ਘਰ ’ਚ ਲੱਗੀ ਅੱਗ ਨੇ ਸੁੱਤੇ ਪਏ ਨੌਜਵਾਨ ਨੂੰ ਲੈ ਲਿਆ ਲਪੇਟ ’ਚ, 2 ਬੱਚਿਆਂ ਦੇ ਸਿਰੋਂ ਉਠਿਆ ਪਿਓ ਦਾ ਸਹਾਰਾ

Monday, Mar 25, 2024 - 06:11 AM (IST)

ਘਰ ’ਚ ਲੱਗੀ ਅੱਗ ਨੇ ਸੁੱਤੇ ਪਏ ਨੌਜਵਾਨ ਨੂੰ ਲੈ ਲਿਆ ਲਪੇਟ ’ਚ, 2 ਬੱਚਿਆਂ ਦੇ ਸਿਰੋਂ ਉਠਿਆ ਪਿਓ ਦਾ ਸਹਾਰਾ

ਮਲੋਟ (ਵਿਕਾਸ, ਸ਼ਾਮ ਜੁਨੇਜਾ)– ਇਥੋਂ ਦੇ ਨਜ਼ਦੀਕੀ ਪਿੰਡ ਬੁਰਜ ਸਿੱਧਵਾਂ ’ਚ ਬੀਤੀ ਰਾਤ ਇਕ ਘਰ ’ਚ ਭਿਆਨਕ ਅੱਗ ਲੱਗਣ ਕਾਰਨ ਘਰ ਅੰਦਰ ਸੁੱਤੇ 30 ਸਾਲਾ ਨੌਜਵਾਨ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਮਜ਼ਦੂਰੀ ਦਾ ਕੰਮ ਕਰਨ ਵਾਲੇ ਮਨਪ੍ਰੀਤ ਸਿੰਘ ਸਪੁੱਤਰ ਬਲਬੀਰ ਸਿੰਘ ਦੀ ਪਤਨੀ ਤੇ 2 ਬੱਚੇ ਕਿਸੇ ਕਾਰਨ ਘਰ ਤੋਂ ਬਾਹਰ ਸਨ। ਸ਼ਨੀਵਾਰ ਰਾਤ ਉਹ ਘਰ ’ਚ ਇਕੱਲਾ ਸੁੱਤਾ ਪਿਆ ਸੀ। ਇਸੇ ਦੌਰਾਨ ਅੱਧੀ ਰਾਤ ਨੂੰ ਘਰ ’ਚ ਭਿਆਨਕ ਅੱਗ ਲੱਗ ਗਈ, ਜਿਸ ਨੇ ਮਨਪ੍ਰੀਤ ਸਿੰਘ ਨੂੰ ਵੀ ਅਪਣੀ ਲਪੇਟ ’ਚ ਲੈ ਲਿਆ।

ਇਹ ਖ਼ਬਰ ਵੀ ਪੜ੍ਹੋ : ਭਾਜਪਾ ਨੇ ਕੰਗਨਾ ਰਣੌਤ ਨੂੰ ਉਤਾਰਿਆ ਮੈਦਾਨ 'ਚ, ਜਾਣੋ ਲੋਕ ਸਭਾ ਚੋਣਾਂ ਲੜਨ ਬਾਰੇ ਕੀ ਕਿਹਾ (ਵੀਡੀਓ)

ਆਲੇ-ਦੁਆਲੇ ਦੇ ਲੋਕ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਜਦੋਂ ਤੱਕ ਅੱਗ ’ਤੇ ਕਾਬੂ ਪਾ ਕੇ ਅੰਦਰ ਦਾਖ਼ਲ ਹੋਏ, ਉਦੋਂ ਤੱਕ ਨੌਜਵਾਨ ਮਨਪ੍ਰੀਤ ਸਿੰਘ ਦੀ ਅੱਗ ’ਚ ਝੁਲਸ ਕੇ ਮੌਤ ਹੋ ਚੁੱਕੀ ਸੀ। ਇਸ ਘਟਨਾ ’ਚ ਘਰ ਦਾ ਸਾਰਾ ਸਾਮਾਨ ਵੀ ਸੜ ਕੇ ਸਵਾਹ ਹੋ ਗਿਆ ਤੇ ਘਰ ਦੀ ਛੱਤ ਵੀ ਡਿੱਗ ਗਈ।

ਪੁਲਸ ਅਨੁਸਾਰ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਬੀੜੀ ਆਦਿ ਪੀਂਦਾ ਸੀ ਤੇ ਅਚਾਨਕ ਇਹ ਅੱਗ ਲੱਗਣ ਦਾ ਹਾਦਸਾ ਵਾਪਰ ਗਿਆ, ਜਿਸ ਕਰਕੇ ਉਹ ਕੋਈ ਕਾਰਵਾਈ ਨਹੀਂ ਚਾਹੁੰਦੇ। ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਗਰੀਬ ਪਰਿਵਾਰ ਨੂੰ ਵਿੱਤੀ ਮਦਦ ਦੇਣ ਦੀ ਮੰਗ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News