ਪਠਾਨਕੋਟ ਜਾ ਰਹੀ ਡੀ. ਐੱਮ. ਯੂ. ਨੇ ਨੌਜਵਾਨ ਨੂੰ ਦਰੜਿਆ, ਮੌਕੇ 'ਤੇ ਹੋਈ ਦਰਦਨਾਕ ਮੌਤ

Saturday, May 06, 2023 - 11:47 AM (IST)

ਪਠਾਨਕੋਟ ਜਾ ਰਹੀ ਡੀ. ਐੱਮ. ਯੂ. ਨੇ ਨੌਜਵਾਨ ਨੂੰ ਦਰੜਿਆ, ਮੌਕੇ 'ਤੇ ਹੋਈ ਦਰਦਨਾਕ ਮੌਤ

ਬਟਾਲਾ (ਸਾਹਿਲ)- ਬੀਤੀ ਦੇਰ ਰਾਤ ਡੀ. ਐੱਮ. ਯੂ. ਹੇਠਾਂ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਂਕੀ ਰੇਲਵੇ ਦੇ ਇੰਚਾਰਜ ਏ. ਐੱਸ. ਆਈ. ਗੁਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਾਢੇ 9 ਵਜੇ ਦੇ ਕਰੀਬ ਇਕ ਨੌਜਵਾਨ ਰੇਲਵੇ ਟਰੈਕ ਕਰਾਸ ਕਰਦੇ ਸਮੇਂ ਮੁਰਗੀ ਮੁਹੱਲਾ ਤੇ ਪੂੰਦਰਾਂ ਦਰਮਿਆਨ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਡੀ. ਐੱਮ. ਯੂ. ਹੇਠਾਂ ਆ ਗਿਆ, ਜਿਸ ਨਾਲ ਉਸਦੀ ਮੌਕੇ ’ਤੇ ਮੌਤ ਹੋ ਗਈ।

ਇਹ ਵੀ ਪੜ੍ਹੋ- ਟ੍ਰੈਫ਼ਿਕ ਨਿਯਮ ਤੋੜਣ ਵਾਲਿਆਂ ਦੀ ਹੁਣ ਖੈਰ ਨਹੀਂ, ਉਲੰਘਣਾ ਕਰਨ ’ਤੇ ਵਟਸਐਪ 'ਤੇ ਮਿਲੇਗੀ 'ਖ਼ੁਸ਼ਖ਼ਬਰੀ'

ਚੌਂਕੀ ਇੰਚਾਰਜ ਨੇ ਅੱਗੇ ਦੱਸਿਆ ਕਿ ਇਸ ਬਾਰੇ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪਹੁੰਚ ਗਏ ਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਆਸ-ਪਾਸ ਪੁੱਛਗਿੱਛ ਕੀਤੀ। ਮ੍ਰਿਤਕ ਦੀ ਤਲਾਸ਼ੀ ਲੈਣ ’ਤੇ ਉਸ ਦੀ ਜੇਬ ’ਚੋਂ ਮਿਲੇ ਆਧਾਰ ਕਾਰਡ ਦੇ ਆਧਾਰ ’ਤੇ ਉਸ ਦੀ ਪਛਾਣ ਮੁਕੇਸ਼ (24) ਪੁੱਤਰ ਬਿਕਰਮ ਵਾਸੀ ਪ੍ਰੇਮ ਨਗਰ ਬੋਹੜਾਂਵਾਲ ਵਜੋਂ ਹੋਈ। ਚੌਕੀ ਇੰਚਾਰਜ ਮੁਤਾਬਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਡੈੱਡ ਹਾਊਸ ਵਿਚ ਭੇਜ ਦਿੱਤਾ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਬਿਕਰਮ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਲੰਡਾ ਦਾ ਸਾਥੀ ਗ੍ਰਿਫ਼ਤਾਰ, ਵੱਡੀ ਗਿਣਤੀ ’ਚ ਬਰਾਮਦ ਹੋਏ ਹਥਿਆਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News