ਟਰੰਪ ਨੂੰ ਝਟਕਾ, ਡੋਂਕੀ ਲਾ ਕੇ USA ਪਹੁੰਚਣ ਵਾਲਿਆਂ ਨੂੰ ਨਹੀਂ ਰੋਕ ਸਕੇਗੀ ਸਰਕਾਰ

Friday, Jul 26, 2019 - 09:17 PM (IST)

ਟਰੰਪ ਨੂੰ ਝਟਕਾ, ਡੋਂਕੀ ਲਾ ਕੇ USA ਪਹੁੰਚਣ ਵਾਲਿਆਂ ਨੂੰ ਨਹੀਂ ਰੋਕ ਸਕੇਗੀ ਸਰਕਾਰ

ਵਾਸ਼ਿੰਗਟਨ - ਕਿਸੇ ਹੋਰ ਦੇਸ਼ ਦੇ ਜ਼ਰੀਏ ਅਮਰੀਕੀ ਸਰਹੱਦ 'ਤੇ ਪਹੁੰਚੇ ਲੋਕਾਂ ਨੂੰ ਹੁਣ ਅਮਰੀਕਾ ਪਨਾਹ ਦੇਣ ਤੋਂ ਇਨਕਾਰ ਨਹੀਂ ਕਰ ਪਾਵੇਗਾ। ਇਕ ਫੈਡਰਲ ਜੱਜ ਨੇ ਟਰੰਪ ਪ੍ਰਸ਼ਾਸਨ ਦੀ ਇਸ ਸਬੰਧ 'ਚ ਲਾਗੂ ਕੀਤੀ ਗਈ ਨੀਤੀ ਖਿਲਾਫ ਬੁੱਧਵਾਰ ਨੂੰ ਆਦੇਸ਼ ਸੁਣਾਇਆ। ਜੱਜ ਦਾ ਇਹ ਆਦੇਸ਼ ਮੈਕਸੀਕੋ ਤੋਂ ਆਉਣ ਵਾਲੇ ਇਮੀਗ੍ਰੈਂਟਾਂ ਨੂੰ ਰੋਕਣ ਲਈ ਰਾਸ਼ਟਰਪਤੀ ਦੇ ਯਤਨਾਂ ਦੀ ਕਾਨੂੰਨੀ ਹਾਰ ਹੈ।

PunjabKesari

PunjabKesari

ਸੈਨ ਫ੍ਰਾਂਸੀਸਕੋ 'ਚ ਅਮਰੀਕੀ ਜ਼ਿਲਾ ਜੱਜ ਜੋਨ ਟਾਈਗਰ ਦਾ ਇਹ ਆਦੇਸ਼ ਵਾਸ਼ਿੰਗਟਨ ਡੀ. ਸੀ. 'ਚ ਫੈਡਰਲ ਜੱਜ ਦੇ ਉਸ ਆਦੇਸ਼ ਤੋਂ ਬਾਅਦ ਆਇਆ ਹੈ ਜਿਸ 'ਚ ਉਨ੍ਹਾਂ ਨੇ 9 ਦਿਨ ਪੁਰਾਣੀ ਨੀਤੀ ਨੂੰ ਜਾਰੀ ਰੱਖਣ ਦਾ ਆਦੇਸ਼ ਦਿੱਤਾ ਸੀ। ਨਵੀਂ ਨੀਤੀ ਅਮਰੀਕਾ ਦੇ ਰਸਤੇ 'ਚ ਪੈਣ ਵਾਲੇ ਕਿਸੇ ਦੇਸ਼ 'ਚੋਂ ਲੰਘ ਕੇ ਆਉਣ ਵਾਲੇ ਅਜਿਹੇ ਇਮੀਗ੍ਰੈਂਟਾਂ ਨੂੰ ਪਨਾਹ ਦੇਣ ਤੋਂ ਇਨਕਾਰ ਕਰਦੀ ਹੈ, ਜਿਸ ਨੇ ਉਥੇ ਸੁਰੱਖਿਆ ਦੀ ਮੰਗ ਨਾ ਕੀਤੀ ਹੋਵੇ। ਮੈਕਸੀਕੋ ਸਰਹੱਦ ਨੂੰ ਪਾਰ ਕਰਕੇ ਆਉਣ ਵਾਲੇ ਜ਼ਿਆਦਾ ਇਮੀਗ੍ਰੈਂਟ ਮੱਧ ਅਮਰੀਕਾ ਤੋਂ ਹੁੰਦੇ ਹਨ ਪਰ ਇਹ ਸਾਰੇ ਦੇਸ਼ਾਂ ਦੇ ਨਾਗਰਿਕਾਂ 'ਤੇ ਲਾਗੂ ਹੋਵੇਗਾ ਸਿਰਫ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਦੇਸ਼ਾਂ ਦੇ ਨਾਗਰਿਕਾਂ ਨੂੰ ਇਸ 'ਚ ਛੋਟ ਹੈ। ਇਹ ਨਾਟਕੀ ਬਦਲਾਅ ਪਿਛਲੇ ਹਫਤੇ ਤੋਂ ਪ੍ਰਭਾਵ 'ਚ ਆਇਆ। ਇਥੇ ਦੱਸ ਦਈਏ ਕਿ ਇਨ੍ਹਾਂ 'ਚੋਂ ਕਈ ਇਮੀਗ੍ਰੈਂਟ ਡੋਂਕੀ ਲਾ ਕੇ, ਸੁਰੰਗਾਂ ਰਾਹੀਂ ਅਤੇ ਜੰਗਲਾਂ ਰਾਹੀਂ ਬਾਰਡਰ ਟੱਪ ਕੇ ਅਮਰੀਕਾ ਪਹੁੰਚਦੇ ਹਨ।

PunjabKesari

PunjabKesari

ਹਾਲਾਂਕਿ ਇਸ ਗੱਲ 'ਤੇ ਵਖੋਂ-ਵੱਖ ਖਬਰਾਂ ਆ ਰਹੀਆਂ ਸਨ ਕਿ ਅਮਰੀਕੀ ਇਮੀਗ੍ਰੇਸ਼ਨ ਏਜੰਸੀਆਂ ਇਸ ਨੂੰ ਲਾਗੂ ਕਰ ਰਹੀਆਂ ਹਨ ਜਾਂ ਨਹੀਂ। ਉੱਚ ਅਮਰੀਕੀ ਅਧਿਕਾਰੀਆਂ ਦਾ ਆਖਣਾ ਹੈ ਕਿ ਇਸ ਨੀਤੀ ਨਾਲ ਇਮੀਗ੍ਰੈਂਟ ਆਪਣਾ ਦੇਸ਼ ਛੱਡਣ ਤੋਂ ਝਿੱਜਕਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅਮਰੀਕੀ ਅਧਿਕਾਰੀਆਂ ਵੱਲੋਂ ਹਿਰਾਸਤ 'ਚ ਲਏ ਜਾ ਰਹੇ ਲੋਕਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਜ਼ਰੂਰੀ ਹੈ। ਜੱਜ ਟਾਈਗਰ ਨੇ ਆਪਣੇ ਆਦੇਸ਼ 'ਚ ਕਿਹਾ ਕਿ ਇਹ ਨੀਤੀ ਇਮੀਗ੍ਰੈਂਟਾਂ ਨੂੰ ਹਿੰਸਾ ਅਤੇ ਉਤਪੀੜਣ ਦੇ ਦਲ 'ਚ ਲਿਆ ਸਕਦੀ ਹੈ, ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਉਨ੍ਹਾਂ ਦੇ ਅਧਿਕਾਰਾਂ ਤੋਂ ਉਨ੍ਹਾਂ ਨੂੰ ਦੂਰ ਕਰ ਸਕਦੀ ਹੈ ਅਤੇ ਉਨ੍ਹਾਂ ਉਸ ਦੇਸ਼ ਵਾਪਸ ਭੇਜ ਸਕਦੀ ਹੈ ਜਿੱਥੋਂ ਉਹ ਭੱਜੇ ਹਨ।

PunjabKesari

PunjabKesari


author

Khushdeep Jassi

Content Editor

Related News