ਹੜ੍ਹ ਕਾਰਨ ਟੁੱਟਿਆ ਜਲੰਧਰ ਦੇ ਪਿੰਡ ਵਾਸੀਆਂ ਦਾ ਧੀਆਂ ਨੂੰ ਵਿਆਹੁਣ ਦਾ ਸੁਫ਼ਨਾ
Friday, Jul 28, 2023 - 06:06 PM (IST)
ਜਲੰਧਰ- ਮੁੰਡੀ ਚੋਲੀਆ ਦੇ ਸ਼ਿੰਗਾਰਾ ਸਿੰਘ (50) ਆਪਣੀਆਂ ਧੀਆਂ ਦੇ ਵਿਆਹ ਕਰਵਾਉਣ ਲਈ ਪੈਸੇ ਬਚਾ ਰਿਹਾ ਸੀ। ਹੜ੍ਹ ਵਿਚ ਉਨ੍ਹਾਂ ਦੀਆਂ ਸਾਰੀਆਂ ਫ਼ਸਲਾਂ ਤਬਾਹ ਹੋ ਗਈਆਂ। ਸ਼ਿੰਗਾਰਾ ਨੇ ਭਾਵੁਕ ਹੋ ਕੇ ਕਿਹਾ ਬਾਕੀਆਂ ਲਈ ਸਿਰਫ਼ ਪਾਣੀ ਆਇਆ ਤੇ ਪਾਣੀ ਗਿਆ, ਪਰ ਸਾਡੇ ਲਈ ਪਾਣੀ ਸਭ ਕੁਛ ਲੈ ਗਿਆ। ਉਸ ਨੇ ਕਿਹਾ ਕਿ ਪਿੰਡ ਲੋਹੀਆਂ ਦੇ ਕੁਝ ਲੋਕ ਜੋ ਆਪਣੀਆਂ ਧੀਆਂ ਦਾ ਵਿਆਹ ਕਰਨਾ ਚਾਹੁੰਦੇ ਸਨ, ਉਹ ਹੁਣ ਸ਼ਰਮ ਮਹਿਸੂਸ ਕਰ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਵਿਆਹ 'ਚ ਦੇਣ ਲਈ ਕੁਝ ਨਹੀਂ ਹੋਵੇਗਾ।
ਇਹ ਵੀ ਪੜ੍ਹੋ- ਸਾਵਧਾਨ ! ਬੈਕਟੀਰੀਆ ਦੇ ਰਿਹੈ ਇਨਫੈਕਸ਼ਨ, ਬੱਚਿਆਂ ਤੇ ਬਜ਼ੁਰਗਾਂ ਨੂੰ ਵਾਇਰਸ ਵੱਧ ਲੈ ਰਿਹੈ ਆਪਣੀ ਜਕੜ ’ਚ
ਸ਼ਿੰਗਾਰਾ ਨੇ 2019 ਦੇ ਹੜ੍ਹਾਂ ਵਿਚ ਆਪਣਾ ਘਰ ਗੁਆ ਦਿੱਤਾ ਸੀ, ਜਿਸ ਨੂੰ ਉਸ ਨੇ ਕਰਜ਼ਾ ਲੈ ਕੇ ਦੁਬਾਰਾ ਬਣਾਇਆ ਸੀ, ਪਰ ਇਸ ਵਾਰ ਵੀ ਇਸ ਵਿਚ ਤਰੇੜਾਂ ਪੈ ਗਈਆਂ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਕਿਸੇ ਹੋਰ ਦੇ ਘਰ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੀਆਂ ਧੀਆਂ ਵਿਆਹ ਦੀ ਉਮਰ ਦੀਆਂ ਹਨ ਅਤੇ ਹੁਣ ਮੈਂ ਉਨ੍ਹਾਂ ਦੇ ਵਿਆਹ ਬਾਰੇ ਸੋਚ ਵੀ ਨਹੀਂ ਸਕਦਾ। ਮੈਂ ਆਪਣੀ ਧੀ ਨੂੰ ਕੀ ਦੇਵਾਂਗਾ?
ਇਹ ਵੀ ਪੜ੍ਹੋ- ਮੋਗਾ ਕਤਲ ਕਾਂਡ 'ਚ ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੋਪੀ ਡੱਲੇਵਾਲੀਆ ਗੈਂਗ ਦੇ 3 ਗੈਂਗਸਟਰ ਗ੍ਰਿਫ਼ਤਾਰ
ਇਸੇ ਪਿੰਡ ਦੇ ਕਿਸਾਨ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਕੁੜੀ ਦੇ ਵਿਆਹ ਲਈ ਇੱਕ ਪਰਿਵਾਰ ਨੂੰ ਮਿਲਿਆ ਸੀ। ਅਸੀਂ ਹੌਲੀ-ਹੌਲੀ ਅੱਗੇ ਵਧ ਰਹੇ ਸੀ ਕਿਉਂਕਿ ਮੈਂ ਆਪਣੀ ਫ਼ਸਲ ਦੇ ਪੱਕਣ ਦੀ ਉਡੀਕ ਕਰ ਰਿਹਾ ਸੀ ਤਾਂ ਜੋ ਮੈਂ ਇਸਨੂੰ ਵੇਚ ਸਕਾਂ ਅਤੇ ਵਿਆਹ ਲਈ ਚੀਜ਼ਾਂ ਖ਼ਰੀਦਣ ਲਈ ਚੰਗਾ ਰਿਟਰਨ ਪ੍ਰਾਪਤ ਕਰ ਸਕਾਂ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਸਾਡੀਆਂ ਧੀਆਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ। ਮੈਂ ਦੋ ਏਕੜ 'ਚ ਝੋਨਾ ਬੀਜਿਆ ਸੀ ਅਤੇ ਜਦੋਂ ਹੜ੍ਹ ਆਇਆ ਤਾਂ ਮੈਂ ਤਬਾਹ ਹੋ ਗਿਆ। ਪਤਾ ਨਹੀਂ ਕਿਉਂ ਕੁਦਰਤ ਸਾਡੇ ਤੇ ਸਾਡੇ ਬੱਚਿਆਂ 'ਤੇ ਤਬਾਹੀ ਮਚਾ ਰਹੀ ਹੈ।
ਇਹ ਵੀ ਪੜ੍ਹੋ- ਡਰੋਨ ਖ਼ਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8