ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ 3 ਬਾਰ ਮੈਂਬਰਾਂ ਨੂੰ ਸਸਪੈਂਡ ਕਰ ਕੇ 9 ਜੁਲਾਈ ਤੱਕ ‘ਕਾਰਨ ਦੱਸੋ’ ਨੋਟਿਸ ਕੀਤਾ ਜਾਰੀ

Wednesday, Jul 07, 2021 - 03:13 AM (IST)

ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ 3 ਬਾਰ ਮੈਂਬਰਾਂ ਨੂੰ ਸਸਪੈਂਡ ਕਰ ਕੇ 9 ਜੁਲਾਈ ਤੱਕ ‘ਕਾਰਨ ਦੱਸੋ’ ਨੋਟਿਸ ਕੀਤਾ ਜਾਰੀ

ਜਲੰਧਰ(ਜਤਿੰਦਰ, ਭਾਰਦਵਾਜ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਵੱਲੋਂ ਬੀਤੇ ਦਿਨ ਵਕੀਲਾਂ ਦੇ ਪੁਰਾਣੇ ਝਗੜੇ ਦੀ ਰੰਜਿਸ਼ ਨੂੰ ਲੈ ਕੇ ਹੋਏ ਝਗੜੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ 3 ਮੈਂਬਰਾਂ ਮੁਹੰਮਦ ਨਜ਼ਾਕਤ ਐਡਵੋਕੇਟ, ਰਣਜੀਤ ਅਧਿਕਾਰੀ ਐਡਵੋਕੇਟ, ਅਸ਼ੋਕ ਖੰਨਾ ਐਡਵੋਕੇਟ ਨੂੰ ਬਾਰ ਮੈਂਬਰਤਾ ਤੋਂ ਸਸਪੈਂਡ ਕਰ ਉਨ੍ਹਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰ ਕੇ 9 ਜੁਲਾਈ ਤੱਕ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਨੂੰ ਇਸ ਮਾਮਲੇ ਸਬੰਧੀ ਜਵਾਬ ਦੇਣ ਨੂੰ ਕਿਹਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀ. ਐੱਸ. ਲਿੱਦੜ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।

PunjabKesari

ਇਹ ਵੀ ਪੜ੍ਹੋ- ਸੋਨੀਆ ਗਾਂਧੀ ਨਾਲ ਬੈਠਕ ਤੋਂ ਬਾਅਦ ਬੋਲੇ ਕੈਪਟਨ, ਕਿਹਾ-ਹਾਈਕਮਾਨ ਦਾ ਹਰ ਫ਼ੈਸਲਾ ਮਨਜ਼ੂਰ

ਉਨ੍ਹਾਂ ਕਿਹਾ ਕਿ ਅੱਜ ਜ਼ਿਲਾ ਬਾਰ ਐਸੋਸੀਏਸ਼ਨ ਵੱਲੋਂ ਕੱਲ ਹੋਏ ਵਕੀਲਾਂ ’ਚ ਆਪਸੀ ਝਗੜੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ’ਚ ਸਾਰੇ ਕਾਰਜਕਾਰਨੀ ਨੇ ਸਰਬਸੰਮਤੀ ਨਾਲ ਜ਼ਿਲ੍ਹਾ ਬਾਰ ਦੇ ਉਕਤ ਤਿੰਨਾਂ ਮੈਂਬਰਾਂ ਨੂੰ ਸਸਪੈਂਡ ਕਰਨ ਅਤੇ ਉਨ੍ਹਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੱਲ ਦੇ ਹੋਏ ਵਿਵਾਦ ਦੇ ਕਾਰਨ ਵਕੀਲਾਂ ਦੀ ਸਾਖ ਪ੍ਰਭਾਵਿਤ ਹੋਈ ਹੈ। ਜਿਸ ਦਾ ਨੋਟਿਸ ਪੰਜਾਬ ਹਰਿਆਣਾ ਬਾਰ ਕੌਂਸਲ ਨੇ ਲੈਂਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਤੋਂ ਇਸ ਮਾਮਲੇ ਦੀ ਵਿਸਤਾਰ ਪੂਰਵਕ ਜਾਣਕਾਰੀ ਮੰਗੀ ਗਈ ਹੈ।

ਇਹ ਵੀ ਪੜ੍ਹੋ-  8ਵੀਂ ਤੇ 10ਵੀਂ ਦੀ ਪ੍ਰੀਖਿਆ ਦੇਣ ਦੇ ਇਛੁੱਕ ਵਿਦਿਆਰਥੀ 21 ਜੁਲਾਈ ਤੱਕ ਸੈਲਫ ਡੈਕਲੇਰੇਸ਼ਨ ਕਰ ਸਕਣਗੇ ਅਪਲੋਡ

ਦੂਜੇ ਪਾਸੇ ਬਾਰ ਦੇ ਸੀਨੀਅਰ ਮੈਂਬਰਾਂ ਵਕੀਲਾਂ ਵੱਲੋਂ ਜ਼ਿਲਾ ਬਾਰ ਪ੍ਰਧਾਨ ਨੂੰ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰ ਉਕਤ ਤਿੰਨਾਂ ਨੂੰ ਸਸਪੈਂਡ ਨਾ ਕਰਨ ਦਾ ਨਿਵੇਦਨ ਕੀਤਾ ਗਿਆ ਹੈ ਅਤੇ ਕਿਹਾ ਕਿ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਜਾਵੇ ਬਾਰ ਪ੍ਰਧਾਨ ਜੀ. ਐੱਸ. ਲਿੱਦੜ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਪਰਮੋਦ ਕਸ਼ਯਪ ਅਤੇ ਪਰਮਜੀਤ ਕਸ਼ਯਪ ਦੋਵਾਂ ਨੂੰ ਪਹਿਲਾਂ ਹੀ ਤਿੰਨ ਸਾਲ ਲਈ ਸਸਪੈਂਡ ਕੀਤਾ ਗਿਆ ਹੋਇਆ ਹੈ ਅਤੇ ਵਰਤਮਾਨ ਵਿਚ ਉਹ ਬਾਰ ਦੇ ਮੈਂਬਰ ਨਹੀਂ ਹਨ।

ਅੰਤ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀ. ਐੱਸ. ਲਿੱਦੜ, ਸੈਕਟਰੀ ਸੰਦੀਪ ਸਿੰਘ ਸੰਘਾ ਅਤੇ ਬਾਰ ਦੇ ਅਹੁਦੇਦਾਰਾਂ ਸਮੇਤ ਵਕੀਲਾਂ ਨੇ ਕੱਲ੍ਹ ਹੋਏ ਇਸ ਮਾਮਲੇ ਦੀ ਨਿੰਦਿਆ ਵੀ ਕੀਤੀ ।


author

Bharat Thapa

Content Editor

Related News