''ਪੰਜਾਬ ਕੇਸਰੀ'' ਸੈਂਟਰ ਆੱਫ ਚੈੱਸ ਐਕਸੀਲੈਂਸ ਦੇ ਪਹਿਲੇ ਓਪਨ ਮੁਕਾਬਲੇ ਨੇ ਰਚਿਆ ਇਤਿਹਾਸ (ਵੀਡੀਓ)

05/28/2017 3:15:03 PM

ਜਲੰਧਰ(ਭਾਰਤੀ)—ਉੱਤਰ ਭਾਰਤ ''ਚ ਸ਼ਤਰੰਜ ਦੇ ਵੱਡੇ ਕੇਂਦਰ ਦੇ ਰੂਪ ''ਚ ਸਥਾਪਤ ਹੋ ਰਹੇ ਜਲੰਧਰ ਨੇ ਜ਼ਿਲ੍ਹਾ ਪੱਧਰ ''ਤੇ ਹੋਣ ਵਾਲੇ ਮੁਕਾਬਲੇ ''ਚ ਭਾਗ ਲੈਣ ਵਾਲੇ ਭਾਗੀਦਾਰ ਦੇ ਮਾਮਲੇ ''ਚ ਸ਼ਨੀਵਾਰ ਨੂੰ ਇਕ ਨਵਾਂ ਇਤਿਹਾਸ ਰਚਿਆਂ ਹੈ। ਸ਼ਤਰੰਜ ਐਸੋਸੀਏਸ਼ਨ ਦੇ ਇਤਿਹਾਸ ''ਚ ਅਜਿਹਾ ਪਹਿਲੀ ਵਾਰ ਹੋਇਆ ਕਿ ਜਦੋਂ ਕਿਸੇ ਨਿੱਜੀ ਸੈਂਟਰ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ''ਚ ਭਾਗ ਲੈਣ ਦੀ ਆਗਿਆ ਦਿੱਤੀ ਅਤੇ ''ਪੰਜਾਬ ਕੇਸਰੀ ਸੈਂਟਰ ਆਫ ਚੈਸ ਐਕਸੀਲੈਂਸ'' ਦੇ ਬੈਨਰ ਨਾਲ ਹੋਏ ਇਸ ਮੁਕਾਬਲੇ ''ਚ ਭਾਗ ਲੈਣ ਵਾਲੇ ਭਾਗੀਦਾਰਾਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਓਪਨ ਚੈਸ ਮੁਕਾਬਲੇ ''ਚ 209 ਬੱਚਿਆਂ ਨੇ ਰਜਿਸਟਰੇਸ਼ਨ ਕਰਵਾਈ ਹੈ ਅਤੇ ਪਹਿਲੇ ਹੀ ਦਿਨ ਆਯੋਜਿਤ ਸਥਾਨ ''ਤੇ 5 ਤੋਂ ਲੈ ਕੇ 65 ਸਾਲ ਤੱਕ ਦੀ ਉਮਰ ਦੇ ਚੈੱਸ ਖਿਡਾਰੀਆਂ ਨਾਲ ਭਰ ਗਿਆ। ਦ ਗਲੇਰਿਆਂ ਡੀ. ਐੱਲ. ਐੱਫ.  ਮਾਲ ''ਚ ਕਰਵਾਏ ਜਾ ਰਹੇ ਇਸ ਮੁਕਾਬਲੇ ਦਾ ਉਦਘਾਟਨ ''ਪੰਜਾਬ ਕੇਸਰੀ ਗਰੁੱਪ'' ਦੇ ਨਿਦੇਸ਼ਕ ਅਭਿਜੇ ਚੋਪੜਾ ਨੇ ਸ਼ਤਰੰਜ ਦੀ ਚਾਲ ਚੱਲ ਕੇ ਕੀਤਾ।
ਮੁਕਾਬਲੇ ਦੇ ਪਹਿਲੇ ਦਿਨ ਦੁਸ਼ਯੰਤ ਸ਼ਰਮਾ, ਦਿਨੇਸ਼ ਭਗਤ, ਅੰਸ਼ੁਲ ਮਹਿਤਾ, ਅਮਨਪ੍ਰੀਤ ਸਿੰਘ, ਅਨਮੋਲ ਭਗਤ, ਤਨੀਸ਼ ਗੁਪਤਾ, ਪ੍ਰਭਜੋਤ, ਹਰਜਾਪ ਅਤੇ ਸ੍ਰੀਵਿਦ ਵੇਮੁਲਾ ਨੇ ਦ ਗਲੇਰਿਆ ਡੀ. ਐੱਲ. ਐੱਫ. ਮਾਲ ''ਚ ''ਪੰਜਾਬ ਕੇਸਰੀ ਸੈਂਟਰ ਆਫ ਚੈੱਸ ਐਕਸੀਲੈਂਸ'' ਵੱਲੋਂ ਜਲੰਧਰ ਸ਼ਤਰੰਜ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 2 ਦਿਨਾਂ ਜ਼ਿਲ੍ਹਾ ਓਪਨ ਸ਼ਤਰੰਜ ਚੈਪੀਅਨਸ਼ਿਪ ਦੇ ਚਾਰੇ ਰਾਉਂਡ ਜਿੱਤ ਕੇ ਲੀਡ ਬਣਾ ਲਈ। ਉਥੇ ਹੀ ਦੂਜੇ ਪਾਸੇ ਅਨਾਹਿਤਾ, ਜੈਨ ਪਸਰੀਚਾ, ਅਜੈ, ਅਕੂਲ, ਧੀਰਜ, ਅਯਾਨ,ਧਰੁਵ ਅਤੇ ਸੁਭਵਿ ਸ਼ਰਮਾ ਨੇ ਸਾਢੇ ਤਿੰਨ ਨੰਬਰ ਨਾਲ ਇਸ ਮੁਕਾਬਲੇ ''ਚ ਲੀਡ ਹਾਸਲ ਕੀਤੀ ਹੈ। ਇਸੇ ਤਰ੍ਹਾਂ ਕੁਲ 17 ਖਿਡਾਰੀਆਂ ਨੇ ਆਪਣੀ ਲੀਡ ਬਣਾਈ ਹੋਈ ਹੈ। ਪਹਿਲੇ ਦਿਨ ਚਾਰ ਰਾਉਂਡ ਖੇਡੇ ਗਏ ਅਤੇ ਅਗਲੇ ਤਿੰਨ ਰਾਉਂਡ ਐਤਵਾਰ ਨੂੰ ਖੇਡੇ ਜਾਣਗੇਂ। ਇਸੇ ਤਰ੍ਹਾਂ ''ਪੰਜਾਬ ਕੇਸਰੀ'' ਦੇ ਨਿਦੇਸ਼ਕ ਅਭਿਜੇ ਚੋਪੜਾ, ਫੀਡੇ ਮਾਸਟਰ ਅਸ਼ਵਨੀ ਤਿਵਾੜੀ, ਸ਼ਤਰੰਜ ਐਸੋਸੀਏਸ਼ਨ ਦੇ ਸਚਿਵ ਰਾਜਿੰਦਰ ਸ਼ਰਮਾ ਅਤੇ ਸੈਕੇਟਰਰੀ ਮਨੀਸ਼ ਥਾਪਰ, ਚੀਫ ਆਰਵੀਟਰ ਕੇਰਤੀ ਸ਼ਰਮਾ, ਡਿਪਟੀ ਚੀਫ ਆਰਬੀਟਰ ਅਮਿਤ ਸ਼ਰਮਾ ਅਤੇ ਕੋਚ ਕੰਵਰਜੀਤ ਸਿੰਘ ਹਾਜ਼ਰ ਸਨ।

ਕਿ ਹੈ ''ਪੰਜਾਬ ਕੇਸਰੀ ਸੈਂਟਰ ਆਫ ਚੱੈਸ ਐਕਸੀਲੈਂਸ''
ਜਲੰਧਰ ''ਚ ਸ਼ਤਰੰਜ ਖਿਡਾਰੀਆਂ ਨੂੰ ਉਤਸ਼ਾਹ ਦੇਣ ਲਈ ''ਪੰਜਾਬ ਕੇਸਰੀ'' ਨੇ ਆਪ ਪਹਿਲ ਕਰਦੇ ਹੋਏ ''ਪੰਜਾਬ ਕੇਸਰੀ ਸੈਂਟਰ ਆਫ ਚੈੱਸ ਐਕਸੀਲੈਂਸ'' ਦੀ ਸਥਾਪਨਾ ਕੀਤੀ। ਇਸ ਸੈਂਟਰ ''ਚ ਹਰ ਹਫਤੇ ਸ਼ਤਰੰਜ ਦੇ ਖਿਡਾਰੀਆਂ ਨੂੰ ਖੇਡ ਦੀਆਂ ਬਾਰੀਕਿਆਂ ਬਾਰੇ ਦੱਸਿਆ ਜਾਂਦਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਇਸ ਸੈਂਟਰ ''ਤੇ ਆ ਕੇ ਬੱਚਿਆਂ ਨੂੰ ਖੇਡ ਦੇ ਟਰਿੱਕ ਦਸਦੇ ਹਨ। ਸੈਂਟਰ ਦੀ ਖੇਡ ਪ੍ਰਤੀ ਲਗਨ ਅਤੇ ਉਤਸ਼ਾਹ ਨੂੰ ਦੇਖਦੇ ਹੋਏ ਜਲੰਧਰ ਸ਼ਤਰੰਜ ਐਸੋਸੀਏਸ਼ਨ ਨੇ ਪਹਿਲੀ ਵਾਰ ਕਿਸੇ ਨਿੱਜੀ ਸੈਂਟਰ ਨੂੰ ਸ਼ਤਰੰਜ ਮੁਕਾਬਲਾ ਕਰਾਉਣ ਦੀ ਸਹਿਮਤੀ ਅਤੇ ਅਧਿਕਾਰੀ ਦਿੱਤਾ ਹੈ।

ਪਹਿਲੀਆਂ 10 ਪੋਜ਼ੀਸ਼ਨ ਹਾਸਲ ਕਰਨ ਵਾਲੇ ਖਿਡਾਰੀ ਕਰਨਗੇਂ ਸ਼ਹਿਰ ਦੀ ਨੁਮਾਇੰਦਗੀ
ਇਸ ਮੁਕਾਬਲੇ ''ਚ ਪਹਿਲੀਆਂ 10 ਪੋਜ਼ੀਸ਼ਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ 8 ਜੂਨ ਤੋਂ 11 ਜੂਨ ਤੱਕ ਮੋਗਾ ''ਚ ਕਰਵਾਈ ਜਾਣ ਵਾਲੀ ਪੰਜਾਬ ਸਟੇਟ ਰੇਟਿੰਗ ਸ਼ਤਰੰਜ ਚੈਪੀਅਨਸ਼ਿਪ ''ਚ ਜਲੰਧਰ ਦੀ ਨੁਮਾਇੰਦਗੀ ਕਰਨਗੇਂ। ਵੱਖ-ਵੱਖ ਕੈਟਾਗਰੀ ਦੇ ਜੇਤੂ ਖਿਡਾਰੀਆਂ ਨੂੰ ਵੀ ਇਨਾਮ ਦਿੱਤਾ ਜਾਵੇਗਾ। 
ਇਸ ਮੌਕੇ ''ਤੇ ਪੰਜਾਬ ਕੇਸਰੀ ਗਰੁੱਪ ਦੇ ਨਿਦੇਸ਼ਕ ਅਭਿਜੇ ਚੋਪੜਾ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਵੱਡੀ ਗਿਣਤੀ ''ਚ ਖਿਡਾਰੀਆਂ ਨੇ ਇਥੇ ਆ ਕੇ ਸਾਡਾ ਉਤਸ਼ਾਹ ਵਧਾਇਆ ਹੈ। ਮੈ ਖਾਸ ਤੌਰ ''ਤੇ ਉਨ੍ਹਾਂ ਪਰਿਵਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਸਮਾਂ ਨਿਕਾਲ ਕੇ ਆਪਣੇ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਇਥੇ ਆਏ ਹਨ। ਮਾਪਿਆਂ ਦਾ ਇਹ ਜ਼ਜ਼ਬਾਂ ਸਾਨੂੰ ਸ਼ਤਰੰਜ ਦੇ ਖੇਤਰ ''ਚ ਹੋਰ ਜ਼ਿਆਦਾ ਕੋਸ਼ਿਸ਼ਾਂ ਕਰਨ ਦੀ ਪ੍ਰੇਰਨਾ ਦਿੰਦਾ ਹੈ। ਇਸ ਸੈਂਟਰ ਨੂੰ ਸ਼ੁਰੂ ਕਰਨ ''ਤੇ ਸਾਡਾ ਮਕਸਦ ਪੰਜਾਬ ਦੇ ਸ਼ਤਰੰਜ ਖਿਡਾਰੀਆਂ ਨੂੰ ਪਲੇਟਫਰਾਮ ਮੁਹੱਈਆ ਕਰਾਉਣਾ ਹੈ। ਇਸਦੇ ਨਾਲ ਇਹ ਵੀ ਖੁਸ਼ੀ ਹੋਵੇਗੀ ਕਿ ਨਵੇਂ ਚੈੱਸ ਦੇ ਖਿਡਾਰੀ ਇਸ ਮੰਚ ਦਾ ਪੂਰਾ ਲਾਭ ਲੈ ਸਕਦੇ ਹਨ। ''ਪੰਜਾਬ ਕੇਸਰੀ'' ''ਚ ਚੈੱਸ ਦੇ ਹਰ ਇਵੈਂਟ ਦੀ ਕਵਰੇਜ਼ ਦੀ ਸ਼ੁਰੂਆਤ ਕਰਨ ''ਤੇ ਪੰਜਾਬ ਤੋਂ ਰਾਸ਼ਟਰੀ ਪੱਧਰ ''ਤੇ ਹੋਣ ਵਾਲੇ ਮੁਕਾਬਲੇ ''ਚ ਭਾਲ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ 2 ਗੁਣਾ ਵੱਧ ਹੋ ਗਈ ਹੈ। ਮਾਪਿਆਂ, ਸ਼ਤਰੰਜ ਖਿਡਾਰੀਆਂ ਅਤੇ ਸ਼ਤਰੰਜ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਾਡੀ ਇਹ ਕੋਸ਼ਿਸ਼ ਅਗੇ ਵੀ ਜਾਰੀ ਰਹੇਗੀ। 


Related News