ਹੁਣ ਖੱਟੀਆਂ-ਮਿੱਠੀਆਂ ਚੱਟਣੀਆਂ ਦੀ ਜਾਂਚ ਕਰੇਗਾ ਫੂਡ ਸੇਫਟੀ ਵਿਭਾਗ

Saturday, Sep 19, 2026 - 10:48 AM (IST)

ਹੁਣ ਖੱਟੀਆਂ-ਮਿੱਠੀਆਂ ਚੱਟਣੀਆਂ ਦੀ ਜਾਂਚ ਕਰੇਗਾ ਫੂਡ ਸੇਫਟੀ ਵਿਭਾਗ

ਫਿਰੋਜ਼ਪੁਰ (ਮਲਹੋਤਰਾ) : ਫੂਡ ਸੇਫਟੀ ਵਿਭਾਗ ਵੱਲੋਂ ਖਾਣ-ਪੀਣ ਵਾਲੀਆਂ ਦੁਕਾਨਾਂ, ਸਟਾਲਾਂ ਦੀ ਜਾਂਚ ਤੋਂ ਬਾਅਦ ਹੁਣ ਇਨ੍ਹਾਂ ਸਥਾਨਾਂ ’ਤੇ ਪਰੋਸੀਆਂ ਜਾਣ ਵਾਲੀਆਂ ਖੱਟੀਆਂ-ਮਿੱਠੀਆਂ ਚੱਟਨੀਆਂ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਵਿਭਾਗ ਅਧਿਕਾਰੀ ਅਭਿਨਵ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਕੀਤੀ ਗਈ ਚੈਕਿੰਗ 'ਚ ਇਹ ਸਾਹਮਣੇ ਆਇਆ ਹੈ ਕਿ ਸਿਟੀ ਅਤੇ ਕੈਂਟ 'ਚ ਕੁੱਝ ਲੋਕਾਂ ਵੱਲੋਂ ਬਹੁਤ ਹੀ ਘਟੀਆ ਕਿਸਮ ਦੀਆਂ ਚੱਟਣੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਮਨੁੱਖੀ ਸਿਹਤ ਦੇ ਨਾਲ ਸਿੱਧਾ ਖਿਲਵਾੜ ਹੈ।

ਚੈਕਿੰਗ ਦੇ ਅਗਲੇ ਪੜਾਅ ’ਚ ਖਾਣ-ਪੀਣ ਦੀਆਂ ਦੁਕਾਨਾਂ, ਰੇਹੜੀਆਂ ਆਦਿ ’ਤੇ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਚੱਟਣੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਘੱਟ ਗੁਣਵੱਤਾ ਵਾਲਾ ਸਮਾਨ ਸਪਲਾਈ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਦੇ ਹੋਏ ਕਾਨੂੰਨ ਅਨੁਸਾਰ ਕਾਰਵਾਈ ਅਮਲ 'ਚ ਲਿਆਈ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਅਤੇ ਸਟਾਲ/ਰੇਹੜੀ ਸੰਚਾਲਕਾਂ ਨੂੰ ਇਸ ਮੁਹਿੰਮ ਵਿਚ ਸਾਥ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਪਲਾਈਰ ਦੇ ਬਿੱਲ ਸੰਭਾਲ ਕੇ ਰੱਖਣ ਅਤੇ ਕਿਸੇ ਖਾਣ-ਪੀਣ ਵਾਲੇ ਪਦਾਰਥਾਂ ਵਿਚ ਕੁਆਲਟੀ ਦਾ ਪੱਧਰ ਘੱਟ ਹੋਣ ਦਾ ਸ਼ੱਕ ਪੈਣ ’ਤੇ ਸਬੰਧਤ ਕੰਪਨੀ ਦੇ ਧਿਆਨ 'ਚ ਲੈ ਕੇ ਆਉਣ।


author

Babita

Content Editor

Related News