ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੱਟੜਪੰਥੀਆਂ ਨਾਲ ਨਜਿੱਠਣ ਲਈ ਸਰਕਾਰ ਕੋਲੋਂ ਮੰਗੇ ਹਥਿਆਰ
Saturday, Nov 05, 2022 - 07:19 PM (IST)
ਜਲੰਧਰ (ਨੈਸ਼ਨਲ ਡੈਸਕ) : ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਲੜਨ ਵਾਲੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਕਿਸਾਨ ਸੰਗਠਨਾਂ ਨੇ ਆਪਣੀ ਹਿਫਾਜ਼ਤ ਲਈ 150 ਤੋਂ ਵੱਧ ਹਥਿਆਰਾਂ ਦੇ ਲਾਇਸੰਸਾਂ ਲਈ ਅਪਲਾਈ ਕੀਤਾ ਹੈ। ਅੰਦੋਲਨ ’ਚ ਸਭ ਤੋਂ ਅੱਗੇ ਰਹੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਕੱਟੜਪੰਥੀਆਂ ਤੋਂ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਸਰਕਾਰ ਕੋਲੋਂ ਸੰਗਠਨਾਂ ਦੇ ਅਹੁਦੇਦਾਰਾਂ ਦੇ ਨਾਂ ’ਤੇ ਲਾਇਸੰਸ ਜਾਰੀ ਕਰਨ ਦੀ ਮੰਗ ਕੀਤੀ ਹੈ।
ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਸੰਗਠਨਾਂ ਦੇ ਨੇਤਾਵਾਂ ਨੂੰ ਪੰਜਾਬ ਪੁਲਸ ਦੀ ਸੁਰੱਖਿਆ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਇਸ ਪੇਸ਼ਕਸ਼ ਨੂੰ ਖਾਰਜ ਕਰ ਦਿੱਤਾ। ਕੋਕਰੀ ਕਲਾਂ ਨੇ ਕਿਹਾ ਕਿ ਅਸੀਂ ਸੂਬਾ ਪੁਲਸ ਦੇ ਸੁਰੱਖਿਆ ਕਵਰ ਨੂੰ ਖਾਰਜ ਕਰ ਦਿੱਤਾ ਕਿਉਂਕਿ ਸਾਡੇ ਸੰਗਠਨ ਦੇ ਮੈਂਬਰ ਸਾਡੀ ਰਾਖੀ ਲਈ ਕਾਫ਼ੀ ਹਨ।
ਇਹ ਵੀ ਪੜ੍ਹੋ : 1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ
ਹਥਿਆਰ ਰੱਖਣਾ ਮਜਬੂਰੀ, ਦਿਖਾਵਾ ਨਹੀਂ
ਬੀ. ਕੇ. ਯੂ. (ਏਕਤਾ-ਉਗਰਾਹਾਂ) ਦੇ ਜਨਰਲ ਸਕੱਤਰ ਅਤੇ ਉਗਰਾਹਾਂ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਅਸੀਂ ਸਥਾਨਕ ਖ਼ਤਰੇ ਦੀ ਧਾਰਨਾ ਦੇ ਆਧਾਰ ’ਤੇ ਹਰੇਕ ਜ਼ਿਲ੍ਹੇ ’ਚ 7 ਹਥਿਆਰਾਂ ਦੇ ਲਾਇਸੰਸਾਂ ਦੀ ਮੰਗ ਕਰ ਰਹੇ ਹਾਂ। ਸਾਡੇ ਅਹੁਦੇਦਾਰਾਂ ਦੇ ਨਾਂ ’ਤੇ ਲਾਇਸੈਂਸ ਮੰਗੇ ਜਾ ਰਹੇ ਹਨ। ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਕਿਉਂਕਿ ਬਿਨੈਕਾਰ ਕਾਨੂੰਨ ਦੀ ਪਾਲਣਾ ਕਰਨ ਵਾਲੇ ਹਨ ਅਤੇ ਉਨ੍ਹਾਂ ਦਾ ਟ੍ਰੈਕ ਰਿਕਾਰਡ ਸਾਫ਼ ਹੈ।
ਇਹ ਵੀ ਪੜ੍ਹੋ : ਮੰਤਰੀ ਕੁਲਦੀਪ ਧਾਲੀਵਾਲ ਨੇ ਐੱਨ.ਆਰ.ਆਈਜ਼ ਦੀ ਸਹੂਲਤ ਲਈ ਕੀਤਾ ਅਹਿਮ ਐਲਾਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਸਾਬਕਾ ਮੁਖੀ ਜਗਰੂਪ ਸਿੰਘ ਸੇਖੋਂ ਕਿਸਾਨਾਂ ਦੇ ਇਸ ਕਦਮ ਨੂੰ ਹਮਲਾਵਰੀ ਰੱਖਿਆ ਦੇ ਤਰੀਕੇ ਦੇ ਰੂਪ ’ਚ ਵੇਖਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ 30 ਸਾਲ ਪਹਿਲਾਂ ਇਕ ਸੰਗਠਨ ਤਿਆਰ ਕੀਤਾ ਸੀ, ਜਿਸ ਨੂੰ ਰਸਮੀ ਤੌਰ ’ਤੇ 2002 ’ਚ ਗਠਿਤ ਕੀਤਾ ਗਿਆ ਸੀ। ਮੇਰੀ ਰਾਏ ’ਚ ਉਹ ਹੁਣ ਕਿਸੇ ਦੇ ਦਬਾਅ ਹੇਠ ਝੁਕਣਾ ਨਹੀਂ ਚਾਹੁੰਦਾ। ਸੂਬੇ ’ਚ ਗੰਨ ਕਲਚਰ ’ਚ ਵਾਧੇ ’ਤੇ ਟਿੱਪਣੀ ਕਰਦਿਆਂ ਸੇਖੋਂ ਨੇ ਕਿਹਾ ਕਿ ਉਨ੍ਹਾਂ ਦੀ ਰਾਏ ’ਚ ਇਹ ਮਜਬੂਰੀ ਹੈ, ਦਿਖਾਵਾ ਨਹੀਂ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਪਲਾਸਟਿਕ ਰਹਿੰਦ-ਖੂੰਹਦ ਦਾ ਲੱਭਿਆ ਹੱਲ, ਬਠਿੰਡਾ ਨਗਰ ਨਿਗਮ ਨੇ ਕੀਤੀ ਨਿਵੇਕਲੀ ਪਹਿਲ
ਕੱਟੜਪੰਥੀਆਂ ਕੋਲ ਹਨ ਹਾਈਟੈੱਕ ਹਥਿਆਰ
ਸਭ ਤੋਂ ਵੱਧ ਵਰਕਰਾਂ ਵਾਲੇ ਬੀ. ਕੇ. ਯੂ. ਧੜੇ ਨੂੰ ਮਾਲਵਾ ਬੈਲਟ ਤੋਂ ਸਮਰਥਨ ਮਿਲਦਾ ਹੈ, ਜਿਸ ਵਿਚ ਦੱਖਣੀ ਪੰਜਾਬ ਦੇ ਜ਼ਿਲ੍ਹੇ ਸ਼ਾਮਲ ਹਨ। ਇਸ ਨੇ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਟਿਕਰੀ ’ਚ ਵਿਰੋਧ ਜ਼ਾਹਿਰ ਕੀਤਾ ਹੈ, ਜਦ ਕਿ ਹੋਰ ਸਾਰੇ ਕਿਸਾਨ ਸੰਘ ਦਿੱਲੀ ਦੀ ਉੱਤਰ-ਪੱਛਮੀ ਸਰਹੱਦ ਸਿੰਘੂ ’ਤੇ ਵਿਰੋਧ ਕਰ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪ੍ਰੀਖਿਆ ਦੇ ਪੈਟਰਨ ’ਚ ਹੋਈ ਤਬਦੀਲੀ
ਵਿਰੋਧ ਵਿਵਸਥਿਤ ਢੰਗ ਨਾਲ ਪੂਰਾ ਕੀਤਾ ਗਿਆ ਇਕ ਆਪ੍ਰੇਸ਼ਨ ਸੀ, ਜਿਸ ਵਿਚ ਮੈਂਬਰ ਆਪਣੀ ਸੁਰੱਖਿਆ ਦਾ ਪ੍ਰਬੰਧ ਕਰਦੇ ਸਨ। ਹਥਿਆਰਾਂ ਦੀ ਪਸੰਦ ਬਾਰੇ ਪੁੱਛੇ ਜਾਣ ’ਤੇ ਕੋਕਰੀ ਕਲਾਂ ਨੇ ਕਿਹਾ ਕਿ ਸੰਗਠਨ ਆਧੁਨਿਕ ਹਥਿਆਰ ਬੋਰ ਦੀ ਚੋਣ ਕਰੇਗਾ ਕਿਉਂਕਿ 12 ਬੋਰ 10 ਮੀਟਰ ਤੋਂ ਵੱਧ ਅਸਰਦਾਰ ਢੰਗ ਨਾਲ ਫਾਇਰ ਨਹੀਂ ਕਰ ਸਕਦਾ।ਖ਼ਾਸ ਤੌਰ ’ਤੇ ਕਿਸੇ ਦਾ ਨਾਂ ਲੈਣ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਕੱਟੜਪੰਥੀ ਅਨਸਰ ਹਾਈਟੈੱਕ ਹਥਿਆਰਾਂ ਨਾਲ ਸਾਡੇ ਧੜੇ ਦੇ ਨੇਤਾਵਾਂ ਨੂੰ ਖੁਲ੍ਹੇਆਮ ਧਮਕੀ ਦੇ ਰਹੇ ਹਨ। ਇਸ ਲਈ ਅਸੀਂ ਚੁੱਪ ਨਹੀਂ ਬੈਠ ਸਕਦੇ।
ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ