ਕਿਸਾਨ ਆਏ ਕਰਜ਼ੇ ਦੇ ਬੋਝ ਹੇਠ, ਅਧਿਕਾਰੀ ਮਾਣ ਰਹੇ ਮੌਜਾਂ

Monday, Jun 18, 2018 - 05:46 AM (IST)

ਕਿਸਾਨ ਆਏ ਕਰਜ਼ੇ ਦੇ ਬੋਝ ਹੇਠ, ਅਧਿਕਾਰੀ ਮਾਣ ਰਹੇ ਮੌਜਾਂ

ਟਾਹਲੀ ਸਾਹਿਬ,  (ਬਲਜੀਤ ਕਾਹਲੋਂ)-   ਆਏ ਦਿਨ ਕਿਸਾਨਾਂ ਵੱਲੋਂ ਕੀਤੀਅਾਂ ਜਾ ਰਹੀਅਾਂ ਖੁਦਕੁਸ਼ੀਅਾਂ ਰੁਕਣ ਦਾ ਨਾਂ ਨਹੀਂ ਲੈ ਰਹੀਅਾਂ, ਜਿਸ ਦਾ ਮੁੱਖ ਕਾਰਨ ਸਰਕਾਰ ਦੀਅਾਂ ਗਲਤ ਨੀਤੀਅਾਂ ਹਨ। ਇਸੇ ਤਰ੍ਹਾਂ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦ ਕ੍ਰਿਮੀਕਾ ਫੂਡ ਇੰਡਸਟਰੀਜ਼ ਲਿਮਟਿਡ  ਹੁਸ਼ਿਆਰਪੁਰ ਦੇ ਅਧਿਕਾਰੀਅਾਂ ਤੇ ਕਰਮਚਾਰੀਅਾਂ ਦੀ ਅਣਗਹਿਲੀ ਕਾਰਨ ਕਿਸਾਨਾਂ ਦੀ ਦਰਜਨਾਂ ਏਕਡ਼ ਫਸਲ ਬਰਬਾਦ ਹੋ ਗਈ ਤੇ ਕਿਸਾਨ ਕਰਜ਼ੇ ਦੇ ਬੋਝ ਹੇਠ ਆ ਗਏ।
 ਇਸ ਮੌਕੇ ਜਾਣਕਾਰੀ ਦਿੰਦਿਅਾਂ ਕਿਸਾਨ ਗੁਰਨਾਮ ਸਿੰਘ ਤੇ ਸੰਦੀਪ ਸਿੰਘ ਨੇ ਦੱਸਿਆ ਕਿ ਉਪਰੋਕਤ ਕੰਪਨੀ ਵੱਲੋਂ ਸਾਡੇ ਨਾਲ ਬਾਂਡ ਤੈਅ ਕਰ ਕੇ ਟਮਾਟਰਾਂ ਦੀ ਫਸਲ ਦੀ ਬੀਜਾਈ ਕਰਵਾਈ ਗਈ ਸੀ ਅਤੇ ਵਾਅਦਾ ਕੀਤਾ ਗਿਆ ਸੀ ਕਿ ਤੁਹਾਡੀ ਫਸਲ ਖਰੀਦੀ ਜਾਵੇਗੀ ਪਰ ਫਸਲ ਤਿਆਰ ਹੋਣ ਤੋਂ ਬਾਅਦ ਕੰਪਨੀ ਦੇ ਸਰਵੇਅਰ ਸਰਬਜੀਤ ਸਿੰਘ ਤੇ ਸੁਖਵੰਤ ਸਿੰਘ ਨੇ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ ਤੇ ਸਾਡੀਆਂ ਫਸਲਾਂ ਪੈਲੀ ’ਚ ਹੀ ਬਰਬਾਦ ਹੋ ਗਈਅਾਂ। ਇਸ ਸਬੰਧੀ ਜਦੋਂ ਕੰਪਨੀ ਦੇ ਸਰਵੇਅਰ ਸਰਬਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਖਬਰ ਲਾ ਲਓ, ਸਾਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਅਖੀਰ ਪੀਡ਼ਤ ਕਿਸਾਨਾਂ ਨੇ ਮੰਗ ਕੀਤੀ ਕਿ ਕਿਸਾਨਾਂ ਦੀ ਮਾਡ਼ੀ ਆਰਥਿਕ ਹਾਲਤ ਦੀ ਮੁੱਖ ਵਜ੍ਹਾ ਅਜਿਹੀਅਾਂ ਕੰਪਨੀਅਾਂ ਹਨ, ਜੋ ਕਿਸਾਨਾਂ ਦਾ ਆਰਥਿਕ ਸ਼ੋਸ਼ਣ ਕਰ ਰਹੀਆਂ ਹਨ। ਇਸ ਸਬੰਧੀ ਕੰਪਨੀ ਦੇ ਜੀ. ਐੱਮ. ਤਲਵਾਡ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਕਿਸਾਨਾਂ ਦੇ ਹੱਕ ’ਚ ਆਏ ਸਤਨਾਮ ਸਿੰਘ ਕਾਜੀਕੋਟ, ਪੰਚ ਸੁੱਚਾ ਸਿੰਘ, ਪ੍ਰੀਤਮ ਸਿੰਘ ਫੌਜੀ, ਹਰੀ ਸਿੰਘ, ਆਤਮਾ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਕੰਪਨੀ ਵੱਲੋਂ ਕਿਸਾਨ ਨੂੰ 5 ਰੁਪਏ ਕਿਲੋ ਦੇ ਹਿਸਾਬ ਨਾਲ ਰੇਟ ਤੈਅ ਕਰ ਕੇ ਘੱਟ ਰੇਟ ’ਤੇ ਫਸਲ ਵੇਚਣ ਲਈ ਮਜਬੂਰ ਕਰਨਾ ਅਤੇ ਫਸਲ ਨੂੰ ਸਹੀ ਸਮੇਂ ’ਤੇ ਨਾ ਚੁੱਕਣਾ ਅਤਿ-ਨਿੰਦਣਯੋਗ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਖੇਤੀਬਾਡ਼ੀ ਮੰਤਰੀ ਪਾਸੋਂ ਮੰਗ ਕੀਤੀ ਕਿ ਇਸ ਕੰਪਨੀ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਕਿਸਾਨ ਨਾਲ ਇਨਸਾਫ ਕੀਤਾ ਜਾਵੇ।
 


Related News