ਕੈਬ ’ਚ ਰੁੜੀ ਕੁੜੀ ਦੀ ਮਿਲੀ ਲਾਸ਼, 2 ਦਿਨ ਪਹਿਲਾਂ ਹੀ ਜੁਆਇੰਨ ਕੀਤੀ ਸੀ ਕੰਪਨੀ

Saturday, Jul 09, 2022 - 02:39 PM (IST)

ਨਵਾਂ ਗਾਓਂ (ਮੁਨੀਸ਼, ਮਾਰਕੰਡਾ)- ਪਿੰਡ ਟਾਂਡਾ ’ਚ ਬਰਸਾਤੀ ਚੋਅ ਵਿਚ ਬੁੱਧਵਾਰ ਇਕ ਕੈਬ ਰੁੜ ਗਈ ਸੀ, ਜਿਸ ’ਚ ਸਵਾਰ ਕੁੜੀ ਦੀ ਲਾਸ਼ ਵੀਰਵਾਰ ਸਵੇਰੇ ਸਾਰੰਗਪੁਰ ਦੇ ਬੋਟੈਨੀਕਲ ਗਾਰਡਨ ਕੋਲ ਪਟਿਆਲਾ ’ਚ ਮਿਲੀ ਹੈ। ਕੁੜੀ ਨੂੰ ਦਰੱਖਤ ਦੇ ਨਾਲ ਫ਼ਸਿਆ ਦੇਖ ਕੇ ਲੋਕਾਂ ਨੇ ਮਾਮਲੇ ਦੀ ਸੂਚਨਾ ਸਾਰੰਗਪੁਰ ਥਾਣਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕੁੜੀ ਦੀ ਲਾਸ਼ ਨੂੰ ਜੀ.ਐੱਮ.ਐੱਸ.ਐੱਚ.-16 ਦੀ ਮੌਰਚਰੀ ’ਚ ਰਖਵਾ ਦਿੱਤਾ ਹੈ। ਉਸਦੀ ਪਛਾਣ ਪੂਜਾ (26) ਨਿਵਾਸੀ ਐੱਚ.ਐੱਮ.ਟੀ. ਕਾਲੋਨੀ, ਪਿੰਜੌਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਸਿੱਖਿਆ ਵਿਭਾਗ ਹੋਇਆ ਸਰਗਰਮ, ਸਕੂਲਾਂ ’ਚ ਸੁੱਕੇ ਦਰੱਖਤਾਂ ਦੀ ਜਾਣਕਾਰੀ ਸਾਂਝੀ ਕਰਨ ਦੇ ਨਿਰਦੇਸ਼

ਪਿਤਾ ਜੈਵੀਰ ਅਤੇ ਮਾਤਾ ਰਾਜੇਸ਼ ਕੁਮਾਰ ਨੇ ਹਸਪਤਾਲ ਪਹੁੰਚ ਕੇ ਧੀ ਦੀ ਲਾਸ਼ ਦੀ ਪਛਾਣ ਕੀਤੀ। ਸਾਰੰਗਪੁਰ ਥਾਣਾ ਪੁਲਸ ਨੇ ਮਾਮਲੇ ਦੀ ਜਾਣਕਾਰੀ ਨਵਾਂ ਗਾਓਂ ਪੁਲਸ ਨੂੰ ਦਿੱਤੀ। ਨਵਾਂ ਗਾਓਂ ਪੁਲਸ ਜੀ.ਐੱਮ.ਐੱਸ.ਐੱਚ.-16 ਪਹੁੰਚੀ ਅਤੇ ਪੂਜਾ ਦੀ ਲਾਸ਼ ਦਾ ਸ਼ੁੱਕਰਵਾਰ ਪੋਸਟਮਾਰਟਮ ਕਰਵਾਉਣ ਦੀ ਗੱਲ ਕਹੀ।

ਇਹ ਵੀ ਪੜ੍ਹੋ : ਕੰਗਨਾ ਰਣੌਤ ਪਹੁੰਚੀ ਹਾਈਕੋਰਟ: ਮਾਣਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਨ ਲਈ ਦਾਖ਼ਲ ਕੀਤੀ ਪਟੀਸ਼ਨ

ਪੂਜਾ ਦੇ ਭਰਾ ਪ੍ਰੀਤਪਾਲ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ 5 ਜੁਲਾਈ ਨੂੰ ਮੋਹਾਲੀ ਦੇ ਫੇਜ਼-8 ’ਚ ਪੂਜਾ ਨੇ ਇਕ ਕੰਪਨੀ ਜੁਆਇਨ ਕੀਤੀ ਸੀ। 6 ਜੁਲਾਈ ਨੂੰ ਜਦੋਂ ਉਹ ਘਰ ਨਹੀਂ ਆਈ ਤਾਂ ਪਰਿਵਾਰ ਨੇ ਪਿੰਜੌਰ ਥਾਣੇ ’ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਵੀਰਵਾਰ ਸਵੇਰੇ ਉਸ ਦੀ ਲਾਸ਼ ਮਿਲਦਿਆਂ ਹੀ ਸੂਚਨਾ ਮਿਲੀ। ਇਸ ਤੋਂ ਬਾਅਦ ਉਹ ਇੱਥੇ ਪਹੁੰਚੇ।

ਮਾਂ ਨੂੰ ਅਮਰਨਾਥ ਯਾਤਰਾ ’ਤੇ ਲੈ ਕੇ ਜਾਣਾ ਸੀ

ਉਥੇ ਹੀ ਕੈਬ ਡਰਾਈਵਰ ਗੌਰਵ ਨਿਵਾਸੀ ਮੁਕਤਸਰ ਦਾ 22 ਘੰਟਿਆਂ ਬਾਅਦ ਵੀ ਕੋਈ ਪਤਾ ਨਹੀਂ ਲੱਗ ਸਕਿਆ ਹੈ। ਸੂਚਨਾ ਮਿਲਣ ’ਤੇ ਉਸ ਦੀ ਮਾਂ ਮੀਨਾ ਨਵਾਂਗਾਓਂ ਪਹੁੰਚੀ। ਮੀਨਾ ਦਾ ਕਹਿਣਾ ਹੈ ਕਿ ਗੌਰਵ ਉਨ੍ਹਾਂ ਦਾ ਇਕਲੌਤਾ ਲੜਕਾ ਹੈ। ਗੌਰਵ ਨੇ ਮਾਂ ਨੂੰ 10 ਜੁਲਾਈ ਨੂੰ ਅਮਰਨਾਥ ਯਾਤਰਾ ’ਤੇ ਲੈ ਕੇ ਜਾਣ ਲਈ ਕਿਹਾ ਸੀ। ਉਹ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਯਾਤਰਾ ’ਤੇ ਜਾਣ ਤੋਂ ਪਹਿਲਾਂ ਮੈਂ ਇਕ ਰਾਈਡ ਲਾ ਲੈਂਦਾ ਹਾਂ ਪਰ ਇਸ ਤੋਂ ਵਧੀਆ ਸੀ ਕਿ ਉਹ ਜਾਂਦਾ ਹੀ ਨਾ। ਪੁੱਤਰ ਦੀ ਭਾਲ ’ਚ ਇਧਰ-ਉਧਰ ਭਟਕ ਰਹੀ ਹਾਂ ਪਰ ਪੁਲਸ ਵੀ ਸਹੀ ਢੰਗ ਨਾਲ ਕਾਰਵਾਈ ਨਹੀਂ ਕਰ ਰਹੀ ਹੈ।


Anuradha

Content Editor

Related News