2 ਸ਼ਰਾਬੀ ਮੋਟਰਸਾਈਕਲ ਸਵਾਰ ਆਏ ਟਰੱਕ ਦੀ ਲਪੇਟ ''ਚ, 1 ਦੀ ਮੌਤ

Sunday, Dec 02, 2018 - 09:35 PM (IST)

2 ਸ਼ਰਾਬੀ ਮੋਟਰਸਾਈਕਲ ਸਵਾਰ ਆਏ ਟਰੱਕ ਦੀ ਲਪੇਟ ''ਚ, 1 ਦੀ ਮੌਤ

ਜਲੰਧਰ (ਰਾਜੇਸ਼)-ਸ਼ਰਾਬ ਪੀ ਕੇ ਮੋਟਰਸਾਈਕਲ ਚਲਾ ਰਹੇ 2 ਨੌਜਵਾਨਾਂ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਮੋਟਰਸਾਈਕਲ ਚਲਾ ਰਹੇ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਿੱਛੇ ਬੈਠਾ ਦੋਸਤ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੇ ਇੰਨੀ ਸ਼ਰਾਬ ਪੀਤੀ ਹੋਈ ਸੀ ਕਿ ਪੁਲਸ ਨੂੰ ਕੁਝ ਦੱਸਿਆ ਵੀ ਨਹੀਂ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਮੌਕੇ ਤੋਂ ਟਰੱਕ ਚਾਲਕ ਫਰਾਰ ਹੋ ਗਿਆ ਜਦਕਿ ਰਾਹਗੀਰਾਂ ਨੇ ਟਰੱਕ ਦਾ ਨੰਬਰ ਨੋਟ ਕਰ ਕੇ ਫੋਕਲ ਪੁਆਇੰਟ ਚੌਕੀ ਦੀ ਪੁਲਸ ਨੂੰ ਦੇ ਦਿੱਤਾ।
ਮ੍ਰਿਤਕ ਦੀ ਪਛਾਣ ਦਿਲੀਪ ਮਾਨ ਸਿੰਘ ਪੁੱਤਰ ਹਰਸ਼ ਸਿੰਘ ਵਾਸੀ ਉੜੀਸਾ ਹਾਲ ਵਾਸੀ ਰੰਧਾਵਾ ਮਸੰਦਾਂ ਵਜੋਂ ਹੋਈ ਹੈ, ਜੋ ਕਿ ਲੇਬਰ ਦਾ ਕੰਮ ਕਰਦਾ ਸੀ। ਫੋਕਲ ਪੁਆਇੰਟ ਚੌਕੀ ਦੀ ਪੁਲਸ ਨੇ ਦੱਸਿਆ ਕਿ ਮ੍ਰਿਤਕ ਮੋਟਰਸਾਈਕਲ ਚਾਲਕ ਨੇ ਆਪਣੇ ਸਾਥੀ ਧਾਨੂੰ ਬਲਵੰਤ ਰਾਏ ਪੁੱਤਰ ਰਾਜਾ ਵਾਸੀ ਉੜੀਸਾ ਜੋ ਕਿ ਪਿੱਛੇ ਬੈਠਾ ਸੀ, ਨਾਲ ਸ਼ਰਾਬ ਪੀਣ ਤੋਂ ਬਾਅਦ ਮੋਟਰਸਾਈਕਲ ਚਲਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਟਰੱਕ ਦੀ ਲਪੇਟ 'ਚ ਆ ਗਿਆ। ਪੁਲਸ ਨੇ ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Hardeep kumar

Content Editor

Related News