ਫੂਡ ਬ੍ਰਾਂਚ ਦੀ ਟੀਮ ਨੇ ਫਲਾਂ ਦੇ ਗੋਦਾਮਾਂ ''ਚ ਕੀਤੀ ਛਾਪੇਮਾਰੀ

Friday, Sep 08, 2017 - 02:35 AM (IST)

ਫੂਡ ਬ੍ਰਾਂਚ ਦੀ ਟੀਮ ਨੇ ਫਲਾਂ ਦੇ ਗੋਦਾਮਾਂ ''ਚ ਕੀਤੀ ਛਾਪੇਮਾਰੀ

ਮੋਗਾ,   (ਸੰਦੀਪ)-  ਜ਼ਿਲਾ ਫੂਡ ਸੇਫਟੀ ਟੀਮ ਵੱਲੋਂ ਵੀਰਵਾਰ ਨੂੰ ਸਥਾਨਕ ਮੰਡੀ 'ਚ ਸਥਿਤ ਫਲ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਅਤੇ ਗੋਦਾਮਾਂ ਵਿਚ ਛਾਪੇਮਾਰੀ ਕਰ ਕੇ ਜਿੱਥੇ ਸ਼ੱਕੀ ਫਲਾਂ ਦੇ ਸੈਂਪਲ ਭਰੇ, ਉੱਥੇ ਹੀ ਇਸ ਦੌਰਾਨ ਉੱਥੇ ਫਲ ਵਿਕ੍ਰੇਤਾਵਾਂ ਦੇ ਕੋਲ ਫੂਡ ਸੇਫਟੀ ਐਕਟ ਤਹਿਤ ਰਜਿਸਟ੍ਰੇਸ਼ਨ ਨਾ ਹੋਣ ਦਾ ਖੁਲਾਸਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡੀਸ਼ਨਲ ਕਮਿਸ਼ਨਰ ਮੈਡਮ ਹਰਪ੍ਰੀਤ ਕੌਰ ਅਤੇ ਜ਼ਿਲਾ ਫੂਡ ਸੇਫਟੀ ਅਧਿਕਾਰੀ ਅਭਿਨਵ ਖੋਸਲਾ ਨੇ ਦੱਸਿਆ ਕਿ ਟੀਮ ਵੱਲੋਂ ਵੀਰਵਾਰ ਦੀ ਸਵੇਰ ਸਥਾਨਕ ਸਬਜ਼ੀ ਮੰਡੀ 'ਚ ਸਥਿਤ ਫਲ ਵਿਕ੍ਰੇਤਾਵਾਂ ਦੇ ਗੋਦਾਮਾਂ, ਇਸ ਦੇ ਨਾਲ ਹੀ ਸਥਿਤ ਸਰਕਾਰੀ ਅਤੇ ਪ੍ਰਾਈਵੇਟ ਤੌਰ 'ਤੇ ਫਲ ਸਟੋਰ ਕਰਨ ਵਾਲੇ ਗੋਦਾਮਾਂ 'ਚ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਟੀਮ ਵੱਲੋਂ ਸ਼ੱਕੀ ਕੇਲੇ, ਸੇਬ ਅਤੇ ਨਮਕ, ਬਿਸਕੁਟ ਆਦਿ ਦੇ ਸੈਂਪਲ ਭਰੇ ਗਏ, ਜਿਨਾਂ ਨੂੰ ਚੰਡੀਗੜ੍ਹ ਸਥਿਤ ਵਿਭਾਗੀ ਫੋਰੈਂਸਿਕ ਲੈਬ 'ਚ ਜਾਂਚ ਲਈ ਭਿਜਵਾਇਆ ਜਾ ਰਿਹਾ ਹੈ। 
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਫਲ ਵਿਕ੍ਰੇਤਾਵਾਂ ਕੋਲ ਫੂਡ ਸੇਫਟੀ ਐਕਟ ਤਹਿਤ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਨਹੀਂ ਹਨ, ਜਿਸ 'ਤੇ ਸਮੂਹ ਆੜ੍ਹਤੀਆਂ ਅਤੇ ਦੁਕਾਨਦਾਰਾਂ ਨੂੰ ਤੁਰੰਤ ਫੂਡ ਸੇਫਟੀ ਐਕਟ ਤਹਿਤ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News