ਪਟਵਾਰ ਯੂਨੀਅਨ ਵੱਲੋਂ ਵਾਧੂ ਸਰਕਲਾਂ ਦਾ ਚਾਰਜ ਬੰਦ ਕਰਨ ਦਾ ਫੈਸਲਾ

11/26/2017 3:59:22 AM

ਬਾਬਾ ਬਕਾਲਾ ਸਾਹਿਬ,   (ਰਾਕੇਸ਼/ਅਠੌਲਾ)-  ਦਿ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਹੰਗਾਮੀ ਮੀਟਿੰਗ ਤਹਿਸੀਲ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਮਾਲ ਪਟਵਾਰੀ ਤੇ ਕਾਨੂੰਗੋ ਸ਼ਾਮਲ ਹੋਏ। 
 ਮੀਟਿੰਗ ਦੌਰਾਨ ਰੈਵੀਨਿਊ ਪਟਵਾਰ ਯੁਨੀਅਨ ਜ਼ਿਲਾ ਲੁਧਿਆਣਾ ਵੱਲੋਂ ਜੋ ਸੰਘਰਸ਼ ਸਿਮਰਨਜੀਤ ਸਿੰਘ ਬੈਂਸ ਵਿਧਾਇਕ ਤੇ ਉਸਦੇ ਸਾਥੀਆਂ ਖਿਲਾਫ ਉਲੀਕਿਆ ਗਿਆ ਹੈ, ਦੀ ਪੁਰਜ਼ੋਰ ਹਮਾਇਤ ਕੀਤੀ ਗਈ ਅਤੇ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਵਿਧਾਇਕ ਬੈਂਸ ਅਤੇ ਉਸਦੇ ਨਾਲ ਆਏ ਸਾਥੀਆਂ ਜਿਨ੍ਹਾਂ ਨੇ ਪਟਵਾਰੀ ਦੇ ਦਫਤਰ ਵਿਚ ਆ ਕੇ ਹੁੱਲੜਬਾਜ਼ੀ ਕੀਤੀ ਅਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਈ ਹੈ, ਖਿਲਾਫ ਬਣਦੀਆਂ ਧਰਾਵਾਂ ਤਹਿਤ ਤੰਰੁਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਮਤਾ ਨੰਬਰ 270, ਮਿਤੀ 14 ਅਕਤੂਬਰ, 2017 ਤਹਿਤ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਟਵਾਰੀ ਜਿਨ੍ਹਾਂ ਕੋਲ ਵਾਧੂ ਸਰਕਲਾਂ ਦਾ ਚਾਰਜ ਹੈ, ਉਨ੍ਹਾਂ ਸਰਕਲਾਂ ਦਾ ਕੰਮ 27 ਨਵੰਬਰ ਤੋਂ ਬੰਦ ਕਰ ਦਿੱਤਾ ਜਾਵੇਗਾ ਅਤੇ ਮਾਲ ਰਿਕਾਰਡ ਸਬੰਧਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗ।
ਅੱਜ ਦੀ ਮੀਟਿੰਗ ਨੂੰ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ, ਪ੍ਰਧਾਨ ਰਛਪਾਲ ਸਿੰਘ ਸੀਨੀਅਰ ਜ਼ਿਲਾ ਮੀਤ ਪ੍ਰਧਾਨ, ਸੁਖਵੰਤ ਸਿੰਘ ਬੱਲ, ਰਣਜੀਤ ਸਿੰਘ ਦੁਧਾਲਾ (ਦੋਵੇਂ ਸੀਨੀਅਰ ਮੀਤ ਪ੍ਰਧਾਨ) ਤੋਂ ਇਲਾਵਾ ਸੁੱਚਾ ਸਿੰਘ, ਰਣਜੀਤ ਸਿੰਘ, ਗੁਲਜਾਰ ਸਿੰਘ, ਵਰਿੰਦਰ ਸਿੰਘ, ਹਰਪ੍ਰੀਤ ਸਿੰਘ ਨਾਗੋਕੇ, ਜਸਵਿੰਦਰ ਸਿੰਘ ਟਾਂਗਰਾ, ਮਨਪ੍ਰੀਤ ਸਿੰਘ, ਜਸਕੀਰਤ ਸਿੰਘ, ਹਰਜਿੰਦਰ ਸਿੰਘ, ਪ੍ਰਭਜੀਤ ਸਿੰਘ, ਦਲੀਪ ਸਿੰਘ, ਕੁਲਵਿੰਦਰ ਸਿੰਘ, ਗੁਰਮੇਜ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਚਰਨਜੀਤ ਸਿੰਘ, ਰਣਧੀਰ ਸਿੰਘ, ਸ਼ਿਵ ਸਿੰਘ, ਨਰਿੰਦਰ ਸਿੰਘ ਆਦਿ ਹਾਜ਼ਰ ਸਨ। ਮੀਟਿੰਗ ਉਪਰੰਤ ਆਪਣੀਆਂ ਮੰਗਾਂ ਦੇ ਹੱਕ ਵਿਚ ਅਤੇ ਵਿਧਾਇਕ ਬੈਂਸ ਵਿਰੁੱਧ ਕਾਰਵਾਈ ਕਰਨ ਹਿੱਤ ਪੰਜਾਬ ਸਰਕਾਰ ਦੇ ਨਾਂ ਹੇਠ ਇਕ ਮੰਗ ਪੱਤਰ ਤਹਿਸੀਲਦਾਰ ਬਲਜਿੰਦਰ ਸਿੰਘ ਨੂੰ ਦਿੱਤਾ ਗਿਆ। 


Related News