ਗੁਬਾਰਿਆਂ ਵਾਲਾ ਗੈਸ ਸਿਲੰਡਰ ਫੱਟਿਆ, ਵਿਅਕਤੀ ਝੁਲਸਿਆ

Sunday, Jan 07, 2018 - 12:48 AM (IST)

ਗੁਬਾਰਿਆਂ ਵਾਲਾ ਗੈਸ ਸਿਲੰਡਰ ਫੱਟਿਆ, ਵਿਅਕਤੀ ਝੁਲਸਿਆ

ਬਟਾਲਾ,  (ਸੈਂਡੀ)-  ਨਜ਼ਦੀਕੀ ਪਿੰਡ ਕੰਡੀਲਾ ਵਿਖੇ ਗੈਸ ਸਿਲੰਡਰ ਫਟਣ ਨਾਲ ਇਕ ਵਿਅਕਤੀ ਦੇ ਝੁਲਸਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਪ੍ਰਗਟ ਸਿੰਘ ਪੁੱਤਰ ਧੰਨਾ ਵਾਸੀ ਕੰਡੀਲਾ, ਜਿਸ ਦੇ ਪਿੰਡ ਵਿਚ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਨਿਕਲ ਰਿਹਾ ਸੀ ਅਤੇ ਇਹ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਆਪਣੀ ਗਲੀ 'ਚ ਖੜ੍ਹਾ ਸੀ ਕਿ ਜਦੋਂ ਨਗਰ ਕੀਰਤਨ ਅੱਗੇ ਚਲਾ ਗਿਆ, ਤਾਂ ਇਸੇ ਦੌਰਾਨ ਇਕ ਵਿਅਕਤੀ ਜੋ ਸਾਈਕਲ 'ਤੇ ਗੈਸ ਵਾਲੇ ਗੁਬਾਰੇ ਵੇਚ ਰਿਹਾ ਸੀ, ਕਿ ਜਦੋਂ ਉਕਤ ਵਿਅਕਤੀ ਇਸ ਦੇ ਨਜ਼ਦੀਕ ਪਹੁੰਚਾ ਤਾਂ ਅਚਾਨਕ ਉਸ ਦਾ ਗੁਬਾਰਿਆਂ ਵਾਲਾ ਗੈਸ-ਸਿਲੰਡਰ ਫੱਟ ਗਿਆ, ਜਿਸ ਨਾਲ ਪ੍ਰਗਟ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਪਰਿਵਾਰਕ ਮੈਂਬਰ ਬਟਾਲਾ ਦੇ ਸਿਵਲ ਹਸਪਤਾਲ ਲੈ ਕੇ ਆਏ, ਜਿਥੇ ਮੌਜੂਦ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। 


Related News