ਪੰਜਾਬ ਦੀ ਗਰਮੀ ਨੇ ਹੁਣ ‘ਸਿਆਸਤ’ ਵੀ ਗਰਮਾਈ!, ਅੱਜ ਵਿਧਾਨ ਸਭਾ ਭਖੀ
Tuesday, Jun 20, 2023 - 08:10 PM (IST)
ਲੁਧਿਆਣਾ (ਮੁੱਲਾਂਪੁਰੀ) : ਪੰਜਾਬ ’ਚ ਜੇਠ–ਹਾੜ ਦੇ ਮਹੀਨੇ ਹੋਣ ਕਾਰਨ ਅੱਤ ਦੀ ਗਰਮੀ ਪੈ ਰਹੀ ਹੈ। ਤਾਪਮਾਨ ਵੀ ਵਧ ਰਿਹਾ ਹੈ ਤਾਂ ਹੁਣ ਪੰਜਾਬ ਦੀ ਸਿਆਸਤ ’ਚ ਗਰਮੀ ਦੇ ਚਲਦੇ ਸਿਆਸਤ ’ਚ ਅਚਾਨਕ ਹੀ ਗਰਮਾ ਗਈ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਦੀ ਵਿਧਾਨ ਸਭਾ ਵਿਚ ਵਾਇਸ ਚਾਂਸਲਰ ਦੇ ਮੁੱਦੇ ’ਤੇ ਮਤਾ ਲਿਆ ਕੇ ਗਵਰਨਰ ਨੂੰ ਚੈਲੇਂਜ ਕਰ ਦਿੱਤਾ ਹੈ ਅਤੇ ਇਸ ਤੋਂ ਬਾਅਦ ਕੇਂਦਰ ਦੀ ਸਰਕਾਰ ਵੱਲੋਂ ਦਿੱਲੀ ’ਚ ਸਰਕਾਰ ਖ਼ਿਲਾਫ਼ ਲਿਆਂਦੇ ਆਰਡੀਨੈਂਸ ਬਾਰੇ ਵੀ ਮਤਾ ਪਾਸ ਕਰਵਾ ਲਿਆ ਹੈ। ਇਸ ਤੋਂ ਵੀ ਵੱਡੀ ਗੱਲ ਸ੍ਰੀ ਦਰਬਾਰ ਸਾਹਿਬ ਤੋਂ ਚਲਦੇ ਗੁਰਬਾਣੀ ਤੇ ਕੀਰਤਨ ਨੂੰ ਸਾਰੇ ਚੈਨਲਾਂ ’ਤੇ ਫਰੀ ਚਲਾਉਣ ਲਈ ਜੋ ਸੋਧ ਮਤਾ ਲਿਆਂਦਾ ਹੈ, ਉਸ ਨੂੰ ਲੈ ਕੇ ਖਾਸ ਕਰਕੇ ਅਕਾਲੀ ਰਾਜਸੀ ਅਤੇ ਧਾਰਮਿਕ ਹਲਕੇ ਸਰਕਾਰ ਖ਼ਿਲਾਫ਼ ਲੋਹੇ ਲਾਖੇ ਦਿਖਾਈ ਦੇ ਰਹੇ ਹਨ, ਜਿਸ ਸਬੰਧੀ ਜਿਥੇ ਅਕਾਲੀ ਦਲ ਦੇ ਨੇਤਾ ਮਾਨ ਸਰਕਾਰ ਖ਼ਿਲਾਫ਼ ਸੜਕਾਂ ’ਤੇ ਆ ਸਕਦੇ ਹਨ ਅਤੇ ਭਾਜਪਾ ਵਾਲੇ ਕੇਂਦਰ ਸਰਕਾਰ ਖ਼ਿਲਾਫ਼ ਆਰਡੀਨੈਂਸ ਸਬੰਧੀ ਭਗਵੰਤ ਮਾਨ ਨੂੰ ਘੇਰ ਸਕਦੇ ਹਨ, ਜਦੋਂਕਿ ਭਗਵੰਤ ਮਾਨ ਮੁੱਖ ਮੰਤਰੀ ਅਤੇ ਮੰਤਰੀ ਵਿਧਾਇਕ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਆਹਮੋ-ਸਾਹਮਣੇ ਆਉਣ ਦੇ ਆਸਾਰ ਬਣ ਸਕਦੇ ਹਨ।
ਇਹ ਵੀ ਪੜ੍ਹੋ : ਪ੍ਰਵਾਸੀ ਭਾਰਤੀਆਂ ਨੂੰ ਅਮਰੀਕਾ ’ਚ ਪੀ. ਐੱਮ. ਮੋਦੀ ਦਾ ਬੇਸਬਰੀ ਨਾਲ ਇੰਤਜ਼ਾਰ, ਬੋਲੇ ਸਾਂਝੇਦਾਰੀ ਦੇ ਖੁੱਲ੍ਹਣਗੇ ਨਵੇਂ ਰਾਹ
ਰਾਜਸੀ ਪੰਡਤਾਂ ਨੇ ਇਸ ਮਾਮਲੇ ’ਤੇ ਕਿਹਾ ਕਿ ਪੰਜਾਬ ਵਿਚ ਜੇਕਰ ਕੋਈ ਗੱਲ ਕਿਸੇ ਤਣ ਪੱਤਣ ਨਾ ਲੱਗੀ ਤਾਂ ਲੜਾਈ ਤੂੰ-ਤੂੰ ਮੈਂ-ਮੈਂ ਤੋਂ ਸੜਕਾਂ ’ਤੇ ਵੀ ਆ ਸਕਦੀ ਹੈ। ਇਸ ਲਈ ਹੁਣ ਸਾਰੇ ਚੈਨਲਾਂ ਨੂੰ ਇਨ੍ਹਾਂ ਮਾਮਲਿਆਂ ਸਬੰਧੀ ਜਾਂ ਬੈਠ ਕੇ ਜਾਂ ਤਰਕ ਨਾਲ ਲੋਕਾਂ ’ਚ ਪੈਣ ਵਾਲੇ ਭਰਮ ਨੂੰ ਦੂਰ ਕਰਨਾ ਪਵੇਗਾ, ਨਹੀਂ ਤਾਂ ਇਹ ਲੜਾਈ ਲੰਬੀ ਚੱਲ ਸਕਦੀ ਹੈ।
ਇਹ ਵੀ ਪੜ੍ਹੋ : ਐਮਰਜੈਂਸੀ ਭਾਰਤ ਦੇ ਇਤਹਾਸ ਦਾ ਕਾਲਾ ਦੌਰ, ਪ੍ਰਧਾਨ ਮੰਤਰੀ ਨੇ ਯੋਗਾ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਉਣ ਦੀ ਕੀਤੀ ਅਪੀਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।