ਤੀਆਂ ਦੇ ਤਿਉਹਾਰ ਮੌਕੇ ਸਾਮਾਨ ਲੈਣ ਬਾਜ਼ਾਰ ਗਏ ਸੀ ਮਾਪੇ, ਪਿੱਛੋਂ ਘਰ ''ਚ ਝੂਲਾ ਝੂਲਦੇ-ਝੂਲਦੇ ਹੋ ਗਈ ਬੱਚੀ ਦੀ ਮੌਤ
Sunday, Aug 11, 2024 - 05:21 AM (IST)
ਲੁਧਿਆਣਾ (ਰਿਸ਼ੀ)- ਥਾਣਾ ਮਾਡਲ ਟਾਊਨ ਦੇ ਇਲਾਕੇ ’ਚ ਘਰ ’ਚ ਝੂਲਾ ਝੂਲ ਰਹੀ ਚੌਥੀ ਕਲਾਸ ਦੀ ਵਿਦਿਆਰਥਣ ਦੇ ਗਲੇ ’ਚ ਸ਼ੱਕੀ ਹਾਲਾਤ ’ਚ ਦੁਪੱਟਾ ਫਸਣ ਕਾਰਨ ਉਸ ਦਾ ਗਲ਼ਾ ਘੁੱਟ ਗਿਆ, ਜਿਸ ਕਾਰਨ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ। ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸ਼ਨੀਵਾਰ ਨੂੰ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ।
ਮ੍ਰਿਤਕ ਬੱਚੀ ਦੀ ਪਛਾਣ ਮੀਨਾਕਸ਼ੀ (11) ਵਜੋਂ ਹੋਈ ਹੈ, ਜੋ ਗੁਰੂ ਨਾਨਕ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ’ਚ ਪੜ੍ਹਦੀ ਸੀ। ਹਾਦਸੇ ਸਮੇਂ ਮੀਨਾਕਸ਼ੀ ਦੇ ਛੋਟੇ ਭੈਣ-ਭਰਾ ਘਰ ’ਚ ਮੌਜੂਦ ਸਨ। ਮ੍ਰਿਤਕ ਲੜਕੀ ਦੇ ਪਿਤਾ ਲਖਨ ਲਾਲ ਨੇ ਦੱਸਿਆ ਕਿ ਉਹ ਮੂਲ ਰੂਪ 'ਚ ਉੱਤਰਾਖੰਡ ਦੇ ਰਹਿਣ ਵਾਲੇ ਹਨ ਅਤੇ 3 ਬੱਚਿਆਂ ਅਤੇ ਪਤਨੀ ਸਮੇਤ ਕਿਰਾਏ ਦੇ ਮਕਾਨ ’ਚ ਰਹਿੰਦੇ ਹਨ। ਉਸ ਨੇ ਅੱਗੇ ਦੱਸਿਆ ਕਿ ਉਹ ਢਾਬੇ ’ਤੇ ਤੰਦੂਰ ਦਾ ਕੰਮ ਕਰ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ।
ਇਹ ਵੀ ਪੜ੍ਹੋ- ਪੰਚਾਇਤੀ ਚੋਣ ਐਕਟ 'ਚ ਵੱਡੇ ਬਦਲਾਅ ਦੀ ਤਿਆਰੀ 'ਚ ਪ੍ਰਸ਼ਾਸਨ, ਪਾਰਟੀ ਸਿੰਬਲ 'ਤੇ ਨਹੀਂ ਲੜਨਗੇ ਉਮੀਦਵਾਰ !
ਉਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਹ ਆਪਣੀ ਪਤਨੀ ਸਮੇਤ ਤੀਆਂ ਦਾ ਤਿਉਹਾਰ ਹੋਣ ਕਾਰਨ ਸਾਮਾਨ ਲੈਣ ਲਈ ਬਾਜ਼ਾਰ ਗਿਆ ਸੀ। ਜਦੋਂ ਵਾਪਸ ਆਇਆ ਤਾਂ ਮੀਨਾਕਸ਼ੀ ਬੇਸੁਧ ਹਾਲਤ ’ਚ ਡਿੱਗੀ ਪਈ ਸੀ, ਜਿਸ ਨੂੰ ਤੁਰੰਤ ਘਰ ਦੇ ਅੰਦਰ ਲੈ ਕੇ ਗਏ ਅਤੇ ਪਾਣੀ ਦੇ ਛਿੱਟੇ ਮਾਰ ਕੇ ਉਠਾਉਣ ਦਾ ਯਤਨ ਕੀਤਾ ਪਰ ਕੋਈ ਹਰਕਤ ਨਾ ਹੁੰਦੀ ਦੇਖ ਕੇ ਤੁਰੰਤ ਹਸਪਤਾਲ ਇਲਾਜ ਲਈ ਲੈ ਗਏ, ਜਿਥੇ ਡਾਕਟਰਾਂ ਨੇ ਦੱਸਿਆ ਕਿ ਦਮ ਘੁੱਟਣ ਕਾਰਨ ਬੱਚੀ ਦੀ ਮੌਤ ਹੋ ਗਈ ਹੈ।
ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਗੁਰਮੁਖ ਸਿੰਘ ਮੁਤਾਬਕ ਪਰਿਵਾਰ ਨੇ ਘਰ ’ਚ ਝੂਲਾ ਲਾਇਆ ਹੋਇਆ ਸੀ, ਜਦੋਂਕਿ ਮਾਂ-ਬਾਪ ਸਕੂਲ ’ਚ ਤੀਆਂ ਦੇ ਪ੍ਰੋਗਰਾਮ ਕਾਰਨ ਸਾਮਾਨ ਲੈਣ ਗਏ ਹੋਏ ਸਨ। ਇਕ ਫੁਟੇਜ ਵੀ ਪੁਲਸ ਦੇ ਹੱਥ ਲੱਗੀ ਹੈ ਪਰ ਉਸ ’ਚ ਫਾਹਾ ਲੱਗਦਾ ਦਿਖਾਈ ਨਹੀਂ ਦੇ ਰਿਹਾ।
ਇਹ ਵੀ ਪੜ੍ਹੋ- ਮਾਂ ਨੇ ਮੋਬਾਇਲ ਛੱਡਣ ਨੂੰ ਕਿਹਾ, ਧੀ ਨੇ ਚੁੱਕ ਲਿਆ ਅਜਿਹਾ ਕਦਮ ਕਿ ਮਾਪਿਆਂ ਸਣੇ ਪੁਲਸ ਨੂੰ ਵੀ ਪੈ ਗਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e