ਅਬੋਹਰ ਵਿਖੇ ਗਰਭਵਤੀ ਔਰਤ ਦੀ ਬੱਸ 'ਚ ਹੋਈ ਡਿਲਿਵਰੀ, ਪਰਮਾਤਮਾ ਦੀ ਕਿਰਪਾ ਨਾਲ ਜੱਚਾ-ਬੱਚਾ ਦੋਵੇਂ ਤੰਦਰੁਸਤ

Thursday, Nov 02, 2023 - 01:02 PM (IST)

ਅਬੋਹਰ ਵਿਖੇ ਗਰਭਵਤੀ ਔਰਤ ਦੀ ਬੱਸ 'ਚ ਹੋਈ ਡਿਲਿਵਰੀ, ਪਰਮਾਤਮਾ ਦੀ ਕਿਰਪਾ ਨਾਲ ਜੱਚਾ-ਬੱਚਾ ਦੋਵੇਂ ਤੰਦਰੁਸਤ

ਅਬੋਹਰ (ਸੁਨੀਲ)- ਅਬੋਹਰ ’ਚ ਨਰਮਾ ਚੁੱਗਾਈ ਕਰ ਕੇ ਘਰ ਪਰਤ ਰਹੀ ਇਕ ਗਰਭਵਤੀ ਔਰਤ ਦੀ ਬੁੱਧਵਾਰ ਨੂੰ ਬੱਸ ਵਿਚ ਹੀ ਡਿਲਿਵਰੀ ਹੋ ਗਈ। ਔਰਤ ਦੇ ਪਤੀ ਅਤੇ ਨਾਨੀ ਸੱਸ ਨੇ ਉਸਨੂੰ ਸੰਭਾਲਦੇ ਹੋਏ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਜੱਚਾ-ਬੱਚਾ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਇਕ ਵਾਰ ਫਿਰ ਸਿਵਲ ਹਸਪਤਾਲ ਦੇ ਸਟਾਫ਼ ਦੀ ਲਾਪ੍ਰਵਾਹੀ ਦੇਖਣ ਨੂੰ ਮਿਲੀ। ਖੂਨ ਨਾਲ ਲੱਥਪੱਥ ਐਂਬੂਲੈਂਸ ’ਚ ਮਾਂ ਅਤੇ ਬੱਚੇ ਦੇ ਪਏ ਹੋਣ ਦੇ ਬਾਵਜੂਦ ਜਣੇਪਾ ਵਾਰਡ ਦਾ ਸਟਾਫ਼ ਉਨ੍ਹਾਂ ਨੂੰ ਅੰਦਰ ਲਿਜਾਣ ਲਈ ਨਹੀਂ ਉੱਠਿਆ। ਜਿਸ ਤੋਂ ਬਾਅਦ ਸੰਸਥਾ ਦੇ ਮੈਂਬਰ ਖੁਦ ਹੀ ਸਟ੍ਰੈਚਰ ’ਤੇ ਜੱਚਾ-ਬੱਚਾ ਨੂੰ ਜਣੇਪੇ ਵਾਰਡ ’ਚ ਪਹੁੰਚਾਇਆ ਗਿਆ। ਜਿਥੇ ਦੋਵੇਂ ਤੰਦਰੁਸਤ ਹਨ।

ਇਹ ਵੀ ਪੜ੍ਹੋ-  ਲੰਡਨ ’ਚ 19 ਸਾਲਾ ਪੰਜਾਬੀ ਕੁੜੀ ਦਾ ਕਤਲ, ਚਾਕੂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖੁੱਬਣ ਦਾ ਰਹਿਣ ਵਾਲਾ ਗੁਰਦਿੱਤ ਸਿੰਘ ਆਪਣੀ ਪਤਨੀ ਅਮਰਜੀਤ ਕੌਰ, ਉਸਦੀ ਨਾਨੀ ਕੰਮੋ ਬਾਈ ਅਤੇ 4 ਸਾਲ ਦੇ ਬੱਚੇ ਨਾਲ ਨਰਮਾ ਚੁਗਣ ਲਈ ਪਦਮਪੁਰ ਗਿਆ ਸੀ। ਅਮਰਜੀਤ ਨੂੰ ਨੌਵਾਂ ਮਹੀਨਾ ਹੋਣ ਦੇ ਚਲਦੇ ਜਦ ਉਹ ਉਥੋਂ ਅਬੋਹਰ ਦੇ ਲਈ ਆਉਣ ਲੱਗੇ ਤਾਂ ਉਨ੍ਹਾਂ ਨੇ ਉਥੇ ਹੀ ਅਮਰਜੀਤ ਦਾ ਚੈੱਕਅਪ ਕਰਵਾਇਆ ਤਾਂ ਡਾਕਟਰਾਂ ਨੇ ਕਿਹਾ ਕਿ 15 ਦਿਨਾਂ ਤੱਕ ਡਿਲਿਵਰੀ ਹੋਵੇਗੀ। ਜਿਸ ਤੋਂ ਬਾਅਦ ਉਹ ਬੱਸ ’ਚ ਸਵਾਰ ਹੋ ਗਏ ਪਰ ਪਦਮਪੁਰ ਤੋਂ ਅਬੋਹਰ ਆਉਂਦੇ-ਆਉਂਦੇ ਸੜਕ ਦੀ ਮਾੜੀ ਹਾਲਤ ਕਾਰਨ ਔਰਤ ਨੂੰ ਬੱਸ ਵਿਚ ਹੀ ਦਰਦ ਹੋਣ ਲੱਗਾ ਅਤੇ ਉਸਦੇ ਨਾ ਚਾਹੁੰਦੇ ਹੋਏ ਵੀ ਜਦ ਬੱਸ ਅਬੋਹਰ ਤੋਂ ਕਰੀਬ 4-5 ਕਿਲੋਮੀਟਰ ਦੂਰੀ ’ਤੇ ਸੀ ਤਾਂ ਬੱਸ ’ਚ ਹੀ ਉਸਦੀ ਡਿਲਿਵਰੀ ਹੋ ਗਈ ਅਤੇ ਇਕ ਬੱਚੇ ਨੇ ਜਨਮ ਲਿਆ। ਇਸ ਦੌਰਾਨ ਉਸਦੀ ਨਾਨੀ ਸੱਸ ਅਤੇ ਮਹਿਲਾ ਨੇ ਹਿੰਮਤ ਦਿਖਾਉਂਦੇ ਹੋਏ ਕਿਸੇ ਨਾ ਕਿਸੇ ਤਰ੍ਹਾਂ ਬੱਚੇ ਅਤੇ ਉਸਦੇ ਨਾੜੂ ਨੂੰ ਬਚਾਏ ਰੱਖਿਆ ਅਤੇ ਬੱਸ ਵਾਲੇ ਨੇ ਵੀ ਬੱਸ ਨੂੰ ਤੇਜ਼ੀ ਨਾਲ ਭਜਾਉਂਦੇ ਹੋਏ ਮਲੋਟ ਚੌਕ ’ਤੇ ਉਤਾਰ ਦਿੱਤਾ, ਕਿਉਂਕਿ ਤਿਉਹਾਰੀ ਸੀਜ਼ਨ ਦੇ ਚਲਦੇ ਬੱਸ ਨੂੰ ਹਸਪਤਾਲ ਤੱਕ ਲੈ ਜਾਣਾ ਮੁਸ਼ਕਿਲ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਜਾ ਰਹੀ ਕੁੜੀ ਨੂੰ ਅਗਵਾ ਕਰ ਕੀਤਾ ਜਬਰ-ਜ਼ਿਨਾਹ, ਬਣਾਈ ਅਸ਼ਲੀਲ ਵੀਡੀਓ

ਔਰਤ ਦੇ ਪਤੀ ਨੇ ਕਿਸੇ ਤਰ੍ਹਾਂ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਨੂੰ ਸੂਚਿਤ ਕੀਤਾ। ਔਰਤ ਦੇ ਸੜਕ ’ਤੇ ਹੋਣ ਦੀ ਸੂਚਨਾ ਪਾ ਕੇ ਮੈਂਬਰ ਮੋਨੂੰ ਗਰੋਵਰ ਜਲਦ ਸੰਮਤੀ ਪ੍ਰਧਾਨ ਰਾਜੂ ਚਰਾਇਆ ਦੇ ਹੁਕਮਾਂ ’ਤੇ ਮੌਕੇ ’ਤੇ ਪਹੁੰਚਿਆ ਅਤੇ ਉਸਨੂੰ ਹਸਪਤਾਲ ਲਿਆਂਦਾ ਗਿਆ ਪਰ ਇਥੇ ਵੀ ਹਸਪਤਾਲ ਦੇ ਜਣੇਪੇ ਵਾਰਡ ’ਚ 2 ਨਰਸਿੰਗ ਅਤੇ ਇਕ ਹੋਰ ਸਟਾਫ ਮੌਜੂਦ ਸੀ, ਜਿਨ੍ਹਾਂ ਸੂਚਨਾ ਮਿਲਣ ’ਤੇ ਵੀ ਬਾਹਰ ਆ ਕੇ ਮਹਿਲਾ ਨੂੰ ਨਹੀਂ ਸੰਭਾਲਿਆ। ਜਿਸ ’ਤੇ ਮਹਿਲਾ ਦੀ ਨਾਨੀ ਸੱਸ ਅਤੇ ਐਂਬੂਲੈਂਸ ਵਾਲੇ ਦੀ ਮਦਦ ਨਾਲ ਉਸਨੂੰ ਨੰਗੀ ਹਾਲਤ ’ਚ ਹੀ ਹੇਠਾਂ ਉਤਾਰਿਆ ਗਿਆ ਅਤੇ ਸਟਰੇਕਚਰ ’ਤੇ ਅੰਦਰ ਲੈ ਕੇ ਗਏ। ਜਿਥੇ ਔਰਤ ਦਾ ਇਲਾਜ ਕੀਤਾ ਗਿਆ, ਜਿਥੇ ਔਰਤ ਅਤੇ ਬੱਚਾ ਦੋਵੇਂ ਤੰਦਰੁਸਤ ਹਨ।

ਇਹ ਵੀ ਪੜ੍ਹੋ-  ਲਖਬੀਰ ਲੰਡਾ ਨੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੋਂ ਮੰਗੀ ਫ਼ਿਰੌਤੀ, ਕਿਹਾ-20 ਲੱਖ ਦੇ ਨਹੀਂ ਤਾਂ ਮਾਰਿਆ ਜਾਵੇਂਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News