ਨਸ਼ਾ ਸਪਲਾਈ ਕਰਨ ਆਇਆ ਸਮੱਗਲਰ ਗ੍ਰਿਫਤਾਰ
Tuesday, Apr 17, 2018 - 06:38 AM (IST)
ਲੁਧਿਆਣਾ, (ਮਹੇਸ਼)- ਹੈਬੋਵਾਲ ਪੁਲਸ ਨੇ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਇਕ ਸਮੱਗਲਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 7.5 ਕਿਲੋ ਗਾਂਜਾ ਬਰਾਮਦ ਕੀਤਾ ਹੈ। ਫੜੇ ਗਏ ਦੋਸ਼ੀ ਦੀ ਪਛਾਣ ਬਿਹਾਰ ਦੇ ਸਮਸਤੀਪੁਰ ਦੇ ਸੰਜੇ ਕੁਮਾਰ ਦੇ ਤੌਰ 'ਤੇ ਹੋਈ ਹੈ।
ਥਾਣਾ ਮੁਖੀ ਸਬ-ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਹੰਬੜਾ ਰੋਡ ਚੁੰਗੀ ਨੇੜਿਓਂ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ, ਜਦੋਂ ਉਹ ਗਾਂਜੇ ਦੀ ਸਪਲਾਈ ਦੇਣ ਲਈ ਆਇਆ ਅਤੇ ਪੁਲਸ ਨੂੰ ਦੇਖ ਕੇ ਘਬਰਾ ਕੇ ਪਿੱਛੇ ਭੱਜਣ ਲੱਗਾ, ਜਿਸ ਤੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ ਮਿਲੇ ਪਲਾਸਟਿਕ ਦੇ ਬੈਗ ਤੋਂ ਗਾਂਜਾ ਬਰਾਮਦ ਹੋਇਆ। ਪੁੱਛਗਿੱਛ 'ਚ ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਗੋਰਖਧੰਦੇ ਵਿਚ ਸਰਗਰਮ ਹੈ ਅਤੇ ਢੰਡਾਰੀ ਇਲਾਕੇ 'ਚ ਜਸਵੀਰ ਸਿੰਘ ਦੇ ਵਿਹੜੇ ਵਿਚ ਰਹਿੰਦਾ ਹੈ।
