ਵਿਪਾਸਨਾ ਨੂੰ ਚੇਅਰਪਰਸਨ ਦੇ ਅਹੁਦੇ ਤੋਂ ਹਟਾ ਸਕਦੀ ਹੈ ਡੇਰਾ ਕਮੇਟੀ
Wednesday, Nov 01, 2017 - 08:18 AM (IST)

ਸਿਰਸਾ — ਰਾਮ ਰਹੀਮ ਦੇ ਜੇਲ ਜਾਣ 'ਤੋਂ 61 ਦਿਨਾਂ ਬਾਅਦ ਉਸਦਾ ਪਰਿਵਾਰ ਡੇਰੇ 'ਚ ਵਾਪਸ ਆਉਣ ਕਾਰਨ ਹਲਚਲ ਵਧ ਗਈ ਹੈ। ਇਸ ਦੇ ਨਾਲ ਹੀ ਰਾਮ ਰਹੀਮ ਦੇ ਗੁਰੂ ਸ਼ਾਹ ਸਤਨਾਮ ਦੇ ਜਨਮ ਦਿਵਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਅੱਜ ਡੇਰਾ ਮੈਨੇਜਮੈਂਟ ਮੀਟਿੰਗ ਕਰਨ ਜਾ ਰਹੀ ਹੈ। ਇਸ ਮੀਟਿੰਗ 'ਚ ਜਿੱਥੇ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ, ਉਥੇ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਪਾਸਨਾ ਨੂੰ ਵੀ ਚੇਅਰਪਰਸਨ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਵਿਪਾਸਨਾ ਦਮੇ ਦੇ ਰੋਗ ਤੋਂ ਪੀੜਤ ਹੈ ਅਤੇ ਇਲਾਜ ਲਈ ਕਰਨਾਲ ਜਾਵੇਗੀ, ਕਿਉਂਕਿ ਉਸੇ ਹੀ ਜ਼ਿਲੇ 'ਚ ਉਸਦਾ ਜੱਦੀ ਪਿੰਡ 'ਚ ਮਕਾਨ ਵੀ ਹੈ। ਇਸ ਤੋਂ ਸਾਫ ਹੈ ਕਿ ਡੇਰਾ ਪ੍ਰਬੰਧ ਦੀ ਜ਼ਿੰਮੇਵਾਰੀ ਰਾਮ ਰਹੀਮ ਦੇ ਪੁੱਤਰ ਜਸਮੀਤ ਇੰਸਾ ਨੂੰ ਦਿੱਤੀ ਜਾ ਸਕਦੀ ਹੈ।
ਧਿਆਨ ਦੇਣ ਯੋਗ ਹੈ ਕਿ 25 ਨਵੰਬਰ ਨੂੰ ਰਾਮ ਰਹੀਮ ਦੇ ਗੁਰੂ ਦੂਸਰੀ ਪਾਤਸ਼ਾਹੀ ਸ਼ਾਹ ਸਤਨਾਮ ਮਹਾਰਾਜ ਦਾ ਜਨਮ ਦਿਵਸ ਹੈ। ਸੂਤਰਾਂ ਅਨੁਸਾਰ ਜਨਮ ਦਿਹਾੜਾ ਮਨਾਉਣ ਦੀ ਇਜਾਜ਼ਤ ਲਈ ਡੇਰਾ ਮੈਨੇਡਮੈਂਟ ਨੇ ਸਾਥਨਕ ਪ੍ਰਸ਼ਾਸਨ ਨੂੰ ਅਰਜ਼ੀ ਦਿੱਤੀ ਹੋਈ ਹੈ ਪਰ ਅਜੇ ਤੱਕ ਇਜਾਜ਼ਤ ਨਹੀਂ ਮਿਲੀ ਹੈ। ਸਥਾਨਕ ਪ੍ਰਸ਼ਾਸਨ ਨੇ ਆਗਿਆ ਨਾ ਦਿੱਤੀ ਤਾਂ ਡੇਰਾ ਪ੍ਰਬੰਧਕ ਅੱਜ ਦੀ ਬੈਠਕ ਵਿਚ ਅਦਾਲਤ 'ਚ ਅਰਜ਼ੀ ਲਗਾਉਣ ਦਾ ਫੈਸਲਾ ਲੈ ਸਕਦਾ ਹੈ।
ਪਿਛਲੇ ਹਫਤੇ ਰਾਮ ਰਹੀਮ ਦਾ ਪਰਿਵਾਰ ਡੇਰੇ 'ਚ ਵਾਪਸ ਆ ਗਿਆ ਹੈ। 25 ਅਗਸਤ ਨੂੰ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਸ ਵਲੋਂ ਚਲਾਏ ਗਏ ਸਰਚ ਅਭਿਆਨ ਦੇ ਦੌਰਾਨ ਪੂਰਾ ਪਰਿਵਾਰ ਰਾਜਸਥਾਨ 'ਚ ਸਥਿਤ ਜੱਦੀ ਪਿੰਡ ਸ਼੍ਰੀਗੁਰੂਸਰ ਮੋੜਿਆ ਚਲਾ ਗਿਆ ਸੀ। ਹੁਣ ਰਾਮ ਰਹੀਮ ਦਾ ਬੇਟਾ ਡੇਰੇ ਦਾ ਕੰਮਕਾਜ ਵੇਖ ਰਿਹਾ ਹੈ, ਜਿਸ 'ਚ ਉਸਦਾ ਸਹੁਰਾ ਹਰਮਿੰਦਰ ਸਿੰਘ ਜੱਸੀ ਬਠਿੰਡਾ ਵਾਲੇ ਵੀ ਸਹਿਯੋਗ ਕਰ ਰਹੇ ਹਨ। ਮੀਟਿੰਗ 'ਚ ਰਾਮ ਰਹੀਮ ਦੀ ਮਾਂ ਨਸੀਬ ਕੌਰ(80) ਵੀ ਰਹੇਗੀ, ਪਰ ਫੈਸਲਾ ਲੈਣ ਦਾ ਹੱਕ ਜਸਮੀਤ ਅਤੇ ਉਸਦੇ ਸਹੁਰੇ ਨੇ ਆਪਣੇ ਕੋਲ ਹੀ ਰੱਖਿਆ ਹੈ।