...ਜਦੋਂ ਵਿਆਹ ਵਾਲਾ ਲਾੜਾ ਬਣਿਆ ਕਿਸਾਨੀ ਸੰਘਰਸ਼ ਦਾ ਹਿੱਸਾ
Monday, Dec 30, 2024 - 04:34 PM (IST)
ਟਾਂਡਾ ਉੜਮੁੜ (ਪਰਮਜੀਤ ਮੋਮੀ)- ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਜਿੱਥੇ ਸੂਬੇ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ, ਉਥੇ ਹੀ ਅੱਜ ਇਕ ਵਿਆਹ ਵਾਲਾ ਲਾੜਾ ਵੀ ਇਸ ਕਿਸਾਨੀ ਸੰਘਰਸ਼ ਸੰਘਰਸ਼ ਦਾ ਹਿੱਸਾ ਬਣਿਆ। ਜਾਣਕਾਰੀ ਅਨੁਸਾਰ ਦ੍ਰਿਸ਼ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ 'ਤੇ ਖੁੱਡਾ ਨਜ਼ਦੀਕ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਇਕੱਤਰ ਹੋ ਕੇ ਰੋਸ ਧਰਨਾ ਦਿੱਤਾ ਗਿਆ ਸੀ ਅਤੇ ਉਸ ਸਮੇਂ ਹੀ ਇਕ ਵਿਆਹ ਵਾਲੀ ਗੱਡੀ ਨੂੰ ਵੀ ਰੋਕ ਲਿਆ ਗਿਆ ਅਤੇ ਉਸ ਵਿੱਚ ਸਵਾਰ ਵਿਆਹ ਵਾਲਾ ਲਾੜਾ ਆਪ ਹੀ ਉਤਰ ਕੇ ਕਿਸਾਨਾਂ ਨਾਲ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਬਰਾਤ ਮੁਕੇਰੀਆਂ ਦੇ ਕਿਸੇ ਪਿੰਡ ਵਿੱਚ ਜਾ ਰਹੀ ਸੀ। ਇਸ ਮੌਕੇ ਕਿਸਾਨਾਂ ਨੇ ਵਿਆਹ ਵਾਲੇ ਲਾੜੇ ਨੂੰ ਉਸ ਦੇ ਵਿਆਹ 'ਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਇਹ ਵੀ ਪੜ੍ਹੋ- 'ਲਾਕਡਾਊਨ' ਹੋਇਆ ਪੰਜਾਬ, ਦੁਕਾਨਾਂ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਤੱਕ ਸਭ ਕੁਝ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e