ਕੈਨੇਡਾ ਵਿਖੇ ਮੌਤ ਦੇ ਮੂੰਹ 'ਚ ਗਏ ਦਿਲਪ੍ਰੀਤ ਦੀ ਲਾਸ਼ ਪਹੁੰਚੀ ਅੰਮ੍ਰਿਤਸਰ ਏਅਰਪੋਰਟ, ਪਰਿਵਾਰ ਦਾ ਰੋ-ਰੋ ਬੁਰਾ ਹਾਲ

Sunday, Aug 20, 2023 - 10:53 AM (IST)

ਕੈਨੇਡਾ ਵਿਖੇ ਮੌਤ ਦੇ ਮੂੰਹ 'ਚ ਗਏ ਦਿਲਪ੍ਰੀਤ ਦੀ ਲਾਸ਼ ਪਹੁੰਚੀ ਅੰਮ੍ਰਿਤਸਰ ਏਅਰਪੋਰਟ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਫਾਜ਼ਿਲਕਾ/ਅੰਮ੍ਰਿਤਸਰ- ਬੀਤੇ ਦਿਨੀਂ ਕੈਨੇਡਾ 'ਚ ਐਕਸੀਡੈਂਟ ਦੌਰਾਨ 26 ਸਾਲਾਂ ਦੇ ਨੌਜਵਾਨ ਦਿਲਪ੍ਰੀਤ ਸਿੰਘ ਗਰੇਵਾਲ ਦੀ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਫਾਜ਼ਿਲਕਾ ਦਾ ਰਹਿਣ ਵਾਲਾ ਸੀ। ਦਿਲਪ੍ਰੀਤ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਏਅਰਪੋਰਟ ਪਹੁੰਚੀ ਹੈ। ਇਸ ਦੌਰਾਨ ਮ੍ਰਿਤਕ ਦੇਹ ਨੂੰ ਦੇਖ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।

ਇਹ ਵੀ ਪੜ੍ਹੋ- ਹਰੀਕੇ ਹਥਾੜ ਖ਼ੇਤਰ 'ਚ ਧੁੱਸੀ ਬੰਨ੍ਹ ਨੂੰ ਲੱਗੀ ਢਾਹ, 32 ਪਿੰਡਾਂ ਲਈ ਬਣਿਆ ਵੱਡਾ ਖ਼ਤਰਾ

ਇਸ ਦੌਰਾਨ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੁਦ ਦੇਰ ਰਾਤ ਨੌਜਵਾਨ ਦੀ ਮ੍ਰਿਤਕ ਦੇਹ ਲੈਣ ਪਹੰਚੇ ਏਅਰਪੋਰਟ ਪਹੁੰਚੇ ਸਨ। ਮੰਤਰੀ ਕੁਲਦੀਪ ਧਾਲੀਵਾਲ ਦੇ ਯਤਨਾਂ ਸਦਕਾ ਕੈਨੇਡਾ ਤੋਂ ਅੰਮ੍ਰਿਤਸਰ ਨੌਜਵਾਨ ਦੀ ਮ੍ਰਿਤਕ ਦੇਹ ਲਿਆਂਦੀ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਮੰਤਰੀ ਧਾਲੀਵਾਲ ਦਾ ਮਦਦ ਕਰਨ ਲਈ ਕੀਤਾ ਧੰਨਵਾਦ ਕੀਤਾ।

ਇਸ ਦੌਰਾਨ ਮੰਤਰੀ ਧਾਲੀਵਾਲ ਨੇ ਕਿਹਾ ਬੜੇ ਦੁੱਖ ਨਾਲ ਮੈਂ ਸਾਡੇ ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ ਦਿਲਪ੍ਰੀਤ ਸਿੰਘ ਗਰੇਵਾਲ ਦੀ ਮ੍ਰਿਤਕ ਦੇਹ ਨੂੰ ਲੈਣ ਏਅਰਪੋਰਟ ਪਹੁੰਚਿਆ ਹਾਂ। ਇਸ 26 ਸਾਲਾ ਬੱਚੇ ਦੀ ਪਿਛਲੇ ਦਿਨੀਂ ਕੈਨੇਡਾ ਵਿੱਚ ਐਕਸੀਡੈਂਟ ਨਾਲ ਮੌਤ ਹੋ ਗਈ ਸੀ। ਅੰਮ੍ਰਿਤਸਰ ਏਅਰਪੋਰਟ 'ਤੇ ਮੈਂ ਖੁਦ ਪੰਜਾਬ ਦੇ ਇਸ ਬੱਚੇ ਦੀ ਮ੍ਰਿਤਕ ਦੇਹ ਨੂੰ ਬਹੁਤ ਹੀ ਭਾਰੀ ਹਿਰਦੇ ਨਾਲ ਲੈਣ ਆਇਆ ਹਾਂ।

ਇਹ ਵੀ ਪੜ੍ਹੋ- ਧੁੱਸੀ ਬੰਨ੍ਹ 'ਚ ਪਏ 300 ਫੁੱਟ ਪਾੜ ਨੂੰ ਭਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ, ਲੱਗਣਗੇ ਢਾਈ ਲੱਖ ਮਿੱਟੀ ਦੇ ਬੋਰੇ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News