ਭਿਆਨਕ ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਕਾਦੀਆਂ ਦੇ CID ਮੁਲਾਜ਼ਮ ਦੀ ਮੌਤ

03/14/2023 11:53:32 AM

ਕਾਦੀਆਂ (ਜ਼ੀਸ਼ਾਨ)- ਬੀਤੀ ਦੇਰ ਰਾਤ ਕਾਦੀਆਂ ਬਟਾਲਾ ਰੋਡ ਡੱਲਾ ਮੋੜ ਦੇ ਨਜ਼ਦੀਕ ਅਣਪਛਾਤੇ ਵਾਹਨ ਚਾਲਕ ਵੱਲੋਂ ਮੋਟਰਸਾਈਕਲ ਸਵਾਰ ਸੀ.ਆਈ.ਡੀ ਮੁਲਾਜ਼ਮ ਕਾਦੀਆਂ ਨੂੰ ਟੱਕਰ ਮਾਰਨ ਅਤੇ ਮੁਲਾਜ਼ਮ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਸੀ.ਆਈ.ਡੀ ਮੁਲਾਜ਼ਮ ਸੁਭਾਸ਼ ਚੰਦਰ ਦੀ ਪਤਨੀ ਦਰਸ਼ਨਾ ਵਾਸੀ ਮਹੱਲਾ ਧਰਮਪੁਰਾ ਕਾਦੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਸੀ.ਆਈ.ਡੀ ਵਿੰਗ ਕਾਦੀਆਂ ਵਿੱਚ ਡਿਊਟੀ ਨਿਭਾ ਰਹੇ ਸੀ।

ਇਹ ਵੀ ਪੜ੍ਹੋ- ਮਜੀਠਾ 'ਚ ਵੱਡੀ ਵਾਰਦਾਤ: ਦੋ ਸਕੇ ਭਰਾਵਾਂ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਵੇਰੇ ਕਾਦੀਆਂ ਡਿਊਟੀ ਤੇ ਗਏ ਸਨ ਅਤੇ ਬੀਤੀ ਰਾਤ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡੇ ਪਤੀ ਡੱਲਾ ਮੋੜ ਦੇ ਨਜ਼ਦੀਕ ਖੇਤਾਂ ਵਿੱਚ ਡਿੱਗੇ ਪਏ ਹਨ। ਜਿਸ 'ਤੇ ਉਹ ਆਪਣੇ ਪਤੀ ਦੇ ਭਰਾ ਨੱਥਾ ਰਾਮ ਅਤੇ ਨਰੇਸ਼ ਕੁਮਾਰ ਪੁੱਤਰ ਅਨੰਤ ਰਾਮ ਨਾਲ ਘਟਨਾ ਸਥਾਨ ਪਹੁੰਚੇ ਅਤੇ ਜ਼ਖ਼ਮੀ ਹਾਲਤ ਵਿਚ ਉਨ੍ਹਾਂ ਦੇ ਪਤੀ ਨੂੰ ਬਟਾਲਾ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- 80 ਸਾਲਾ ਪਾਕਿਸਤਾਨ ਦੇ ਸਾਬਕਾ ਮੰਤਰੀ ਨੇ ਕਰਵਾਇਆ 21 ਸਾਲਾ ਕੁੜੀ ਨਾਲ ਦੂਜਾ ਵਿਆਹ

ਦੂਜੇ ਪਾਸੇ ਪੁਲਸ ਥਾਣਾ ਕਾਦੀਆਂ ਦੇ ਐੱਸ.ਐੱਚ.ਓ ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਾਦੀਆ ਵਿਖੇ ਸੀ.ਆਈ.ਡੀ ਵਿੰਗ ਵਿੱਚ ਬਤੌਰ ਡਿਊਟੀ ਨਿਭਾ ਰਹੇ ਸਨ ਅਤੇ ਇਕ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਮੁਲਾਜ਼ਮ ਦੀ ਪਤਨੀ ਦਰਸ਼ਨਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਖ਼ਿਲਾਫ ਥਾਣਾ ਕਾਦੀਆਂ ਦੇ ਅੰਦਰ ਮੁਕੱਦਮਾ ਨੰਬਰ 26 ਜੁਰਮ 279, 337, 427, 304-ਏ ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਮੁਲਾਜ਼ਮ ਦੀ ਹੋਈ ਇਸ ਸੜਕ ਹਾਦਸੇ 'ਚ ਮੌਤ ਦੀ ਖਬਰ ਤੋਂ ਬਾਅਦ ਜਿੱਥੇ ਪਰਿਵਾਰ ਚ ਮਾਤਮ ਛਾ ਗਿਆ ਉਥੇ ਹੀ ਪੂਰੇ ਕਾਦੀਆ ਪੁਲਸ ਅਤੇ ਸੀ.ਆਈ.ਡੀ ਡਿਪਾਟਮੈਂਟ ਵਿਚ ਭਾਰੀ ਸੋਗ ਦੀ ਲਹਿਰ ਪਾਈ ਗਈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਤੋਂ 86 ਲੱਖ ਦਾ ਸੋਨਾ ਬਰਾਮਦ, ਸ਼ਾਰਜ਼ਾਹ ਤੋਂ ਆਏ ਯਾਤਰੀ ਦੀ ਚਲਾਕੀ ਕਰੇਗੀ ਹੈਰਾਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News