ਲੜਕੀ ਨੂੰ ਭਜਾਉਣ ਵਾਲੇ ਨੂੰ 12 ਘੰਟਿਆਂ ਵਿਚ ਕੀਤਾ ਗ੍ਰਿਫਤਾਰ

Thursday, Nov 23, 2017 - 07:11 AM (IST)

ਲੜਕੀ ਨੂੰ ਭਜਾਉਣ ਵਾਲੇ ਨੂੰ 12 ਘੰਟਿਆਂ ਵਿਚ ਕੀਤਾ ਗ੍ਰਿਫਤਾਰ

ਜਲੰਧਰ, (ਰਾਜੇਸ਼)— ਨਾਬਾਲਿਗ ਲੜਕੀ ਨੂੰ ਬਹਿਲਾ-ਫੁਸਲਾ ਕੇ ਲੈ ਜਾਣ ਵਾਲੇ ਨੌਜਵਾਨ ਨੂੰ ਸਿਰਫ 12 ਘੰਟਿਆਂ ਵਿਚ ਕਾਬੂ ਕਰਨ ਵਿਚ ਥਾਣਾ 5 ਦੀ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ 5 ਵਿਖੇ ਅੰਡਰ ਟ੍ਰੇਨਿੰਗ ਆਏ ਏ. ਸੀ. ਪੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਬਸਤੀ ਦਾਨਿਸ਼ਮੰਦਾਂ ਵਾਸੀ ਔਰਤ ਰਮਾ ਰਾਣੀ ਪਤਨੀ ਰਾਕੇਸ਼ ਕੁਮਾਰ ਨੇ ਉਨ੍ਹਾਂ ਕੋਲ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀ 17 ਸਾਲ ਦੀ ਬੇਟੀ ਘਰ ਤੋਂ ਕਿਸੇ ਕੰਮ ਲਈ ਨਿਕਲੀ ਸੀ ਪਰ ਉਸ ਤੋਂ ਬਾਅਦ ਉਹ ਘਰ ਨਹੀਂ ਪਰਤੀ, ਜਿਸ ਦੀ ਸ਼ਿਕਾਇਤ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੁਨੀਲ ਕੁਮਾਰ ਉਰਫ ਸ਼ੀਲਾ ਪੁੱਤਰ ਰਵੀ ਕੁਮਾਰ ਵਾਸੀ ਕਾਸ਼ੀ ਨਗਰ ਨੂੰ ਗ੍ਰਿਫਤਾਰ ਕੀਤਾ, ਜੋ ਉਨ੍ਹਾਂ ਦੀ ਨਾਬਾਲਿਗ ਲੜਕੀ ਨੂੰ ਭਜਾ ਕੇ ਲੈ ਗਿਆ ਸੀ। ਪੁਲਸ ਨੇ ਸੁਨੀਲ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ।


Related News