ਹੋਸਟਲ ਫੀਸ ਵੱਧ ਲੈਣ ਦੇ ਵਿਰੋਧ ’ਚ ਵੀ. ਸੀ. ਦਫ਼ਤਰ ਸਾਹਮਣੇ ਦਿੱਤਾ ਧਰਨਾ

Saturday, Jul 28, 2018 - 05:42 AM (IST)

ਹੋਸਟਲ ਫੀਸ ਵੱਧ ਲੈਣ ਦੇ ਵਿਰੋਧ ’ਚ ਵੀ. ਸੀ. ਦਫ਼ਤਰ ਸਾਹਮਣੇ ਦਿੱਤਾ ਧਰਨਾ

ਚੰਡੀਗਡ਼੍ਹ, (ਸਾਜਨ)- ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਵਰਕਰਾਂ ਨੇ ਵਿਦਿਅਾਰਥਣਾਂ ਤੋਂ ਜ਼ਿਆਦਾ ਹੋਸਟਲ ਫੀਸ ਲੈਣ ’ਤੇ ਸ਼ੁੱਕਰਵਾਰ ਨੂੰ ਵੀ. ਸੀ. ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ। ਉਨ੍ਹਾਂ  ਕਿਹਾ ਕਿ ਹੋਸਟਲ ਨੰਬਰ-10 ’ਚ ਲਡ਼ਕੀਆਂ ਤੋਂ ਵੱਧ ਹੋਸਟਲ ਫੀਸ ਲਈ ਜਾ ਰਹੀ ਹੈ। 
ਏ. ਬੀ. ਵੀ. ਪੀ. ਦੇ ਹਰਮਨਜੋਤ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਸੀ ਕਿ ਦੂਜੇ ਹੋਸਟਲਾਂ ਦੀ ਤਰ੍ਹਾਂ ਗਰਲਜ਼ ਹੋਸਟਲ ਨੰਬਰ-10 ਦੀ ਫੀਸ ਵੀ ਘੱਟ ਅਤੇ ਰੈਗੂਲਰਾਈਜ਼ਡ ਕੀਤੀ ਜਾਵੇ। ਮੌਜੂਦਾ ਸਮੇਂ ’ਚ ਇਸ ਹੋਸਟਲ ਦੀ ਫੀਸ 3500 ਰੁਪਏ ਪ੍ਰਤੀ ਮਹੀਨਾ ਹੈ,  ਜਦੋਂਕਿ ਹੋਰ ਹੋਸਟਲਾਂ ਦੀ 6 ਮਹੀਨੇ ਦੀ ਫੀਸ 6 ਹਜ਼ਾਰ ਰੁਪਏ ਹੈ। ਧਰਨਾ ਦੇ ਰਹੇ ਵਿਦਿਆਰਥੀਆਂ ਨੂੰ ਡੀ. ਐੱਸ. ਡਬਲਯ .  ਵੂਮੈਨ ਨੀਨਾ ਕਪਲਾਸ਼ ਨੇ ਭਰੋਸਾ ਦਿੱਤਾ ਕਿ ਉਹ ਅਗਲੀ ਸੀਨੇਟ ਮੀਟਿੰਗ ’ਚ ਇਹ ਮੁੱਦਾ ਰੱਖਣਗੇ। ਏ. ਬੀ. ਵੀ. ਪੀ.   ਦੇ ਕੈਂਪਸ ਸੈਕਟਰੀ ਅਕਾਸ਼ ਵਿਸ਼ਵਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਭੁੱਖ ਹਡ਼ਤਾਲ ’ਤੇ ਬੈਠ ਜਾਣਗੇ। 
 


Related News