਾ ਖੱਤਰਾ, ਹਾਈ ਸਕੂਲ ਦੀ ਅਧਿਆਪਕਾ ਆਈ ਪਾਜ਼ੇਟਿਵ

Sunday, Nov 08, 2020 - 02:28 AM (IST)

ਸਕੂਲਾਂ ’ਤੇ ਮੰਡਰਾਉਣ ਲੱਗਿਆ ਕੋਰੋਨਾ ਦਾ ਖੱਤਰਾ, ਹਾਈ ਸਕੂਲ ਦੀ ਅਧਿਆਪਕਾ ਆਈ ਪਾਜ਼ੇਟਿਵ

ਪਟਿਆਲਾ/ਬਾਰਨ, (ਇੰਦਰ)- ਪਟਿਆਲਾ ਦਿਹਾਤੀ ਖੇਤਰ ਦੇ ਇਕ ਹਾਈ ਸਕੂਲ ਦੀ ਅਧਿਆਪਕਾ ਦੇ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਆਉਣ ਕਾਰਣ ਸਿਰਫ਼ ਸਕੂਲ ’ਚ ਹੀ ਨਹੀਂ, ਬਲਕਿ ਸਮੁੱਚੇ ਪਿੰਡ ਅਤੇ ਆਲੇ-ਦੁਆਲੇ ਦੇ ਖੇਤਰਾਂ ’ਚ ਵੀ ਸਹਿਮ ਦਾ ਮਾਹੌਲ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਸੂਚਨਾ ਦੇ ਆਧਾਰ ’ਤੇ ਜਾਂਚ ਕਰਨ ਪਹੁੰਚੀ ਮੈਡੀਕਲ ਟੀਮ ਵਲੋਂ 35 ਅਧਿਆਪਕਾਂ ਦੇ ਜਿੱਥੇ ਸੈਂਪਲ ਲਏ ਗਏ, ਉਥੇ ਬੱਚਿਆਂ ਦੇ ਸੈਂਪਲ ਨਾ ਲੈਣ ਅਤੇ ਸਕੂਲ ਨੂੰ ਸੈਨੀਟਾਈਜ਼ ਨਾ ਕੀਤੇ ਜਾਣ ਕਾਰਣ ਮੈਡੀਕਲ ਟੀਮ ਅਤੇ ਸਿਹਤ ਵਿਭਾਗ ਦੀ ਕਾਰਵਾਈ ਵੀ ਸ਼ੱਕ ਦੇ ਘੇਰੇ ’ਚ ਹੈ।

ਉਪਰੋਕਤ ਸਥਿਤੀ ਦੇ ਮੱਦੇਨਜ਼ਰ ਸਿਹਤ ਵਿਭਾਗ ਨੂੰ ਸੈਂਪਲ ਲੈਣ ਦੇ ਨਾਲ-ਨਾਲ ਸਕੂਲ ਨੂੰ ਸੈਨੇਟਾਈਜ਼ ਪਹਿਲ ਦੇ ਆਧਾਰ ’ਤੇ ਕਰਨਾ ਚਾਹੀਦਾ ਸੀ। ਬੱਚਿਆਂ ਦੇ ਸੈਂਪਲ ਤਾਂ ਪਹਿਲ ਦੇ ਆਧਾਰ ’ਤੇ ਲੈਣੇ ਚਾਹੀਦੇ ਸਨ ਪਰ ਅਜਿਹਾ ਨਾ ਹੋ ਸਕਿਆ। ਇਸ ਸਬੰਧੀ ਜਦੋਂ ਪਿੰਡ ਥੇਡ਼ੀ ਦੀ ਐੱਸ. ਐੱਮ. ਓ. ਡਾ. ਰੰਜਨਾ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਰੋਜ਼ਾਨਾ ਹੀ ਦੌਰਾ ਕਰ ਕੇ ਸੈਂਪਲ ਲਏ ਜਾਂਦੇ ਹਨ। ਜਿਹਡ਼ੇ ਵੀ ਅਧਿਆਪਕਾਂ ਅਤੇ ਉਨ੍ਹਾਂ ਦੇ ਸੰਪਰਕ ’ਚ ਆਏ ਬੱਚਿਆਂ ਜਾਂ ਵਿਅਕਤੀਆਂ ਦੇ ਸੈਂਪਲ ਲੈਣ ਤੋਂ ਰਹਿ ਗਏ ਹਨ, ਦੀ ਸੈਂਪਲਿੰਗ ਵੀ ਰੋਜ਼ਾਨਾ ਵਿਜੀਟ ਦੌਰਾਨ ਕਰ ਦਿੱਤੀ ਜਾਵੇਗੀ। ਸਕੂਲ ਨੂੰ ਸੈਨੇਟਾਈਜ਼ ਕਰਨ ਲਈ ਵੀ ਬੀ. ਡੀ. ਪੀ. ਓ. ਵਿਭਾਗ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਜ਼ਿਲ੍ਹੇ ’ਚ 55 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 55 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਪ੍ਰਾਪਤ 1550 ਦੇ ਕਰੀਬ ਰਿਪੋਰਟਾਂ ’ਚੋਂ 55 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਹੁਣ ਪਾਜ਼ੇਟਿਵ ਕੇਸਾਂ ਦੀ ਗਿਣਤੀ 13078 ਹੋ ਗਈ ਹੈ।

ਅੱਜ ਜ਼ਿਲੇ ਦੇ 41 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ, ਜਿਸ ਨਾਲ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 12377 ਹੋ ਗਈ ਹੈ। ਜਦਕਿ ਐਕਟਿਵ ਕੇਸਾਂ ਦੀ ਗਿਣਤੀ 318 ਹੈ। ਅੱਜ ਵੀ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 1600 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।


author

Bharat Thapa

Content Editor

Related News