20 ਦਿਨ ਦੇ ਬੱਚੇ ਦੇ ਪਿਓ ਦਾ ਕਰ ਦਿੱਤਾ ਕਤਲ, ਹਫ਼ਤੇ ਮਗਰੋਂ ਪਰਿਵਾਰ ਨੇ ਖੁਦ ਹੀ ਲੱਭੀ ਲਾਸ਼

Wednesday, Nov 22, 2023 - 06:16 PM (IST)

20 ਦਿਨ ਦੇ ਬੱਚੇ ਦੇ ਪਿਓ ਦਾ ਕਰ ਦਿੱਤਾ ਕਤਲ, ਹਫ਼ਤੇ ਮਗਰੋਂ ਪਰਿਵਾਰ ਨੇ ਖੁਦ ਹੀ ਲੱਭੀ ਲਾਸ਼

ਪਟਿਆਲਾ (ਕੰਵਲਜੀਤ) : ਪਟਿਆਲਾ ’ਚ ਕਤਲ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਲੋਕਾਂ ’ਚ ਸਹਿਮ ਦਾ ਮਾਹੋਲ ਵੇਖਣ ਨੂੰ ਮਿਲ ਰਿਹਾ ਹੈ। ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਨੌਜਵਾਨ ਦਾ ਨਾਮ ਅਰਵਿੰਦਰ ਸਿੰਘ ਹੈ ਜਿਸ ਦੀ ਉਮਰ 26 ਸਾਲ ਹੈ ਜਿਸ ਦਾ 20 ਦਿਨ ਦਾ ਲੜਕਾ ਹੈ। ਕੁੱਝ ਦਿਨ ਪਹਿਲਾਂ ਅਰਵਿੰਦਰ ਆਪਣੇ ਸਾਥੀ ਨਾਲ ਸਕਰੈਪ ਵਾਲੀ ਗੱਡੀ ਲੈ ਕੇ ਗਿਆ ਸੀ, ਜਿੱਥੇ ਉਸਦੇ ਸਾਥੀ ਨੇ ਅਰਵਿੰਦਰ ਨੂੰ ਗੱਡੀ ਵੇਚਣ ਲਈ ਕਿਹਾ ਪਰ ਅਰਵਿੰਦਰ ਨੇ ਗੱਡੀ ਵੇਚਣ ਨੂੰ ਇਨਕਾਰ ਕਰ ਦਿੱਤਾ। ਇਸੇ ਦੇ ਚੱਲਦਿਆਂ ਹੀ ਉਸ ਨੌਜਵਾਨ ਵੱਲੋਂ ਆਪਣੇ ਸਾਥੀਆਂ ਨੂੰ ਬੁਲਾ ਕੇ ਅਰਵਿੰਦਰ ਦਾ ਗੱਲਾ ਘੁੱਟ ਕੇ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ : ਲੁਧਿਆਣਾ ਦੀ ਅਦਾਲਤ ਨੇ ਥਾਣਾ ਸ਼ਿਮਲਾਪੁਰੀ ਦੇ ASI ਨੂੰ ਸੁਣਾਈ 5 ਸਾਲ ਦੀ ਕੈਦ, ਹੈਰਾਨ ਕਰਨ ਵਾਲਾ ਹੈ ਮਾਮਲਾ

ਕਤਲ ਤੋਂ ਬਾਅਦ ਕਾਤਲਾਂ ਨੇ ਅਰਵਿੰਦਰ ਦੀ ਲਾਸ਼ ਨੂੰ ਸੜਕ ’ਤੇ ਹੀ ਸੁੱਟ ਦਿੱਤਾ। ਇਸ ਦੌਰਾਨ ਜਦੋਂ ਪਰਿਵਾਰ ਦਾ ਅਰਵਿੰਦਰ ਨਾਲ ਸੰਪਰਕ ਨਹੀਂ ਹੋਇਆ ਤਾਂ ਉਹ ਉਸ ਦੀ ਭਾਲ ਕਰਦੇ ਰਹੇ ਅਤੇ ਲਗਭਗ 1 ਹਫਤੇ ਬਾਅਦ ਖੁਦ ਹੀ ਅਰਵਿੰਦਰ ਦੀ ਲਾਸ਼ ਸੜਕ ਕਿਨਾਰੇ ਪਈ ਬਰਾਮਦ ਕਰ ਲਈ। ਦੂਜੇ ਪਾਸੇ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਘੜੀ ਪਲ ਦੇ ਗੁੱਸੇ ਨੇ ਹੈਵਾਨ ਬਣਾ ਦਿੱਤਾ ਪਤੀ, ਮਿੰਟਾਂ ’ਚ ਪਤਨੀ ਨੂੰ ਦਿੱਤੀ ਬੇਰਹਿਮ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News